ਕਾਲਾਂਵਾਲੀ
ਕਾਲਾਂਵਾਲੀ ਕਾਲਿਆਂਆਲੀ कालांवाली | |
---|---|
ਕਸਬਾ | |
Coordinates: 29°51′N 74°57′E / 29.850°N 74.950°Eਗੁਣਕ: 29°51′N 74°57′E / 29.850°N 74.950°E | |
ਦੇਸ਼ | ![]() |
ਰਾਜ | ਹਰਿਆਣਾ |
ਜਿਲ੍ਹਾ | ਸਿਰਸਾ |
ਅਬਾਦੀ (2001) | |
• ਕੁੱਲ | 25,155 |
• ਘਣਤਾ | ਗ਼ਲਤੀ: ਅਕਲਪਿਤ / ਚਾਲਕ।/ਕਿ.ਮੀ.੨ (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ) |
ਭਾਸ਼ਾਵਾਂ | |
• ਸਰਕਾਰੀ | ਹਿੰਦੀ,ਪੰਜਾਬੀ |
ਟਾਈਮ ਜ਼ੋਨ | IST (UTC+5:30) |
PIN | 125201 |
Telephone code | +911696 |
ਵੈੱਬਸਾਈਟ | haryana |
ਕਾਲਾਂਵਾਲੀ(कालांवाली) ਭਾਰਤ ਦੇਸ਼ ਦੇ ਹਰਿਆਣਾ ਰਾਜ ,ਸਿਰਸਾ ਜ਼ਿਲ੍ਹੇ ਵਿਚ ਇਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। ਪੰਜਾਬ ਦੀ ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਇਸ ਕਸਬੇ ਦਾ ਅਸਲ ਨਾਂ ਕਾਲਿਆਂਆਲੀ ਸੀ ਪਰ ਅੰਗਰੇਜ਼ੀ ਸਪੇਲਿੰਗ ( Kalanwali ) ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰਚੱਲਤ ਹੋ ਗਿਆ ਜੋ ਬਾਅਦ ਵਿੱਚ ਹਰ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੋ ਗਿਆ ਅਤੇ ਇਸੇ ਨਾਂ ਨੂੰ ਹੀ ਆਮ ਪ੍ਰਵਾਨਗੀ ਮਿਲ ਗਈ ।
ਜਨਸੰਖਿਆ[ਸੋਧੋ]
2001 ਤੱਕ[update] ਭਾਰਤ ਦੀ ਮਰਦਮਸ਼ੁਮਾਰੀ, [1] ਅਨੁਸਾਰ ਕਾਲਾਂਵਾਲੀ ਦੀ ਅਬਾਦੀ 25,155 ਸੀ। ਕੁਲ ਆਬਾਦੀ ਵਿੱਚ ਮਰਦਾਂ ਦਾ ਹਿੱਸਾ 53% ਅਤੇ ਔਰਤਾਂ ਦਾ ਹਿੱਸਾ 47% ਸੀ। ਕਾਲਾਂਵਾਲੀ ਦੀ ਔਸਤ ਸਾਖਰਤਾ ਦਰ 64.5% ਹੈ ਜੋ ਕੌਮੀ ਔਸਤ 64% ਤੋਂ ਵੱਧ ਹੈ। ਇਸ ਵਿੱਚ ਮਰਦ ਸਾਖਰਤਾ ਦਰ 70% ਹੈ ਅਤੇ ਔਰਤਾਂ ਦੀ ਸਾਖਰਤਾ ਦਰ 58% ਹੈ।
ਕਾਲਾਂਵਾਲੀ ਦੇ ਆਲੇ ਦੁਆਲੇ ਦਾ ਖੇਤਰ ਕਪਾਹ, ਕਣਕ,ਸਰ੍ਹੋਂ ਤੇ ਗੁਆਰੇ ਦੇ ਉਤਪਾਦਨ ਲਈ ਮਸ਼ਹੂਰ ਹੈ। ਕਾਲਾਂਵਾਲੀ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਅਤੇ ਵਪਾਰ ਹੈ। ਬਹੁਗਿਣਤੀ ਆਬਾਦੀ ਪੰਜਾਬੀ ਭਾਸ਼ਾ ਬੋਲਦੀ ਹੈ ਜਦੋਂ ਕਿ ਹਿੰਦੀ ਜਾਂ ਬਾਗੜੀ ਨੂੰ ਕਾਲਾਂਵਾਲੀ ਦੀ ਆਬਾਦੀ ਦਾ ਛੋਟਾ ਹਿੱਸਾ ਬੋਲਦਾ ਹੈ। ਕਾਲਾਂਵਾਲੀ ਕਸਬੇ ਦੇ ਨਜ਼ਦੀਕ ਕਾਲਾਂਵਾਲੀ ਪਿੰਡ ਹੈ। ਕਾਲਾਂਵਾਲੀ ਨਹਿਰਾਂ ਨਾਲ ਘਿਰਿਆ ਹੋਇਆ ਹੈ ਹਾਲਾਂਕਿ ਇਨ੍ਹਾਂ ਸਾਰੇ ਜਲ ਭੰਡਾਰਾਂ ਦੇ ਬਾਵਜੂਦ, ਪੀਣ ਅਤੇ ਸਿੰਜਾਈ ਲਈ ਪਾਣੀ ਦੀ ਕਿੱਲਤ ਰਹਿੰਦੀ ਹੈ।
ਸਿੱਖਿਆ[ਸੋਧੋ]
ਕਾਲਾਂਵਾਲੀ ਵਿੱਚ 3 ਸਰਕਾਰੀ ਸਕੂਲ ਹਨ। ਇਕ ਪ੍ਰਾਇਮਰੀ ਸਕੂਲ, ਇੱਕ ਲੜਕੀਆਂ ਲਈ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਹੋਰ ਸਹਿ-ਸਿੱਖਿਆ ਲਈ ਸੀਨੀਅਰ ਸੈਕੰਡਰੀ ਸਕੂਲ ਹੈ। ਕਾਲਾਂਵਾਲੀ ਵਿੱਚ ਕੁਝ ਨਿੱਜੀ ਸਕੂਲ ਵੀ ਹਨ। ਸਿੱਖਿਆ ਪੱਖੋਂ ਇਸ ਦਾ ਸ਼ੁਮਾਰ ਪੱਛੜੇ ਕਸਬੇ ਵਜੋਂ ਹੁੰਦਾ ਹੈ।
ਕਾਲਾਂਵਾਲੀ ਵਿੱਚ ਲੜਕੀਆਂ ਦਾ ਕਾਲਜ ਸਾਲ 2018 ਵਿੱਚ ਸ਼ੁਰੂ ਹੋਇਆ ਹੈ । ਮਿਆਰੀ ਵਿੱਦਿਅਕ ਸੰਸਥਾਵਾਂ ਦੀ ਘਾਟ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ ਪੱਧਰ ਪੂਰਾ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਸਿਰਸਾ ਅਤੇ ਬਠਿੰਡਾ ਵਰਗੇ ਨੇੜਲੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ।
ਆਵਾਜਾਈ ਦੇ ਸਾਧਨ[ਸੋਧੋ]
ਕਾਲਾਂਵਾਲੀ ਰੇਲਵੇ ਲਾਈਨ ਦੁਆਰਾ ਪ੍ਰਮੁੱਖ ਰੇਲਵੇ ਜੰਕਸ਼ਨ ਦਿੱਲੀ ਅਤੇ ਬਠਿੰਡਾ ਨਾਲ ਜੁੜਿਆ ਹੋਇਆ ਹੈ। ਕਾਲਾਂਵਾਲੀ ਅਤੇ ਦਿੱਲੀ ਵਿਚਕਾਰ ਮੁੱਖ ਰੇਲਵੇ ਸਟੇਸ਼ਨ ਸਿਰਸਾ, ਆਦਮਪੁਰ, ਹਿਸਾਰ, ਹਾਂਸੀ, ਭਿਵਾਨੀ,ਰੋਹਤਕ ਅਤੇ ਬਹਾਦੁਰਗੜ੍ਹ ਹਨ। ਕਾਲਾਂਵਾਲੀ ਸੜਕੀ ਮਾਰਗ ਦੁਆਰਾ ਨੇੜਲੇ ਸਥਾਨਾਂ ਨਾਲ ਵੀ ਜੁੜਿਆ ਹੋਇਆ ਹੈ।
ਕਾਲਾਂਵਾਲੀ ਦੇ ਆਲੇ ਦੁਆਲੇ ਦੇ ਪਿੰਡ[ਸੋਧੋ]
ਕਾਲਾਂਵਾਲੀ ਔਢਾਂ, ਅਨੰਦਗੜ, ਗੁਦਰਾਣਾ, ਖਿਓਵਾਲੀ, ਰੋਹਿੜਾਂਵਾਲੀ, ਤਾਰੂਆਨਾ,ਕੁਰੰਗਾਵਾਲੀ, ਫੱਗੂ, ਦੇਸੂ ਮਲਕਾਣਾ, ਅਸੀਰ,ਮਾਖਾ,ਖੋਖਰ,ਹੱਸੂ,ਨੌਰੰਗ,ਪਿਪਲੀ, ਜਗਮਾਲਵਾਲੀ, ਪੰਨੀਵਾਲਾ ਰੁਲਦੂ, ਤਖ਼ਤਮੱਲ, ਸੁਖਚੈਨ, ਤਿਲੋਕੇਵਾਲਾ, Øਦਾਦੂ, ਪੱਕਾ ਸ਼ਹੀਦਾਂ, ਕੇਵਲ, ਕਣਕਵਾਲ, ਰਾਮਾਂ ਮੰਡੀ ਆਦਿ ਪਿੰਡਾਂ ਨਾਲ ਘਿਰਿਆ ਹੋਇਆ ਹੈ। ਕਾਲਾਂਵਾਲੀ ਦੇ ਆਲੇ ਦੁਆਲੇ ਲਗਭਗ 40 ਪਿੰਡ ਹਨ। ਤਖਤ ਸ਼੍ਰੀ ਦਮਦਮਾ ਸਾਹਿਬ ਕਾਲਾਂਵਾਲੀ ਤੋਂ 25 ਕਿਲੋਮੀਟਰ ਦੂਰ ਹੈ।
ਬਾਜ਼ਾਰ[ਸੋਧੋ]
ਕਾਲਾਂਵਾਲੀ ਕਣਕ, ਝੋਨਾ,ਗਵਾਰਾ, ਜੌਂ,ਨਰਮਾਂ-ਕਪਾਹ, ਸਰ੍ਹੋਂ ਅਤੇ ਹੋਰ ਕਈ ਫਸਲਾਂ ਦਾ ਵਪਾਰ ਕਰਨ ਲਈ ਚੰਗਾ ਬਾਜ਼ਾਰ ਹੈ। ਇਸ ਮੰਤਵ ਲਈ ਸ਼ਹਿਰ ਵਿੱਚ ਅਨਾਜ ਮੰਡੀ ਹੈ।
ਹਵਾਲੇ[ਸੋਧੋ]
- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
- Pages with non-numeric formatnum arguments
- Use dmy dates
- Use Indian English from October 2017
- All Wikipedia articles written in Indian English
- Wikipedia page with obscure country or subdivision
- Coordinates on Wikidata
- ਅਧਾਰ ਵੱਜੋਂ ਬਣਾਏ ਗਏ ਪਿੰਡਾਂ ਦੇ ਲੇਖ
- Articles containing potentially dated statements from 2001
- ਹਰਿਆਣੇ ਦੇ ਸ਼ਹਿਰ