ਤਿੰਨ ਰਾਜਾਂ ਦਾ ਰੋਮਾਂਸ
ਤਿੰਨ ਰਾਜਾਂ ਦਾ ਰੋਮਾਂਸ (Chinese) 14 ਵੀਂ ਸਦੀ ਦਾ ਇਤਿਹਾਸਕ ਨਾਵਲ ਹੈ ਜਿਸਦਾ ਲੇਖਕ ਲੁਓ ਗੁਆਂਝੋਂਗ ਨੂੰ ਮੰਨਿਆ ਜਾਂਦਾ ਹੈ। ਇਹ ਮੁਸ਼ਕਲਾਂ ਭਰੇ ਸਾਲਾਂ ਵਿੱਚ ਹਾਨ ਖ਼ਾਨਦਾਨ ਦੇ ਅੰਤ ਅਤੇ ਚੀਨ ਦੇ ਇਤਿਹਾਸ ਵਿੱਚ ਤਿੰਨ ਰਾਜਾਂ ਦੇ ਸਮੇਂ ਦੀ ਕਹਾਣੀ ਹੈ, ਜੋ ਕਿ 169 ਈਸਵੀ ਵਿੱਚ ਸ਼ੁਰੂ ਹੋਈ ਸੀ ਅਤੇ 280 ਵਿੱਚ ਇਸ ਦੇਸ਼ ਦੇ ਪੁਨਰਗਠਨ ਨਾਲ ਖਤਮ ਹੋਈ।
ਕਹਾਣੀ - ਕੁਝ ਇਤਿਹਾਸਕ, ਕੁਝ ਦੰਤਕਥਾ, ਅਤੇ ਕੁਝ ਮਿਥਿਹਾਸਕ - ਜਗੀਰੂ ਹਾਕਮਾਂ ਅਤੇ ਉਨ੍ਹਾਂ ਦੇ ਨੌਕਰਾਂ-ਚਾਕਰਾਂ ਦੀ ਜ਼ਿੰਦਗੀ ਨੂੰ ਰੋਮਾਂਟਿਕ ਅਤੇ ਨਾਟਕੀ ਸ਼ੈਲੀ ਵਿੱਚ ਪੇਸ਼ ਕਰਦੀ ਹੈ, ਜਿਨ੍ਹਾਂ ਨੇ ਡਿੱਗਦੇ ਡੋਲਦੇ ਹਾਨ ਖ਼ਾਨਦਾਨ ਨੂੰ ਬਦਲਣ ਜਾਂ ਇਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਨਾਵਲ ਸੈਂਕੜੇ ਕਿਰਦਾਰਾਂ ਨਾਲ ਭਰਿਆ ਪਿਆ ਹੈ, ਮੁੱਖ ਤੌਰ ਤੇ ਉਨ੍ਹਾਂ ਤਿੰਨ ਸ਼ਕਤੀ ਸਮੂਹਾਂ ਤੇ ਫ਼ੋਕਸ ਕੀਤਾ ਗਿਆ ਹੈ ਜੋ ਹਾਨ ਰਾਜਵੰਸ਼ ਦੇ ਅਵਸ਼ੇਸ਼ ਤੋਂ ਉੱਭਰ ਕੇ ਸਾਹਮਣੇ ਆਉਂਦੇ ਹਨ, ਅਤੇ ਆਖ਼ਰਕਾਰ ਕਾਓ ਵੇਈ, ਸ਼ੂ ਹਾਨ ਅਤੇ ਪੂਰਬੀ ਵੂ ਦੇ ਤਿੰਨ ਰਾਜਾਂ ਦਾ ਨਿਰਮਾਣ ਕਰਨਗੇ। ਇਹ ਨਾਵਲ ਲਗਭਗ 100 ਸਾਲਾਂ ਤੋਂ ਦਬਦਬਾ ਪ੍ਰਾਪਤ ਕਰਨ ਲਈ ਇਨ੍ਹਾਂ ਰਾਜਾਂ ਦੀਆਂ ਯੋਜਨਾਵਾਂ, ਨਿੱਜੀ ਅਤੇ ਸੈਨਿਕ ਲੜਾਈਆਂ, ਸਾਜ਼ਿਸ਼ਾਂ ਅਤੇ ਸੰਘਰਸ਼ਾਂ ਨਾਲ ਸੰਬੰਧਿਤ ਹੈ।
ਤਿੰਨ ਰਾਜਾਂ ਦਾ ਰੋਮਾਂਸ ਚੀਨੀ ਸਾਹਿਤ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ਵਿੱਚੋਂ ਇੱਕ ਵਜੋਂ ਪ੍ਰਸਿੱਧ ਹੈ; ਇਸ ਦੇ ਕੁੱਲ 800,000 ਸ਼ਬਦ ਹਨ ਅਤੇ 120 ਅਧਿਆਵਾਂ ਵਿੱਚ ਤਕਰੀਬਨ ਇੱਕ ਹਜ਼ਾਰ ਨਾਟਕੀ ਪਾਤਰ (ਜ਼ਿਆਦਾਤਰ ਇਤਿਹਾਸਕ) ਹਨ।[1] ਨਾਵਲ ਪੂਰਬੀ ਏਸ਼ੀਆ ਦੇ ਸਾਹਿਤ ਦੀਆਂ ਸਭ ਤੋਂ ਪਿਆਰੀਆਂ ਰਚਨਾਵਾਂ ਵਿੱਚੋਂ ਇੱਕ ਹੈ,[2] ਅਤੇ ਇਸ ਖੇਤਰ ਵਿੱਚ ਇਸ ਦੇ ਸਾਹਿਤਕ ਪ੍ਰਭਾਵ ਦੀ ਤੁਲਨਾ ਅੰਗਰੇਜ਼ੀ ਸਾਹਿਤ ਉੱਤੇ ਸ਼ੈਕਸਪੀਅਰ ਦੀਆਂ ਰਚਨਾਵਾਂ ਨਾਲ ਕੀਤੀ ਜਾਂਦੀ ਹੈ।[3] ਅੰਤਲੇ ਸ਼ਾਹੀ ਅਤੇ ਆਧੁਨਿਕ ਚੀਨ ਵਿੱਚ ਇਹ ਸਭ ਤੋਂ ਵੱਧ ਵਿਆਪਕ ਤੌਰ ਤੇ ਪੜ੍ਹਿਆ ਗਿਆ ਇਤਿਹਾਸਕ ਨਾਵਲ ਹੈ।[4]
ਸੰਖੇਪ ਜਾਣਕਾਰੀ
[ਸੋਧੋ]ਐਂਡਰਿਊ ਐਚ ਪਲਾਕਸ ਦੇ ਅਨੁਸਾਰ, ਤਿੰਨ ਰਾਜਾਂ ਦੇ ਨਾਇਕਾਂ ਦੀਆਂ ਕਹਾਣੀਆਂ ਸੁਈ ਅਤੇ ਤੰਗ ਖ਼ਾਨਦਾਨ ਦੇ ਜ਼ਮਾਨੇ ਦੇ ਦੀ ਇਸ ਮਨੋਰੰਜਕ ਲਿਖਤ ਦਾ ਅਧਾਰ ਸੀ। ਪਲਾਕਸ ਇਹ ਵੀ ਕਹਿੰਦਾ ਹੈ, " ਸੁੰਗ ਦੇ ਜ਼ਮਾਨੇ ਦੇ ਕਈ ਸਮਕਾਲੀ ਬਿਰਤਾਂਤ ਸਾਨੂੰ ਦੱਸਦੇ ਹਨ ਕਿ ਇੱਥੇ ਪੇਸ਼ੇਵਰ ਮੌਖਿਕ ਕਹਾਣੀਕਾਰ ਮੌਜੂਦ ਸਨ ਜੋ ਤਿੰਨ ਰਾਜਾਂ ਦੇ ਨਾਇਕ ਹਲਕਿਆਂ ਵਿੱਚ ਮਾਹਰ ਸਨ।" ਇਨ੍ਹਾਂ ਕਹਾਣੀਆਂ ਨੂੰ ਜੋੜਨ ਵਾਲਾ ਸਭ ਤੋਂ ਪਹਿਲਾਂ ਲਿਖਿਆ ਗਿਆ ਕੰਮ ਇੱਕ ਪਿੰਗੁਹੁਆ, ਸੰਗੁਓਜ਼ੀ ਪਿੰਗਹੁਆ (simplified Chinese ), 1321 ਅਤੇ 1323 ਦੇ ਵਿਚਕਾਰ ਪ੍ਰਕਾਸ਼ਤ ਹੋਇਆ।[5]
- ↑ Roberts 1991, pg. 940
- ↑ Kim, Hyung-eun (11 July 2008). "(Review) Historical China film lives up to expectations". Korea JoongAng Daily. Archived from the original on 25 December 2011.
The Romance of the Three Kingdoms is comparable to the Bible in East Asia. It's one of the most-read if not, the most-read classics in the region.
- ↑ Shoji, Kaori (6 November 2008). "War as wisdom and gore". The Japan Times.
In East Asia, Romance is on par with the works of Shakespeare... in the same way that people in Britain grow up studying Hamlet and Macbeth.
- ↑ Ng, On-cho; Wang, Q. Edward (2005). Mirroring the Past: The Writing and Use of History in Imperial China. Honolulu: University of Hawaii Press. p. 86. ISBN 0824829131.
{{cite book}}
: Invalid|ref=harv
(help) - ↑ Plaks, Andrew (1987). The Four Masterworks of the Ming Novel: Ssu ta ch'i-shu. Princeton: Princeton University Press. pp. 368-369. ISBN 9780691628202.