ਤੀਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤੀਜ (ਨੇਪਾਲੀ ਭਾਸ਼ਾ -तीज) ਕਈ ਭਾਰਤੀ ਤਿਓਹਾਰਾਂ ਦਾ ਨਾਮ ਹੈ  ਜੋ ਨੇਪਾਲ, ਉੱਤਰੀ ਅਤੇ ਪੱਛਮੀ ਭਾਰਤ ਵਿੱਚ ਮਨਾਇਆ ਜਾਂਦੇ ਹਨ। ਹਰਿਆਲੀ ਤੀਜ, ਕਜਾਰੀ ਤੀਜ ਅਤੇ ਹਰਤਾਲਿਕਾ ਤੀਜ ਮੌਨਸੂਨ ਰੁੱਤ ਦੀ ਆਮਦ ਦਾ ਸਵਾਗਤ ਕਰਦੇ ਹਨ ਅਤੇ ਗੀਤ, ਨਾਚ ਅਤੇ ਪ੍ਰਾਰਥਨਾ ਸੰਸਕਾਰਾਂ ਨਾਲ ਮੁੱਖ ਤੌਰ 'ਤੇ ਲੜਕੀਆਂ ਅਤੇ ਔਰਤਾਂ ਵਲੋਂ  ਮਨਾਇਆ ਜਾਂਦਾ ਹੈ।[1] ਤੀਜ ਦੇ ਮੌਨਸੂਨ ਤਿਉਹਾਰ ਮੁੱਖ ਤੌਰ ਦੇਵੀ ਪਾਰਵਤੀ ਨੂੰ ਅਤੇ ਸ਼ਿਵਜੀ ਦੇ ਨਾਲ ਉਸ ਸੰਗਮ ਨੂੰ ਸਮਰਪਿਤ ਹਨ[1]

ਜਾਣ ਪਛਾਣ[ਸੋਧੋ]

ਲਾਲ ਰੰਗ ਦੇ ਮਖਮਲੀ ਸਤਹ ਵਾਲੇ ਕੀੜੇ ਨੂੰ ਵੀ ਤੀਜ (Trombidium) ਕਿਹਾ ਜਾਂਦਾ ਹੈ, ਅਤੇ ਇਹ ਮਾਨਸੂਨ ਰੁੱਤ ਦੌਰਾਨ ਦਿਸਦਾ ਹੈ। ਕੀੜੇ ਦਾ ਨਾਮ ਤਿਉਹਾਰ ਦੇ ਨਾਮ ਤੇ ਰੱਖਿਆ ਗਿਆ ਜਾਂ ਇਸਦੇ ਉਲਟ ਇਹ ਅਸਪਸ਼ਟ ਹੈ।

ਤੀਜ ਖਾਸ ਤੌਰ 'ਤੇ ਭਾਰਤ ਦੇ ਉੱਤਰੀ ਤੇ ਪੱਛਮੀ ਰਾਜਾਂ ਅਤੇ ਨੇਪਾਲ ਦੇ ਵਿੱਚ ਮਨਾਏ ਜਾਂਦੇ ਮਾਨਸੂਨ ਤਿਉਹਾਰਾਂ ਦਾ ਸੰਕੇਤ ਹੈ। ਇਹ ਤਿਉਹਾਰ ਕੁਦਰਤ ਦੀਆਂ ਨੇਹਮਤਾਂ, ਬੱਦਲਾਂ ਅਤੇ ਬਰਸਾਤ ਦੀ, ਹਰਿਆਲੀ ਅਤੇ ਪੰਛੀਆਂ ਦੀ ਆਮਦ ਨੂੰ ਸਮਾਜਿਕ ਸਰਗਰਮੀਆਂ, ਰੀਤੀਆਂ ਅਤੇ ਰਿਵਾਜਾਂ ਨਾਲ ਮਨਾਉਂਦੇ ਹਨ। [2]

ਔਰਤ ਦੇ ਇਨ੍ਹਾਂ ਤਿਉਹਾਰਾਂ ਵਿੱਚ, ਨਾਚ ਗਾਉਣ, ਸਹੇਲੀਆਂ ਸੰਗ ਮੇਲਾ ਗੇਲਾ ਅਤੇ ਗੱਲਾਂ ਬਾਤਾਂ, ਮਹਿੰਦੀ-ਰੰਗੇ ਹੱਥਾਂ ਪੈਰਾਂ ਨਾਲ ਸੱਜ ਤਿਆਰ ਹੋਣਾ, ਲਾਲ, ਹਰੇ ਜਾਂ ਪੀਲੇ ਕੱਪੜੇ ਪਾਉਣਾ, ਰਲਮਿਲ ਖਾਣਾਪੀਣਾ,[2] ਅਤੇ ਤੀਆਂ ਤੀਜ ਦੀਆਂ  ਨੂੰ ਪਿੱਪਲਾਂ, ਟਾਹਲੀਆਂ ਤੇ ਪੀਘਾਂ ਝੂਟਣਾ ਸ਼ਾਮਲ ਹੈ। [3]

ਇਹ ਤਿਉਹਾਰ ਭਾਰਤ ਅਤੇ ਨੇਪਾਲ ਦੇ ਕਈ ਹਿੱਸਿਆਂ ਵਿੱਚ ਦੇਵੀ ਪਾਰਵਤੀ ਨੂੰ ਸਮਰਪਿਤ ਹਨ। [2]

ਤੀਜ ਦੀਆਂ ਕਿਸਮਾਂ [ਸੋਧੋ]

"ਤੀਜ" ਹਰੇਕ ਮਹੀਨੇ ਦੀ ਮੱਸਿਆ  ਦੇ ਬਾਅਦ ਤੀਜੇ ਦਿਨ ਨੂੰ, ਅਤੇ ਪੂਰਨਮਾਸੀ ਦੇ ਬਾਅਦ ਤੀਜੇ ਦਿਨ ਨੂੰ ਕਹਿੰਦੇ ਹਨ।[4] ਇਨ੍ਹਾਂ ਤਿਓਹਾਰਾਂ ਵਿੱਚ ਹਰਿਆਲੀ ਤੀਜ, ਕਜਾਰੀ ਤੀਜ ਅਤੇ ਹਰਤਾਲਿਕਾ ਤੀਜ ਸ਼ਾਮਲ ਹਨ।[5]

ਤੀਜ ਤਿਉਹਾਰ ਔਰਤਾਂ ਦਾ ਤਿਉਹਾਰ ਹੈ ਜੋ ਰਵਾਇਤੀ ਤੌਰ 'ਤੇ ਸਾਉਣ ਮਹੀਨੇ ਦੀ ਤੀਜੀ ਤਿੱਥ ਨੂੰ,[1] ਅਤੇ ਭਾਦੋਂ ਦੇ ਭਾਰਤੀ ਮਹੀਨੇ ਦੇ ਘੱਟਦੇ ਅਤੇ ਵੱਧਦੇ ਚੰਨ ਦੇ ਤੀਜੇ ਦਿਨਾਂ ਨੂੰ ਮਨਾਇਆ ਜਾਂਦੇ ਹਨ। ਔਰਤਾਂ, ਆਪਣੇ ਪਤੀ ਦੀ [6][7] ਆਪਣੇ ਬੱਚਿਆਂ ਦੀ ਅਤੇ ਆਪਣੀ ਤੰਦਰੁਸਤੀ ਲਈ ਪਾਰਵਤੀ ਦੇਵੀ ਨੂੰ ਪ੍ਰਾਰਥਨਾ ਕਰਦੀਆਂ ਹਨ। [1]

ਹਰਿਆਲੀ ਤੀਜ[ਸੋਧੋ]

ਹਰਿਆਲੀ ਤੀਜ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਮਨਾਇਆ ਜਾਂਦਾ ਹੈ।  ਸਾਉਣ ਮਹੀਨਾ ਬਰਸਾਤ ਦਾ ਮਹੀਨਾ ਹੁੰਦਾ ਹੈ ਇਸਲਈ ਚਾਰ ਚੁਫੇਰੇ ਹਰਿਆਵਲ ਹੋ ਜਾਂਦੀ ਹੈ। ਤਾਂ ਹੀ ਸਾਉਣ ਦੀ ਤੀਜ ਨੂੰ ਹਰਿਆਲੀ ਤੀਜ ਵੀ ਕਹਿੰਦੇ ਹਨ। ਵਰਤ ਰੱਖਿਆ ਜਾਂਦਾ ਹੈ ਅਤੇ ਕੇਂਦਰ ਚੰਦ੍ਰਮਾ ਹੁੰਦਾ ਹੈ।

ਹਰਿਆਲੀ ਤੀਜ ਦਾ ਤਿਉਹਾਰ ਸ਼ਿਵ ਅਤੇ ਪਾਰਵਤੀ ਦੇ ਪੁਨਰ-ਮਿਲਨ, ਜਦੋਂ ਸ਼ਿਵ ਨੇ ਪਾਰਵਤੀ ਨੂੰ ਆਪਣੀ ਪਤਨੀ ਦੇ ਤੌਰ 'ਤੇ  ਸਵੀਕਾਰ ਕਰ ਲਿਆ ਸੀ, ਨੂੰ ਚੇਤੇ ਕਰਨ ਲਈ ਵੀ ਮਨਾਇਆ ਜਾਂਦਾ ਹੈ।  ਪਾਰਵਤੀ ਨੇ ਵਰਤ ਰਖੇ ਅਤੇ ਕਈ ਸਾਲ ਲਈ ਪਾਲਣ ਕੀਤਾ ਸੀ ਅਤੇ ਸਿਵਜੀ ਨੇ ਆਪਣੇ 108ਵੇਂ ਜਨਮ ਵਿੱਚ ਉਸ ਨੂੰ ਪਤਨੀ ਦੇ ਤੌਰ 'ਤੇ ਸਵੀਕਾਰ ਕੀਤਾ ਸੀ।ਦੇਵੀ ਪਾਰਵਤੀ ਨੂੰ ਤੀਜ ਮਾਤਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। [8]

ਹਰਿਆਲੀ ਤੀਜ ਭਾਰਤ ਵਿੱਚ [ਸੋਧੋ]

ਰਵਾਇਤੀ ਖੇਤਰ: Punjab, Haryana, Chandigarh ਅਤੇ Rajasthan.

ਪੰਜਾਬ[ਸੋਧੋ]

left|thumb|ਪੰਜਾਬ ਦੀਆਂ ਤੀਆਂ (ਤੀਜ) ਦੀ ਇੱਕ ਤਸਵੀਰ ਤੀਜ ਨੂੰ ਪੰਜਾਬ ਵਿੱਚ  teeyan ਕਹਿੰਦੇ ਹਨ ਅਤੇ ਮੌਨਸੂਨ ਦੀ ਸ਼ੁਰੂਆਤ  ਨੂੰ ਸਮਰਪਿਤ ਇੱਕ ਮੌਸਮੀ ਤਿਉਹਾਰ ਦੇ ਤੌਰ 'ਤੇ ਮਨਾਇਆ ਜਾਂਦਾ ਹੈ।[9] ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਆਰੰਭ ਹੁੰਦਾ ਹੈ ਅਤੇ ਸਾਉਣ ਮਹੀਨੇ ਦੀ ਪੁੰਨਿਆਂ ਤੱਕ ਇਹ ਲੱਗਪਗ ਤੇਰਾਂ ਦਿਨ ਚਲਦੀਆਂ ਹਨ। ਰੀਤ ਮੁਤਾਵ੍ਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਦੀਆਂ ਹਨ।ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ ਪਿੱਪਲਾਂ,ਟਾਹਲੀਆਂ ਤੇ ਪੀਘਾਂ ਪਾਉਦੀਆਂ ਹਨ ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ। ਇੱਕ ਕੁੜੀ ਬੋਲੀ ਪਾਊਦੀ ਹੈ ਤੇ ਬਾਕੀ ਸਾਰਿਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਅਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਹਨ। 

ਸਕੂਲਾਂ ਅਤੇ ਕਾਲਜਾਂ ਵਿੱਚ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਅਤੇ  ਉਥੇ  ਨਾਚ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ।[10]

ਹਰਿਆਣਾ[ਸੋਧੋ]

Haryali Teej is a festival when girls play on swings that are set up under trees or open courtyards During Teej, in-laws, husbands and other family members give gifts, typically new clothes and accessories, to girls and women. Boys fly kites. prepare churma and sweets especially ghevar at their home.[11]

References[ਸੋਧੋ]

 1. 1.0 1.1 1.2 1.3 J Mohapatra.
 2. 2.0 2.1 2.2 Manju Bhatnagar (1988).
 3. B.K. Sharma, Seema Kulshreshtha, Asad R. Rahmani (2013) Faunal Heritage of Rajasthan, India: General Background and Ecology of Vertebrates [1]
 4. Pintchman, Tracy Guests at God's Wedding: Celebrating Kartik among the Women of Benares (2005) [2]
 5. drikpanchang
 6. "Teej festival in Nepal".
 7. The Times of India 23 08 13 Barhka Mathur
 8. Knopf, 1996 Rajasthan
 9. Good Earth Punjab Travel Guide (2006)
 10. The Tribune 27 July 2014
 11. About Teej