ਸਮੱਗਰੀ 'ਤੇ ਜਾਓ

ਤੁਲਨਾਤਮਕ ਭਾਸ਼ਾ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤੁਲਨਾਤਮਕ ਭਾਸ਼ਾ ਵਿਗਿਆਨ (ਮੁਢ ਵਿੱਚ ਤੁਲਨਾਤਮਕ ਫ਼ਿਲਾਲੋਜੀ) ਇਤਿਹਾਸਕ ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ, ਜੋ ਭਾਸ਼ਾਵਾਂ ਦੇ ਇਤਿਹਾਸਕ ਸੰਬੰਧ ਸਥਾਪਿਤ ਕਰਨ ਲਈ, ਉਨ੍ਹਾਂ ਦੀ ਤੁਲਨਾ ਕਰਨ ਨਾਲ ਸੰਬੰਧਤ ਹੈ। 

ਜਿਨੈਟਿਕ ਸੰਬੰਧਾਂ ਦਾ ਸਾਂਝਾ ਮੂਲ ਜਾਂ ਪ੍ਰੋਟੋ-ਭਾਸ਼ਾਵਾਂ ਅਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੀ ਟੀਚਾ ਭਾਸ਼ਾ ਪਰਿਵਾਰਾਂ ਦੀ ਰਚਨਾ ਹੈ, ਪ੍ਰੋਟੋ-ਭਾਸ਼ਾਵਾਂ ਨੂੰ ਮੁੜ ਸਥਾਪਿਤ ਕਰਨਾ ਅਤੇ ਦਸਤਾਵੇਜ਼ ਕੀਤੀਆਂ ਭਾਸ਼ਾਵਾਂ ਵਿੱਚ ਹੋਏ ਪਰਿਵਰਤਨਾਂ ਨੂੰ ਨਿਸ਼ਚਤ ਕਰਨਾ। ਤਸਦੀਕ ਅਤੇ ਪੁਨਰ-ਗਠਨ ਰੂਪਾਂ ਵਿਚਕਾਰ ਸਪਸ਼ਟ ਅੰਤਰ ਰੱਖਣ ਲਈ, ਤੁਲਨਾਤਮਕ ਭਾਸ਼ਾ-ਵਿਗਿਆਨੀ ਬਚੇ ਹੋਏ ਟੈਕਸਟਾਂ ਵਿੱਚ ਨਹੀਂ ਮਿਲਦੇ ਹਨ, ਉਨ੍ਹਾਂ ਦੇ ਅੱਗੇ ਸਟਾਰ ਲਗਾ ਦਿੰਦਾ ਹੈ। ਸੌਖੀ ਜਾਂਚ ਤੋਂ ਲੈ ਕੇ ਕੰਪਿਊਟਰਾਈਜ਼ਡ ਹਾਇਪੈਸਿਸਿਸ ਟੈਸਟਿੰਗ ਤਕ ਭਾਸ਼ਾ ਦੇ ਵਰਗੀਕਰਨ ਕਰਨ ਲਈ ਕਈ ਤਰੀਕੇ ਵਿਕਸਿਤ ਕੀਤੇ ਗਏ ਹਨ। ਅਜਿਹੇ ਤਰੀਕੇ ਵਿਕਾਸ ਦੀ ਲੰਮੀ ਪ੍ਰਕ੍ਰਿਆ ਵਿਚੋਂ ਲੰਘ ਚੁੱਕੇ ਹਨ। 

ਢੰਗ ਤਰੀਕੇ 

[ਸੋਧੋ]

ਤੁਲਨਾਤਮਿਕ ਭਾਸ਼ਾ ਵਿਗਿਆਨ ਦੀ ਬੁਨਿਆਦੀ ਤਕਨੀਕ ਤੁਲਨਾਤਮਕ ਵਿਧੀ ਜਿਹੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਦੋ ਜਾਂ ਵੱਧ ਭਾਸ਼ਾਵਾਂ ਦੀਆਂ ਧੁਨੀਆਤਮਕ ਪ੍ਰਣਾਲੀਆਂ, ਰੂਪ ਵਿਗਿਆਨਿਕ ਪ੍ਰਣਾਲੀਆਂ, ਵਾਕ ਵਿਉਂਤਾਂ ਅਤੇ ਸ਼ਬਦਾਂ ਦੀ ਤੁਲਨਾ ਕਰਨਾ ਹੈ। ਸਿਧਾਂਤਕ ਵਿੱਚ, ਦੋ ਸੰਬੰਧਤ ਭਾਸ਼ਾਵਾਂ ਵਿੱਚ ਹਰ ਫਰਕ ਉੱਚੇ ਪੱਧਰ ਦੀ ਪ੍ਰਵਾਨਗੀਯੋਗਤਾ ਅਤੇ ਵਿਵਸਥਤ ਤਬਦੀਲੀਆਂ ਲਈ ਸਮਝਣ ਯੋਗ ਹੋਣਾ ਚਾਹੀਦਾ ਹੈ, ਉਦਾਹਰਨ ਲਈ ਧੁਨੀਆਤਮਕ ਜਾਂ ਰੂਪ ਵਿਗਿਆਨਿਕ ਪ੍ਰਣਾਲੀਆਂ ਵਿੱਚ ਬਹੁਤ ਨਿਯਮਿਤ (ਯਾਨੀ ਸਾਬਤਕਦਮ) ਹੋਣ ਦੀ ਸੰਭਾਵਨਾ ਹੈ। ਅਮਲ ਵਿੱਚ, ਤੁਲਨਾ ਜਿਆਦਾ ਸੀਮਤ ਹੋ ਸਕਦੀ ਹੈ, ਉਦਾਹਰਨ ਲਈ ਕੇਵਲ ਸ਼ਬਦਕੋਸ਼ ਤੱਕ। ਕੁਝ ਤਰੀਕਿਆਂ ਵਿੱਚ ਕਿਸੇ ਪਹਿਲੀ ਪ੍ਰੋਟੋ-ਭਾਸ਼ਾ ਦਾ ਮੁੜ-ਨਿਰਮਾਣ ਸੰਭਵ ਹੋ ਸਕਦਾ ਹੈ। ਹਾਲਾਂਕਿ ਤੁਲਨਾਤਮਿਕ ਵਿਧੀ ਦੁਆਰਾ ਮੁੜ-ਨਿਰਮਿਤ ਪ੍ਰੋਟੋ-ਭਾਸ਼ਾਵਾਂ ਅਨੁਮਾਨਤ ਹੁੰਦੀਆਂ ਹਨ, ਇੱਕ ਪੁਨਰ-ਨਿਰਮਿਤ ਦੀ ਭਵਿੱਖਬਾਣੀ ਦੀ ਸ਼ਕਤੀ ਹੋ ਸਕਦੀ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਨ ਸੌਸਿਊਰ ਦਾ ਪ੍ਰਸਤਾਵ ਹੈ ਕਿ ਇੰਡੋ-ਯੂਰਪੀ ਵਿਅੰਜਨ ਪ੍ਰਣਾਲੀ ਵਿੱਚ ਕੰਠੀ-ਵਿਅੰਜਨ ਸਨ, ਉਸ ਸਮੇਂ ਕਿਸੇ ਵੀ ਇੰਡੋ-ਯੂਰੋਪੀਅਨ ਭਾਸ਼ਾ ਵਿੱਚ ਇਸ ਕਿਸਮ ਦੇ ਵਿਅੰਜਨ ਦੀ ਪੁਸ਼ਟੀ ਨਹੀਂ ਸੀ ਮਿਲਦੀ। ਇਹ ਧਾਰਨਾ ਹਿੱਟਾਈਟ ਦੀ ਖੋਜ ਨਾਲ ਸਾਬਤ ਹੋਈ ਸੀ, ਜਿਸ ਨੇ ਸਾਬਤ ਕੀਤਾ ਕਿ ਐਨ ਉਹੀ ਵਿਅੰਜਨ ਉਸ ਦੇ ਅਨੁਮਾਨਿਤ ਵਾਤਾਵਰਣਾਂ ਵਿੱਚ ਹਨ ਜਿਨ੍ਹਾਂ ਅਨੁਮਾਨ ਸਾਉਸੂਰ ਨੇ ਲਗਾਇਆ ਸੀ।

ਜਿੱਥੇ ਭਾਸ਼ਾਵਾਂ ਬਹੁਤ ਦੂਰ ਦੇ ਪੂਰਵਜ ਤੋਂ ਆਈਆਂ ਮਿਲ ਜਾਂਦੀਆਂ ਹਨ, ਅਤੇ ਇਸ ਪ੍ਰਕਾਰ ਹੋਰ ਜਿਆਦਾ ਦੂਰ ਨਾਲ ਸੰਬੰਧਿਤ ਹੁੰਦੀਆਂ ਹਨ, ਉਥੇ ਤੁਲਨਾਤਮਿਕ ਵਿਧੀ ਦੀ ਵਰਤੋਂ ਅਸੰਭਵ ਹੁੰਦੀ ਹੈ।[1] ਖਾਸ ਕਰਕੇ, ਤੁਲਨਾਤਮਕ ਢੰਗ ਨਾਲ ਦੋ ਮੁੜ ਨਿਰਮਾਣ ਪ੍ਰੋਟੋ-ਭਾਸ਼ਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨ ਨਾਲ ਆਮ ਤੌਰ ਤੇ ਨਤੀਜੇ ਨਹੀਂ ਨਿਕਲਦੇ ਜਿਨ੍ਹਾਂ ਨੂੰ ਵਿਆਪਕ ਮਨਜ਼ੂਰੀ ਮਿਲੀ ਹੋਵੇ। ਉਪ-ਪਰਿਵਾਰਾਂ ਦੀ ਸਪਸ਼ਟਭਾਂਤ  ਪਛਾਣ ਕਰਨ ਲਈ ਇਹ ਤਰੀਕਾ ਬਹੁਤ ਵਧੀਆ ਨਹੀਂ ਹੈ ਅਤੇ ਵੱਖ ਵੱਖ ਵਿਦਵਾਨਾਂ ਨੇ ਟਕਰਾਉਂਦੇ ਨਤੀਜੇ ਪੇਸ਼ ਕੀਤੇ ਹਨ, ਉਦਾਹਰਨ ਲਈ ਇੰਡੋ-ਯੂਰੋਪੀਅਨ ਭਾਸ਼ਾਵਾਂ ਵਿਚ। ਸ਼ਬਦਾਵਲੀ ਦੇ ਅੰਕੜਾ ਵਿਸ਼ਲੇਸ਼ਣ ਦੇ ਆਧਾਰ ਤੇ ਕਈ ਤਰੀਕਿਆਂ ਨੂੰ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਸੀਮਾ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ ਹੈ, ਜਿਵੇਂ ਕਿ ਲੈਕਸੀਕੋਸਟੈਟਿਸਕਸ ਅਤੇ ਜਨਤਕ ਤੁਲਨਾ। ਪਹਿਲਾਂ ਵਾਲਾ ਤਰੀਕਾ ਸਜਾਤੀ ਸ਼ਬਦਾਂ ਲਈ ਤੁਲਨਾਤਮਕ ਢੰਗ ਦੀ ਵਰਤੋਂ ਕਰਦਾ ਹੈ, ਪਰੰਤੂ ਬਾਅਦ ਵਾਲੇ ਵਿੱਚ ਸਿਰਫ ਸ਼ਬਦਾਂ ਦੀ ਸਮਾਨਤਾ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਤਰੀਕਿਆਂ ਦਾ ਸਿਧਾਂਤਕ ਆਧਾਰ ਇਹ ਹੈ ਕਿ ਸ਼ਬਦਾਵਲੀ ਦੀਆਂ ਇਕਾਈਆਂ ਨੂੰ ਵਿਸਤ੍ਰਿਤ ਭਾਸ਼ਾ ਦੇ ਪੁਨਰ ਨਿਰਮਾਣ ਤੋਂ ਬਿਨਾਂ ਮਿਲਾਇਆ ਜਾ ਸਕਦਾ ਹੈ ਅਤੇ ਇਹ ਕਿ ਕਾਫ਼ੀ ਸ਼ਬਦਾਵਲੀ ਮੱਦਾਂ ਦੀ ਤੁਲਨਾ ਵਿਅਕਤੀਗਤ ਅਸ਼ੁੱਧੀਆਂ ਨੂੰ ਨਕਾਰ ਦੇਵੇਗੀ। ਇਸ ਤਰ੍ਹਾਂ ਉਨ੍ਹਾਂ ਨੂੰ ਸੰਬੰਧ ਸਬੰਧਿਤ ਕਰਨ ਲਈ ਵਰਤਿਆ ਜਾ ਸਕਦਾ ਹੈ ਪਰ ਪ੍ਰੋਟੋ-ਭਾਸ਼ਾ ਨੂੰ ਨਿਰਧਾਰਤ ਕਰਨ ਲਈ ਨਹੀਂ। [ਹਵਾਲਾ ਲੋੜੀਂਦਾ][ਕੌਣ?][ਹਵਾਲਾ ਲੋੜੀਂਦਾ]

ਇਤਿਹਾਸ 

[ਸੋਧੋ]

ਇਸ ਕਿਸਮ ਦਾ ਸਭ ਤੋਂ ਪੁਰਾਣਾ ਢੰਗ ਤੁਲਨਾਤਮਕ ਤਰੀਕਾ ਸੀ, ਜੋ ਬੜੇ ਸਾਲਾਂ ਦੌਰਾਨ ਵਿਕਸਤ ਕੀਤਾ ਗਿਆ ਸੀ, ਜੋ ਉਨ੍ਹੀਵੀਂ ਸਦੀ ਵਿੱਚ ਸਿਖਰ ਤੇ ਪੁੱਜਾ ਸੀ। ਇਹ ਲੰਮੀ ਸ਼ਬਦ ਸੂਚੀ ਅਤੇ ਵਿਸਥਾਰਿਤ ਅਧਿਐਨ ਦੀ ਵਰਤੋਂ ਕਰਦਾ ਹੈ। ਲੇਕਿਨ, ਇਸਦੀ ਨੁਕਤਾਚੀਨੀ ਕੀਤੀ ਗਈ ਹੈ, ਉਦਾਹਰਨ ਲਈ ਅੰਤਰਮੁਖੀ ਹੋਣ, ਗੈਰ ਰਸਮੀ ਹੋਣ ਅਤੇ ਪਰਖਣਯੋਗਤਾ ਦੀ ਘਾਟ ਦੇ ਨਾਤੇ।[2] ਤੁਲਨਾਤਮਕ ਢੰਗ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਦੀ ਜਾਣਕਾਰੀ ਦੀ ਵਰਤੋਂ ਕਰਦਾ ਹੈ ਅਤੇ ਉਨ੍ਹਾਂ ਦੀ ਪੂਰਵਜ ਭਾਸ਼ਾ ਦੇ ਪੁਨਰ ਨਿਰਮਾਣ ਦੀ ਆਗਿਆ ਦਿੰਦਾ ਹੈ। ਅੰਦਰੂਨੀ ਪੁਨਰ ਨਿਰਮਾਣ ਦੀ ਵਿਧੀ ਸਿਰਫ ਇੱਕ ਭਾਸ਼ਾ ਦੀ ਵਰਤੋਂ ਕਰਦੀ ਹੈ, ਸ਼ਬਦ ਰੂਪਾਂ ਦੀ ਤੁਲਣਾ ਨਾਲ ਉਹੀ  ਫੰਕਸ਼ਨ ਕੀਤਾ ਜਾਂਦਾ ਹੈ।ਅੰਦਰੂਨੀ ਪੁਨਰ ਨਿਰਮਾਣ ਦਖ਼ਲਅੰਦਾਜ਼ੀ ਦੇ ਪ੍ਰਤੀ ਵਧੇਰੇ ਰੋਧਕ ਹੁੰਦਾ ਹੈ ਪਰ ਆਮ ਤੌਰ ਤੇ ਵਰਤਣ ਯੋਗ ਸ਼ਬਦਾਂ ਦਾ ਇੱਕ ਸੀਮਿਤ ਉਪਲਬਧ ਅਧਾਰ ਹੁੰਦਾ ਹੈ ਅਤੇ ਕੇਵਲ ਕੁਝ ਖਾਸ ਪਰਿਵਰਤਨ (ਉਹ ਜਿਨ੍ਹਾਂ ਨੇ ਰੂਪ-ਵਿਗਿਆਨਿਕ ਰੂਪਾਂਤਰਾਂ ਦੇ ਤੌਰ ਤੇ ਨਿਸ਼ਾਨ ਛੱਡੇ ਹਨ) ਨੂੰ ਮੁੜ ਸਥਾਪਿਤ ਕਰਨ ਦੇ ਯੋਗ ਹੁੰਦਾ ਹੈ। 

References

[ਸੋਧੋ]
  1. Ringe, D. A. (1995). "'Nostratic' and the factor of chance". Diachronica. 12 (1): 55–74. doi:10.1075/dia.12.1.04rin.
  2. See for example Language Classification by Numbers by April McMahon and Robert McMahon