ਤੇਰੇ ਟਿੱਲੇ ਤੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਤੇਰੇ ਟਿੱਲੇ ਤੋਂ"
ਗਾਇਕ/ਗਾਇਕਾ:
ਇਕ ਤਾਰਾ (ਐੱਲ. ਪੀ ਰਿਕਾਰਡ) ਐਲਬਮ ਵਿਚੋਂ
ਰਿਲੀਜ਼1976
ਫਾਰਮੈਟਫਾਰਮੈਟ
ਰਿਕਾਰਡਿੰਗਰਿਕਾਰਡ ਕੀਤਾ
ਕਿਸਮਕਲੀ
ਲੰਬਾਈ03:40 ਮਿੰਟ
ਗੀਤਕਾਰਹਰਦੇਵ ਦਿਲਗੀਰਲੇਖਕ
ਸੰਗੀਤਕਾਰਕੇਸਰ ਸਿੰਘ ਨਰੂਲਾ
ਰਿਕਾਰਡ ਨਿਰਮਾਤਾਨਿਰਮਾਤਾ

ਤੇਰੇ ਟਿੱਲੇ ਤੋਂ ਕੁਲਦੀਪ ਮਾਣਕ ਦੀ ਗਾਈ ਅਤੇ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ਾ) ਦੀ ਲਿਖੀ ਇੱਕ ਕਲੀ ਹੈ। ਇਹ ਇਸ ਕਲੀ ਦੀ ਮਕਬੂਲੀਅਤ ਸਦਕਾ ਹੀ ਹੈ ਕਿ ਆਪਣੇ ਗਾਇਕੀ ਜੀਵਨ ਵਿੱਚ ਸਿਰਫ਼ 13-14 ਕਲੀਆਂ ਗਾਉਣ ਦੇ ਬਾਵਜੂਦ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਕਿਹਾ ਜਾਂਦਾ ਹੈ। ਇਹ ਕਲੀ ਸੰਨ 1976 ਵਿੱਚ ਮਾਣਕ ਦੇ ਪਹਿਲੇ ਐੱਲ.ਪੀ. (LP) ‘ਇਕ ਤਾਰਾ’ ਵਿੱਚ ਰਿਲੀਜ਼ ਹੋਈ, ਜਿਸ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ ਦਿੱਤਾ।

ਬੋਲ[ਸੋਧੋ]

  • ਤੇਰੇ ਟਿੱਲੇ ਤੋਂ ਔਹ.. ਸੂਰਤ ਦੀਂਹਦੀ ਆ ਹੀਰ ਦੀ 2

ਔਹ ਲੈ ਵੇਖ ‘ਗੋਰਖਾ’ ਉੱਡਦੀ ਏ ਫੁੱਲਕਾਰੀ,

ਬੁੱਲ੍ਹ ਪਪੀਸੀਆਂ ਓਹਦੀਆਂ ਗੱਲ੍ਹਾਂ ਗਲਗਲ ਨਾਲ਼ ਦੀਆਂ (ਮੈਂ ਸਦਕੇ) 2

ਟੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ....

  • ਦੋਨੋਂ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ 2

ਧੌਣ ਸੁਰਾਹੀ ਮੰਗੀ.. ਮਿਰਗਾਂ ਤੋਰ ਉਧਾਰੀ,

ਗੋਰੀ ਧੌਣ ਦੁਆਲ਼ੇ ਕਾਲ਼ੀ ਗਾਨੀ ਜੱਟੀ ਦੇ (ਮੈਂ ਸਦਕੇ) 2

ਚੰਦਨ ਗੇਲੀ ਨੂੰ ਜਿਓਂ ਨਾਗਾਂ ਕੁੰਡਲੀ ਮਾਰੀ....

  • ਬੈਠੀ ਤ੍ਰਿੰਞਣਾਂ ਦੇ ਵਿੱਚ ਉਹ ਚਰਖ਼ੇ ਤੰਦ ਪਾਉਂਦੀ ਆ 2

ਵੇਖ ਕੇ ਰੰਗ ਜੱਟੀ ਦਾ ਤੌਬਾ ਕਰਨ ਲਲਾਰੀ,

ਗੁੱਝੀ ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ (ਮੈਂ ਸਦਕੇ) 2

ਧੀ ਉਹ ਚੂਚਕ ਦੀ ਹੈ, ਹੈ ਸਾਹਾਂ ਤੋਂ ਪਿਆਰੀ....

  • ਜੱਟੀ ਖ਼ਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ (ਮੈਂ ਤੇਰੇ) 2

ਪਾ ਦੇ ਮੁੰਦਰਾਂ ਕੰਨੀਂ ਛੁਰੀ ਫੇਰ ਇੱਕ ਵਾਰੀ,

ਜਾ ਕੇ ਖੇੜਿਆਂ ਦੇ ਪਿੰਡ ਦਰਸ਼ਣ ਕਰੀਏ ਹੀਰ ਦੇ (ਮੈਂ ਸਦਕੇ),

ਕਹੇ ਥਰੀਕੇ ਵਾਲ਼ਾ ਇਸ਼ਕ ਹੈ ਬੁਰੀ ਬਿਮਾਰੀ....

  • ਨੈਣ ਸੰਦਲੀ ਜੱਟੀ ਦੇ ਭਿੱਜ ਗਏ ਨੀ,

ਘਰ ਪੰਡਤਾਂ ਦੇ ਮੁਰਗ਼ੇ ਰਿੱਝ ਗਏ ਨੀ,

ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਗਿੱਝ ਗਏ ਨੀ.. ਤਗ ਟੁੱਟ ਗਿਆ ਸਾਰੀ.. ਸਾਰੀ ਬਈ ਦੁਨੀਆ ਦਾ...!

ਬਾਹਰੀ ਜੋੜ/ਲਿੰਕ[ਸੋਧੋ]