ਤੌਕੀਰ ਰੇਜ਼ਾ
ਦਿੱਖ
ਤੌਕੀਰ ਰੇਜ਼ਾ ਦਾ ਜਨਮ ੪ ਅਪ੍ਰੈਲ ੧੯੮੮ ਨੂੰ ਚੱਕਵਾਲ, ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਹੋਇਆ। ਉਹਨਾਂ ਮੈਟ੍ਰਿਕ ਚੱਕਵਾਲ ਅਤੇ ਇੰਟਰਮੀਡੀਏਟ ਇਸਲਾਮਾਬਾਦ ਤੋਂ ਕੀਤੀ। ਉਸ ਤੋਂ ਬਾਅਦ ਪੜ੍ਹਾਈ ਤੇ ਰੋਜ਼ਗਾਰ ਲਈ ਲੰਦਨ ਤੁਰ ਗਏ। ਓਹ ਕੁੱਝ ਵਰ੍ਹਿਆਂ ਤੋ ਫ਼ਰਾਂਸ ਦੇ ਵਸਨੀਕ ਹਨ। ਉਹਨਾਂ ੨੦੦੬ ਵਿੱਚ ਲਿਖਣ ਦੀ ਸ਼ੁਰੂਆਤ ਕੀਤੀ। ਤੌਕੀਰ ਰੇਜ਼ਾ ਪੰਜਾਬੀ ਤੇ ਉਰਦੂ ਦੋਵਾਂ ਬੋਲੀਆਂ ਚ ਗ਼ਜ਼ਲ, ਆਜ਼ਾਦ ਨਜ਼ਮ ਤੇ ਨਸਰੀ ਨਜ਼ਮ ਲਿਖਦੇ ਹਨ। ਇਸ ਤੋਂ ਬਿਨਾਂ ਉਹ ਅੰਗਰੇਜ਼ੀ ਤੇ ਫ਼ਰਾਂਸੀਸੀ ਤੋਂ ਤਰਜ਼ਮਾ ਵੀ ਕਰਦੇ ਰਹਿੰਦੇ ਹਨ।
ਉਹਨਾਂ ਦੀ ਪਹਿਲੀ ਪੰਜਾਬੀ ਕਿਤਾਬ 'ਚੰਨ ਦੀ ਮਿੱਟੀ' 2021 ਦੇ ਵਿਚ ਸਾਂਝ ਪਬਲੀਕੇਸ਼ਨਜ਼ ਲਾਹੌਰ ਤੋਂ ਛਪੀ।[1] ਉਹਨਾਂ ਦੀ ਨਜ਼ਮ 'ਹਿੱਕ ਰੰਗ ਮੌਤ ਦਾ' ਨੂੰ ਬਹੁਤ ਸ਼ੋਹਰਤ ਮਿਲੀ।