ਤ੍ਰੈਲੋਚਨ ਲੋਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Trailochan Lochi, reciting his poem Punjabi language Poet,Punjab,India.JPG
ਤ੍ਰੈਲੋਚਨ ਲੋਚੀ
ਤ੍ਰੈਲੋਚਨ ਲੋਚੀ
ਤ੍ਰੈਲੋਚਨ ਲੋਚੀ
ਤ੍ਰੈਲੋਚਨ ਲੋਚੀ
ਜਨਮ (1967-01-14) 14 ਜਨਵਰੀ 1967 (ਉਮਰ 57)
ਮੁਕਤਸਰ, ਉਦੋਂ ਜ਼ਿਲ੍ਹਾ ਫ਼ਰੀਦਕੋਟ, ਪੰਜਾਬ, ਭਾਰਤ
ਕਿੱਤਾਲੇਖਕ, ਗ਼ਜ਼ਲਕਾਰ
ਭਾਸ਼ਾਪੰਜਾਬੀ
ਸਿੱਖਿਆਸਰਕਾਰੀ ਕਾਲਜ ਮੁਕਤਸਰ

ਤ੍ਰੈਲੋਚਨ ਲੋਚੀ ਦਾ ਜਨਮ 14 ਜਨਵਰੀ 1965 ਨੂੰ ਮਾਤਾ ਸ੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸ੍ਰੀ ਗੁਰਬਚਨ ਸਿੰਘ ਦੇ ਘਰ ਹੋਇਆ। ਉਹ ਪੰਜਾਬੀ ਗ਼ਜ਼ਲਕਾਰ ਅਤੇ ਕਵੀ ਹੈ। ਪੰਜਾਬੀ ਦਾ ਹਰਮਨ ਪਿਆਰਾ ਸਾਇਰ ਹੈ ਗੁਲਕੰਦ ਵਿੱਚ 1960-2015 ਤੱਕ ਦੀਆਂ ਕਾਵਿ ਰਚਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਤ੍ਰੈਲੋਚਨ ਲੋਚੀ ਮੁਕਤਸਰ ਦਾ ਜਮਪਲ ਹੈ ਅਤੇ ਉਥੇ ਹੀ ਮੁਕਤਸਰ ਸਰਕਾਰੀ ਕਾਲਜ ਤੋਂ ਉਸਨੇ ਆਪਣੀ ਪੜ੍ਹਾਈ ਕੀਤੀ। ਇਸੇ ਦੌਰਾਨ ਲੋਕ ਨਾਥ, ਜਗੀਰ ਸਿੰਘ ਕਾਹਲੋਂ ਅਤੇ ਰਾਜਵੀਰ ਕੌਰ ਜਿਹੇ ਅਧਿਆਪਕਾਂ ਕੋਲੋਂ ਉਸਨੂੰ ਲਿਖਣ ਦੀ ਪ੍ਰੇਰਨਾ ਮਿਲੀ। 1980ਵਿਆਂ ਵਿੱਚ ਉਹ ਲੁਧਿਆਣਾ ਆ ਗਿਆ, ਜਿਥੇ ਉਸ ਦਾ ਵਾਹ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ ਤੇ ਪ੍ਰੋ. ਰਵਿੰਦਰ ਭੱਠਲ ਵਰਗੇ ਕਵੀਆਂ ਨਾਲ ਪਿਆ ਅਤੇ ਇੱਥੇ ਹੀ ਗ਼ਜ਼ਲ ਲਿਖਣ ਤੇ ਤਰੁੰਨਮ ਵਿੱਚ ਗਾਉਣ ਦਾ ਸ਼ੌਕ ਪ੍ਰਫੁੱਲਿਤ ਹੋਇਆ।

ਕਿਤਾਬਾਂ[ਸੋਧੋ]

  • ਦਿਲ ਦਰਵਾਜੇ

ਨਮੂਨਾ ਸ਼ਾਇਰੀ[ਸੋਧੋ]

ਝੀਲਾਂ ਤਰਦੇ ਨਦੀਆਂ ਤਰਦੇ, ਡੂੰਘੇ ਸਾਗਰ ਤਰਦੇ ਲੋਕ।
ਐਪਰ ਆਪਣੇ ਮਨ ਦੇ ਵਿਹੜੇ, ਪੈਰ ਕਦੇ ਨਾ ਧਰਦੇ ਲੋਕ।

ਇਨ੍ਹਾਂ ਤੋਂ ਕਿਉਂ ਆਸ ਕਰੇਂ ਤੂੰ, ਤੇਰੀ ਪੀੜ ਪਛਾਣਨਗੇ,
ਘਰ ਨੂੰ ਬਲਦਾ ਤਕ ਕੇ ਜਿਹੜੇ, ਹੌਕਾ ਵੀ ਨਾ ਭਰਦੇ ਲੋਕ।

ਕੁੜੀਆਂ ਨੂੰ ਕਵਿਤਾਵਾਂ ਕਹਿੰਦਾ, ਕਿਨ੍ਹਾਂ ਕਵੀ ਅਜੀਬ ਹੈ ਉਹ,
ਉਸ ਦੇ ਪਿੰਡ ਤਾਂ ਚਿੜੀਆਂ ਨੂੰ ਵੀ, ਅਗਨ ਹਵਾਲੇ ਕਰਦੇ ਲੋਕ।

ਉਹਨਾਂ ਨੂੰ ਮੈਂ ਸਿਜਦਾ ਕਰਦਾਂ, ਸਿਜਦਾ ਕਰਦਾਂ ਘੜੀ-ਮੁੜੀ,
ਰਾਤ ਹਨੇਰੀ ਤਲੀਆਂ ਉੱਤੇ, ਦੀਵੇ ਨੇ ਜੋ ਧਰਦੇ ਲੋਕ।

ਇਹ ਇਕਲਾਪਾ, ਚੁੱਪ ਦਾ ਮੌਸਮ, ਗ਼ੁੰਬਦ ਵਿੱਚ ਗੁਆਚੀ ਚੀਖ਼,
ਮੇਰੇ ਸਾਹਾਂ ਦੇ ਹਮਜੋਲੀ, ਇਹ ਤਾਂ ਮੇਰੇ ਘਰ ਦੇ ਲੋਕ।

ਲਿਖਦਾ ਰਹੀਂ ਤੂੰ 'ਲੋਚੀ' ਇਹਨਾਂ, ਗੀਤਾਂ, ਗ਼ਜ਼ਲਾਂ, ਨਜ਼ਮਾਂ ਨੂੰ,
ਤੂੰ ਹੀ ਦਿਲ ਦੇ ਵਰਕੇ ਫ਼ੋਲੇਂ, ਕਰ ਜਾਂਦੇ ਨੇ ਪਰਦੇ ਲੋਕ।[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]