ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ
ਸਰਕਾਰੀ ਕਾਲਜ ਮੁਕਤਸਰ ਜ਼ਿਲੇ ਦਾ ਬਹੁਤ ਮਹਤਵਪੂਰਣ ਕਾਲਜ ਹੈ। ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਮਾਲਵੇ ਦਾ ਅਹਿਮ ਵਿਦਿਅਕ ਚਾਨਣ ਮੁਨਾਰਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਇਸ ਕਾਲਜ ਦਾ ਉਦਘਾਟਨ 3 ਜੂਨ 1951 ਨੂੰ ਕੀਤਾ ਗਿਆ ਸੀ।[1]
ਇਤਿਹਾਸ
[ਸੋਧੋ]ਪੁਰਾਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਰੀਬ ਚਾਰ ਹਜ਼ਾਰ ਵਰਗ ਮੀਲ ਖੇਤਰ ‘ਚ ਅੱਧੀ ਸਦੀ ਪਹਿਲਾਂ ਇਹ ਕਾਲਜ ਹੋਂਦ ਵਿਚ ਆਇਆ। ਕਾਲਜ ਦੀ ਪਹਿਲੀ ਇਮਾਰਤ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਸਰਾਂ ਵਿਚ ਸਥਾਪਤ ਕੀਤੀ ਗਈ ਜਿਸ ਤੇ ਇਹ ਕਾਲਜ ਪੰਜ ਸਾਲ ਚਲਦਾ ਰਿਹਾ ਜਿਸ ਦਾ ਸੌ ਰੁਪਏ ਪ੍ਰਤੀ ਮਹੀਨਾ ਕਿਰਾਇਆ ਹੁੰਦਾ ਸੀ। ਕਾਲਜ ਦੇ ਪਹਿਲੇ ਪ੍ਰਿੰਸੀਪਲ ਵਜੋਂ ਸ੍ਰੀ ਗੁਰਚਰਨ ਸਿੰਘ ਨੇ 20 ਮਈ 1951 ਨੂੰ ਅਹੁਦਾ ਸੰਭਾਲਿਆ ਸੀ। 13 ਕਮਰਿਆਂ ਦੀ ਇਕ ਇਮਾਰਤ ਬਣਾ ਕੇ ਕਾਲਜ ਨੂੰ ਮੌਜੂਦਾ ਸਥਾਨ ਉਪਰ ਤਬਦੀਲ ਕਰਨ ਤੋਂ ਬਾਅਦ 1970 ਵਿਚ ਪੋਸਟ ਗਰੈਜੂਏਟ ਤੱਕ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ। ਅੱਧੀ ਸਦੀ ਪਹਿਲਾਂ ਲਾਇਆ ਪੌਦਾ ਅੱਜ ਵਿਸ਼ਾਲ ਰੁੱਖ ਬਣ ਗਿਆ ਹੈ। ਇਸ ਦੀ ਇਮਾਰਤ ਅੰਗਰੇਜ਼ੀ ਵਰਣਮਾਲਾ ਦੇ ‘ਐਚ’ ਅੱਖਰ ਦੀ ਸ਼ਕਲ 'ਚ ਬਣੀ ਤਿੰਨ ਮੰਜ਼ਿਲਾਂ ਹੈ। ਇਸ ਦੀ ਲਾਇਬ੍ਰੇਰੀ ਪੰਜਾਬ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ‘ਚ ਸ਼ਾਮਲ ਹੈ। ਸਰੀਰਕ ਸਿੱਖਿਆ ਤੇ ਭਾਈ ਮਹਾਂ ਸਿੰਘ ਬਲਾਕ ਦੀ ਨਵਉਸਾਰੀ ਕੀਤੀ ਗਈ ਹੈ। ਇਥੇ ਐਨ.ਐਸ.ਐਸ. ਕੈਂਪ ਅਤੇ ਸੈਮੀਨਾਰ ਹੁੰਦੇ ਰਹਿੰਦੇ ਹਨ। ਮੁਕਾਬਲਿਆਂ ‘ਚ ਕਾਲਜ ਦੀ ਹਮੇਸ਼ਾ ਝੰਡੀ ਰਹਿੰਦੀ ਹੈ। ਵਿਦਿਆਰਥੀਆਂ ਨੂੰ ਕਨੂੰਨ ਸਬੰਧਿ ਜਾਗਰੂਕ ਕਰਨ ਲਈ ‘ਲੀਗਲ ਲਿਟਰੇਸੀ ਕਲੱਬ’ ਵੀ ਚੱਲ ਰਿਹਾ ਹੈ।
ਵਿਦਿਆਰਥੀ
[ਸੋਧੋ]ਖੇਤਰ ਦੇ ਉਘੇ ਲੈਂਡ ਲਾਰਡ ਤੇ ਸਿੱਖਿਆ ਸੰਸਥਾਵਾਂ ਦੇ ਖੇਤਰ ‘ਚ ਭਰਵਾਂ ਯੋਗਦਾਨ ਪਾਉਣ ਵਾਲੇ ‘ਬਾਵਾ ਘਰਾਣੇ’ ਦੇ ਬਾਵਾ ਗੁਰਮੀਤ ਸਿੰਘ ਇਸ ਕਾਲਜ ਦੇ ਪਹਿਲੇ ਵਿਦਿਆਰਥੀ ਬਣੇ। ਉਸ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਕਾਮਰੇਡ ਬਲਦੇਵ ਸਿੰਘ ਬਲਮਗੜ੍ਹ ਸਮੇਤ ਇਸ ਦੇ ਹੋਣਹਾਰ ਵਿਦਿਆਰਥੀਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ।
ਅਧਿਆਪਨ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-07-07. Retrieved 2016-04-13.
{{cite web}}
: Unknown parameter|dead-url=
ignored (|url-status=
suggested) (help)