ਥਾਲੀਆਂ ਵਿਛਾਣੀਆਂ
ਦਿੱਖ
ਇਕ ਤਰ੍ਹਾਂ ਦੇ ਛੋਟੇ, ਗੋਲ ਤੇ ਘੱਟ ਡੂੰਘੇ ਭਾਂਡੇ ਨੂੰ, ਜਿਸ ਵਿਚ ਰੋਟੀ ਪਾ ਕੇ ਖਾਧੀ ਜਾਂਦੀ ਹੈ, ਥਾਲੀ ਕਹਿੰਦੇ ਹਨ। ਥਾਲੀ ਹਰ ਘਰ ਦਾ ਬਰਤਨ ਹੈ। ਹਰ ਘਰ ਵਿਚ ਕਈ-ਕਈ ਥਾਲੀਆਂ ਹੁੰਦੀਆਂ ਹਨ। ਥਾਲੀਆਂ ਵਿਛਾਣੀਆਂ ਵਿਆਹ ਦੀ ਇਕ ਰਸਮ ਹੈ।ਜਦ ਲਾੜਾ ਡੋਲੀ ਲੈ ਕੇ ਘਰ ਆਉਂਦਾ ਹੈ ਤਾਂ ਲਾੜੀ ਤੋਂ ਇਹ ਰਸਮ ਕਰਵਾਈ ਜਾਂਦੀ ਹੈ। ਇਕ ਕਮਰੇ ਵਿਚ ਬਹੁਤ ਸਾਰੀਆਂ ਥਾਲੀਆਂ ਫਰਸ਼ ਉੱਪਰ ਖਿੰਡਾ ਕੇ ਰੱਖ ਦਿੱਤੀਆਂ ਜਾਂਦੀਆਂ ਹਨ। ਲਾੜੀ ਨੂੰ ਇਨ੍ਹਾਂ ਸਾਰੀਆਂ ਥਾਲੀਆਂ ਨੂੰ ਇਕ-ਇਕ ਕਰਕੇ ਕੱਠੀਆਂ ਕਰਨ ਲਈ ਕਿਹਾ ਜਾਂਦਾ ਹੈ। ਥਾਲੀਆਂ ਕੱਠੀਆਂ ਕਰਨ ਸਮੇਂ ਜੇ ਥਾਲੀਆਂ ਦੀ ਆਵਾਜ਼ ਆਉਂਦੀ ਰਹੇ, ਥਾਲੀਆਂ ਦਾ ਖੜਕਾ ਹੁੰਦਾ ਰਹੇ ਤਾਂ ਲਾੜੀ ਨੂੰ ਲੜਾਕੇ ਸੁਭਾਅ ਵਾਲੀ ਗਰਦਾਨਿਆ ਜਾਂਦਾ ਹੈ।ਜੇ ਥਾਲੀਆਂ ਛੱਠੀਆਂ ਕਰਨ ਵੇਲੇ ਥਾਲੀਆਂ ਦੀ ਆਵਾਜ਼ ਨਾ ਆਵੇ ਤਾਂ ਲਾੜੀ ਸ਼ਾਂਤ ਸੁਭਾਅ ਦੀ ਮੰਨੀ ਜਾਂਦੀ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.