ਥਾਲੀ ਵਜਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਕ ਗੋਲ ਭਾਂਡੇ ਨੂੰ, ਜਿਹੜਾ ਘੱਟ ਡੂੰਘਾ ਹੁੰਦਾ ਹੈ, ਜਿਸ ਵਿਚ ਰੋਟੀ ਪਰੋਸ ਕੇ ਖਾਣ ਲਈ ਦਿੱਤੀ ਜਾਂਦੀ ਹੈ, ਥਾਲੀ ਕਹਿੰਦੇ ਹਨ। ਜਦ ਕਿਸੇ ਪਰਿਵਾਰ ਵਿਚ ਮੁੰਡਾ ਜੰਮਦਾ ਸੀ ਤਾਂ ਪਰਿਵਾਰ ਵਾਲੇ ਥਾਲੀ ਵਜਾ ਕੇ ਮੁੰਡਾ ਜੰਮਣ ਦਾ ਐਲਾਣ ਕਰਦੇ ਸਨ। ਇਸ ਰੀਤ ਨੂੰ ਥਾਲੀ ਵਜਾਉਣਾ ਕਹਿੰਦੇ ਹਨ। ਕੁੜੀ ਜੰਮਣ ਤੇ ਥਾਲੀ ਨਹੀਂ ਵਜਾਈ ਜਾਂਦੀ ਸੀ। ਥਾਲੀ ਦੀ ਆਵਾਜ਼ ਸੁਣ ਕੇ ਭਾਈਚਾਰੇ ਵਾਲੇ, ਸ਼ਰੀਕੇ ਵਾਲੇ, ਪਿੰਡ ਵਾਲੇ ਤੇ ਲਾਗੀ ਵਧਾਈ ਦੇਣ ਆਉਂਦੇ ਸਨ। ਵਧਾਈ ਦੇਣ ਵਾਲਿਆਂ ਨੂੰ ਗੁੜ ਦਿੱਤਾ ਜਾਂਦਾ ਸੀ। ਲਾਗੀਆਂ ਨੂੰ ਗੁੜ ਦੇ ਨਾਲ ਲਾਗ ਵੀ ਦਿਤਾ ਜਾਂਦਾ ਸੀ। ਹੁਣ ਥਾਲੀ ਵਜਾਉਣ ਦੀ ਰਸਮ ਬਿਲਕੁਲ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.