ਥੌਮਸ ਰਾਬਰਟ ਮਾਲਥਸ
ਕਲਾਸੀਕਲ ਅਰਥ-ਸ਼ਾਸਤਰ | |
---|---|
ਜਨਮ | 13 ਫ਼ਰਵਰੀ 1766 ਵੈਸਟਕੋਟ, ਸਰੀ, ਇੰਗਲੈਂਡ |
ਮੌਤ | 23 ਦਸੰਬਰ 1834 ਬਾਥ, ਸਮਰਸੈਟ, ਇੰਗਲੈਂਡ | (ਉਮਰ 68)
ਕੌਮੀਅਤ | ਬਰਤਾਨਵੀ |
ਖੇਤਰ | ਡੈਮੋਗਰਾਫੀ, ਮੈਕਰੋ ਇਕੋਨੋਮਿਕਸ |
ਅਲਮਾ ਮਾਤਰ | ਯਿਸੂ ਕਾਲਜ, ਕੈਮਬ੍ਰਿਜ |
ਪ੍ਰਭਾਵ | ਡੇਵਿਡ ਰਿਕਾਰਡੋ, ਜੀਨ ਚਾਰਲਸ ਲਿਓਨਾਰਡ ਡੇ ਸਿਸਮੋਂਡੀ |
ਪ੍ਰਭਾਵਿਤ | ਚਾਰਲਸ ਡਾਰਵਿਨ, ਜੌਨ ਮੇਨਾਰਡ ਕੇਨਜ਼, ਅਲਫ੍ਰੇਡ ਰਸਲ ਵਾਲੇਸ |
ਯੋਗਦਾਨ | ਮਾਲਥੂਸੀਅਨ ਗਰੋਥ ਮਾਡਲ |
ਥਾਮਸ ਰਾਬਰਟ ਮਾਲਥਸ ਐਫਆਰਐਸ (/ˈmælθəs/; 13 ਫਰਵਰੀ 1766 – 23 ਦਸੰਬਰ 1834)[1] ਇੱਕ ਅੰਗਰੇਜ਼ ਧਾਰਮਿਕ ਆਗੂ ਅਤੇ ਵਿਦਵਾਨ, ਜੋ ਸਿਆਸੀ ਆਰਥਿਕਤਾ ਅਤੇ ਜਨਸੰਖਿਅੰਕੀ ਦੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਸੀ।[2] ਮਾਲਥਸ ਨੇ ਖੁਦ ਆਪਣੇ ਮੱਧ ਨਾਮ, ਰਾਬਰਟ ਦੀ ਵਰਤੋਂ ਕੀਤੀ।[3]
ਆਪਣੀ 1798 ਦੀ ਕਿਤਾਬ 'ਐਨ ਐਸੇ ਆਨ ਦ ਪ੍ਰਿੰਸੀਪਲ ਆਫ ਪੋਪੂਲੇਸ਼ਨ' ਵਿੱਚ, ਮਾਲਥਸ ਨੇ ਕਿਹਾ ਕਿ ਦੇਸ਼ ਦੇ ਖੁਰਾਕ ਉਤਪਾਦਨ ਵਿੱਚ ਵਾਧੇ ਨੇ ਆਬਾਦੀ ਦੀ ਭਲਾਈ ਵਿੱਚ ਸੁਧਾਰ ਲਿਆਂਦਾ ਸੀ ਪਰ ਸੁਧਾਰ ਆਰਜ਼ੀ ਸੀ ਕਿਉਂਕਿ ਐਨੇ ਨੂੰ ਜਨਸੰਖਿਆ ਵਿੱਚ ਵਾਧਾ ਹੋ ਗਿਆ, ਜਿਸ ਦੇ ਨਤੀਜੇ ਵਜੋਂ ਮੂਲ ਪ੍ਰਤੀ ਵਿਅਕਤੀ ਉਤਪਾਦਨ ਪੱਧਰ ਬਹਾਲ ਹੋ ਗਿਆ। ਦੂਜੇ ਸ਼ਬਦਾਂ ਵਿਚ, ਮਨੁੱਖਾਂ ਦੀ ਪ੍ਰਵਿਰਤੀ ਬਹੁਲਤਾ ਦੀ ਵਰਤੋਂ ਜਿਊਣ ਦਾ ਉੱਚਾ ਮਿਆਰ ਕਾਇਮ ਰੱਖਣ ਦੀ ਬਜਾਏ ਆਬਾਦੀ ਵਧਾਉਣ ਦੀ ਹੈ। ਇਸ ਵਿਚਾਰ ਨੂੰ "ਮਾਲਥੂਸੀਅਨ ਜਾਲ" ਜਾਂ "ਮਾਲਥੂਸੀਅਨ ਭੂਤ" ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਨਸੰਖਿਆਵਾਂ ਦੀ ਵਧਣ ਦੀ ਆਦਤ ਸੀ ਜਦੋਂ ਤੱਕ ਹੇਠਲੇ ਵਰਗ ਨੂੰ ਮੁਸ਼ਕਿਲਾਂ ਨਹੀਂ ਵਧ ਜਾਂਦੀਆਂ ਅਤੇ ਉਹ ਉਹ ਭੁੱਖਮਰੀ ਅਤੇ ਬਿਮਾਰੀ ਦਾ ਸ਼ਿਕਾਰ ਨਹੀਂ ਹੋਣ ਲੱਗ ਪੈਂਦੇ। ਕਈ ਵਾਰੀ ਮਾਲਥੂਸੀਅਨ ਤਬਾਹੀ ਵਜੋਂ ਜਾਣਿਆ ਜਾਂਦਾ ਹੈ।18ਵੀਂ ਸਦੀ ਦੇ ਯੂਰਪ ਵਿੱਚ ਪ੍ਰਚਲਤ ਦ੍ਰਿਸ਼ਟੀਕੋਣ ਕਿ ਸਮਾਜ ਨੂੰ ਸੁਧਰ ਰਹੇ ਅਤੇ ਸਿਧਾਂਤਕ ਤੌਰ 'ਤੇ ਸੰਪੂਰਨਹੋਣਯੋਗ ਸਮਝਦਾ ਸੀ, ਉਸਦੇ ਵਿਰੋਧ ਵਿੱਚ ਮਾਲਥੁਸ ਨੇ ਲਿਖਿਆ ਸੀ। [4] ਉਹ ਜਦੋਂ ਵੀ ਹਾਲਾਤ ਸੁਧਰਨ ਉਦੋਂ ਆਬਾਦੀ ਦੇ ਵਾਧੇ ਨੂੰ ਨਾਰੋਕੇਜਾਣਯੋਗ ਅਰਥਾਤ ਅਟੱਲ ਸਮਝਦਾ ਸੀ, ਅਤੇ ਇਸ ਤਰ੍ਹਾਂ ਇੱਕ ਯੂਟੋਪੀਅਨ ਸਮਾਜ ਵੱਲ ਅਸਲ ਪ੍ਰਗਤੀ ਨੂੰ ਸੰਭਵ ਨਹੀਂ ਸੀ ਸਮਝਦਾ: "ਜਨਸੰਖਿਆ ਦੀ ਸ਼ਕਤੀ ਮਨੁੱਖ ਲਈ ਰੋਟੀ ਰੋਜ਼ੀ ਪੈਦਾ ਕਰਨ ਦੀ ਧਰਤੀ ਦੀ ਸ਼ਕਤੀ ਤੋਂ ਅਨਿਸ਼ਚਿਤ ਤੌਰ 'ਤੇ ਵਧੇਰੇ ਹੈ"। [5] ਐਂਗਲੀਕਨ ਪਾਦਰੀ ਦੇ ਰੂਪ ਵਿਚ, ਮਾਲਥਸ ਨੇ ਇਸ ਸਥਿਤੀ ਨੂੰ ਨੇਕਨਾਮੀ ਵਿਵਹਾਰ ਸਿਖਾਉਣ ਲਈ ਰੱਬੀ ਹੁਕਮ ਵਜੋਂ ਦੇਖਦਾ ਸੀ।[6] ਮਾਲਥਸ ਨੇ ਲਿਖਿਆ:
ਜਨਸੰਖਿਆ ਦਾ ਵਾਧਾ ਜ਼ਰੂਰੀ ਤੌਰ 'ਤੇ ਰੋਜ਼ੀ ਦੇ ਸਾਧਨ ਦੁਆਰਾ ਸੀਮਿਤ ਹੈ,
ਜਦੋਂ ਰੋਜ਼ੀ ਦੇ ਸਾਧਨ ਵਧਦੇ ਹਨ ਤਾਂ ਜਨਸੰਖਿਆ ਨਿਰੰਤਰ ਵਧਦੀ ਜਾਂਦੀ ਹੈ, ਅਤੇ,
ਕਿ ਆਬਾਦੀ ਦੀ ਵਧੀਆ ਸ਼ਕਤੀ ਦਾ ਦਮਨ ਨੈਤਿਕ ਸੰਜਮ, ਬੁਰਾਈ ਅਤੇ ਦੁਖ ਦੁਆਰਾ ਕੀਤਾ ਜਾਂਦਾ ਹੈ।.[7]
ਮਾਲਥਸ ਨੇ ਗ਼ਰੀਬਾਂ ਦੀ ਭਲਾਈ ਨੂੰ ਸੁਧਾਰਨ ਦੀ ਬਜਾਏ ਮਹਿੰਗਾਈ ਨੂੰ ਹੁਲਾਰਾ ਦੇਣ ਲਈ ਗਰੀਬ ਕਾਨੂੰਨਾਂ ਦੀ ਨੁਕਤਾਚੀਨੀ ਕੀਤੀ।[8] ਉਸਨੇ ਅਨਾਜ ਆਯਾਤ ਕਰਨ ਉੱਤੇ ਟੈਕਸਾਂ (ਕੌਰਨ ਕਾਨੂੰਨਾਂ) ਦੀ ਹਮਾਇਤ ਕੀਤੀ, ਕਿਉਂਕਿ ਭੋਜਨ ਸੁਰੱਖਿਆ ਵੱਧ ਤੋਂ ਵੱਧ ਦੌਲਤ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ।[9] ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਵਿਗਿਆਨਿਕ ਵਿਚਾਰਧਾਰਾ ਵਿੱਚ ਉਸ ਦੇ ਵਿਚਾਰ ਪ੍ਰਭਾਵਸ਼ਾਲੀ ਅਤੇ ਵਿਵਾਦਗ੍ਰਸਤ ਬਣੇ। ਚਾਰਲਸ ਡਾਰਵਿਨ ਅਤੇ ਅਲਫਰੈਡ ਰਸਲ ਵਾਲੇਸ ਵਰਗੇ ਵਿਕਾਸਵਾਦੀ ਜੀਵ ਵਿਗਿਆਨ ਦੇ ਪਾਇਨੀਅਰਾਂ ਨੇ ਉਸ ਨੂੰ ਪੜ੍ਹਿਆ। [10][11] ਉਹ ਇੱਕ ਬਹੁਤ ਹੀ ਚਰਚਿਤ ਲੇਖਕ ਰਿਹਾ ਹੈ।
ਮੁਢਲਾ ਜੀਵਨ ਅਤੇ ਸਿੱਖਿਆ
[ਸੋਧੋ]ਹੈਨਰੀਏਟਾ ਕੈਥਰੀਨ (ਗ੍ਰਾਹਮ) ਅਤੇ ਡੈਨੀਅਲ ਮਾਲਥਸ ਦਾ ਸੱਤਵਾਂ ਬੱਚਾ[12][13] , ਰੋਬਰਟ ਮਾਲਥਸ ਸਰੀ ਵਿੱਚ ਦੋਰਕਿੰਗ ਦੇ ਨੇੜੇ ਵੈਸਟਕੋਟ ਦੇ ਇੱਕ ਦਿਹਾਤੀ ਘਰ, ਦ ਰੁਕੇਰੀ ਵਿੱਚ ਵੱਡਾ ਹੋਇਆ। ਪੀਟਰਸਨ ਨੇ ਡੈਨੀਅਲ ਮਾਲਥਸ ਦਾ "ਚੰਗੇ ਖਾਂਦੇ ਪੀਂਦੇ ਅਤੇ ਸੁਤੰਤਰ ਸਾਧਨਾਂ ਵਾਲੇ ਪਰਿਵਾਰ ਦੇ ਜੈਂਟਲਮੈਨ ... [ਅਤੇ] ਡੇਵਿਡ ਹਿਊਮ ਅਤੇ ਜੀਨ-ਜੈਕਸ ਰੂਸੋ ਦੇ ਦੋਸਤ" ਵਜੋਂ ਵਰਣਨ ਕੀਤਾ ਹੈ।[14] ਜਵਾਨ ਮਾਲਥਸ ਨੇ ਬਰਾਮਕੋਟ, ਨਾਟਿੰਘਮਸ਼ਾਇਰ ਵਿੱਚ ਘਰ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ 1782 ਤੋਂ ਵਾਰਿੰਗਟਨ ਅਕੈਡਮੀ ਵਿੱਚ। ਵਾਰਰਿੰਗਟਨ ਇੱਕ ਵਿਦਰੋਹੀ ਅਕਾਦਮੀ ਸੀ, ਜੋ 1783 ਵਿੱਚ ਬੰਦ ਹੋ ਗਈ ਸੀ; ਮਾਲਥਸ ਗਿਲਬਰਟ ਵੇਕਫੀਲਡ ਕੋਲੋਂ ਕੁਝ ਸਮਾਂ ਪੜ੍ਹਿਆ ਸੀ ਜੋ ਉਥੇ ਉਸਦਾ ਅਧਿਆਪਕ ਸੀ।[15]
ਸੂਚਨਾ
[ਸੋਧੋ]- ↑ Several sources give Malthus's date of death as 15 December 2001. See Meyers Konversationslexikon (Leipzig, 4th edition, 1885–1892), "Biography" Archived 2013-05-18 at the Wayback Machine. by Nigel Malthus (the memorial transcription reproduced in this article). But the 1911 Britannica Archived 14 February 2008 at the Wayback Machine. gives 23 December 1834.
- ↑ Petersen, William. 1979. Malthus. Heinemann, London. 2nd ed 1999.
- ↑ ਫਰਮਾ:Acad
- ↑ Geoffrey Gilbert, introduction to Malthus T.R. 1798. An Essay on the Principle of Population. Oxford World's Classics reprint. viii in Oxford World's Classics reprint.
- ↑ Malthus T.R. 1798. An Essay on the Principle of Population. Chapter 1, p. 13 in Oxford World's Classics reprint.
- ↑ Bowler, Peter J. (2003). Evolution: the history of an idea. Berkeley: University of California Press. pp. 104–05. ISBN 0-520-23693-9.
- ↑ Malthus T.R. 1798. An Essay on the Principle of Population, in Oxford World's Classics reprint. p. 61, end of Chapter VII
- ↑ Malthus T.R. 1798. An Essay on the Principle of Population. Chapter V, pp. 39–45. in Oxford World's Classics reprint.
- ↑ Geoffrey Gilbert, introduction to Malthus T.R. 1798. An Essay on the Principle of Population. Oxford World's Classics reprint. xx.
- ↑ Browne, Janet 1995. Charles Darwin: Voyaging. Cape, London. pp. 385–90
- ↑ Raby P. 2001. Alfred Russel Wallace: a life. Princeton. pp. 21, 131
- ↑ "Malthus TRM Biography". Archived from the original on 2013-05-18. Retrieved 2010-02-13.
{{cite web}}
: Unknown parameter|dead-url=
ignored (|url-status=
suggested) (help) - ↑ http://www.encyclopedia.com/topic/Thomas_Robert_Malthus.aspx
- ↑ Petersen, William. 1979. Malthus. Heinemann, London. 2nd ed 1999. p. 21
- ↑ John Avery (1997). Progress, Poverty and Population: Re-Reading Condorcet, Godwin and Malthus. Frank Cass. pp. 56–57. ISBN 978-0-7146-4750-0. Retrieved 14 June 2013.