ਦਫ਼ਤਰੀਵਾਲਾ
ਦਫ਼ਤਰੀਵਾਲਾ | |
---|---|
ਪਿੰਡ | |
ਗੁਣਕ: 30°00′25″N 76°04′06″E / 30.006832°N 76.068262°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਉੱਚਾਈ | 182 m (597 ft) |
ਆਬਾਦੀ (2011 ਜਨਗਣਨਾ) | |
• ਕੁੱਲ | 22,566 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 147102 |
ਟੈਲੀਫ਼ੋਨ ਕੋਡ | 0175****** |
ਵਾਹਨ ਰਜਿਸਟ੍ਰੇਸ਼ਨ | PB:11,PB:72 |
ਨੇੜੇ ਦਾ ਸ਼ਹਿਰ | ਪਾਤੜਾਂ |
ਦਫ਼ਤਰੀਵਾਲਾ
[ਸੋਧੋ]ਇਹ ਪਿੰਡ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਜਿਸ ਦੀ ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਤੇ ਡਾਕਖ਼ਾਨਾ ਦਫ਼ਤਰੀਵਾਲਾ ਹੈ ਦਫ਼ਤਰੀਵਾਲਾ ਪਿੰਡ ਪਾਤੜਾਂ ਤੋਂ ਸਮਾਣਾ ਪਟਿਆਲਾ ਵਾਲੇ ਮੇਨ ਰੋਡ ਤੇ ਸਥਿਤ ਹੈ ਇਸ ਪਿੰਡ ਦੀ ਆਬਾਦੀ 1600 ਦੇ ਕਰੀਬ ਹੈ।[1]
ਪਿੰਡ ਦਾ ਇਤਿਹਾਸ:-
[ਸੋਧੋ]ਪਿੰਡ ਦਾ ਨਾਮ ਹੁਣ ਦਫਤਰੀਵਾਲਾ ਹੈ ਇਸ ਨੂੰ ਪਹਿਲਾ ਬਿਸ਼ਨਪੁਰਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਫੇਰ ਬਦਲ ਕੇ ਦਫ਼ਤਰੀਵਾਲਾ ਰੱਖ ਦਿੱਤਾ ਗਿਆ ਸੀ ਇਸ ਬਾਰੇ ਲੋਕਾਂ ਦੇ ਆਪਣੇ ਆਪਣੇ ਵਿਚਾਰ ਹਨ ਪਰ ਅਸਲ ਵਿੱਚ ਇਹ ਕਿਹਾ ਜਾਂਦਾ ਹੈ ਕਿ ਪਿੰਡ ਵਿੱਚ ਸਿਆਸਤ ਦੁਬਾਰਾ ਇੱਕ ਦਫ਼ਤਰ ਬਣਾਇਆ ਗਿਆ ਸੀ ਜਿਸ ਦਫ਼ਤਰ ਵਿੱਚ ਦਫ਼ਤਰ ਸਿੰਘ ਨਾਮ ਦਾ ਬੰਦਾ ਕੰਮ ਕਰਦਾ ਸੀ ਤੇ ਉਸ ਦਫ਼ਤਰ ਵਿੱਚ ਆਲੇ -ਦੁਆਲੇ ਦੇ ਸਾਰੇ ਪਿੰਡਾਂ ਦੇ ਕੰਮ ਉਸ ਦਫ਼ਤਰ ਵਿੱਚ ਕੀਤੇ ਜਾਂਦੇ ਸਨ ਜਿਸ ਤੋਂ ਸਾਡੇ ਪਿੰਡ ਦਾ ਨਾਮ ਬਿਸ਼ਨਪੁਰੇ ਤੋਂ ਦਫ਼ਤਰੀਵਾਲਾ ਰੱਖ ਦਿੱਤਾ ਗਿਆ ਸੀ। ਇਸ ਪਿੰਡ ਨੂੰ ਸਰਦਾਰਾ ਦਾ ਪਿੰਡ ਕਿਹਾ ਗਿਆ ਹੈ ਸਰਦਾਰ ਹਰਦਿੱਤ ਸਿੰਘ ਦੇ ਬਜ਼ੁਰਗ ਸਭ ਪਹਿਲਾ ਦੇ ਇਸ ਪਿੰਡ ਵਿੱਚ ਰਹਿੰਦੇ ਸਨ ਰਫਿਊਜੀ ਲੋਕਾਂ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਪਿੰਡ ਛੱਡ ਕੇ ਇਸ ਪਿੰਡ ਵਿੱਚ ਆ ਵੱਸੇ ਹਨ। ਜਿੰਨਾ ਨੂੰ ਉਹਨਾ ਦੇ ਪੁਰਾਣੇ ਪਿੰਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।[2]
ਪਿੰਡ ਦੀ ਦਿੱਖ:-
[ਸੋਧੋ]ਇਸ ਪਿੰਡ ਦੀ ਸੁਰੂਆਤ ਪਾਤੜਾਂ ਤੋਂ ਸਮਾਣਾ ਪਟਿਆਲਾ ਵਾਲੇ ਮੇਨ ਰੋਡ ਤੋਂ ਹੁੰਦੀ ਹੈ ਤੇ ਉੱਥੇ ਪਿੰਡ ਵਾਲੇ ਪਾਸੇ ਤੋਂ ਖੱਬੇ ਪਾਸੇ ਮੇਨ ਰੋਡ ਉੱਤੇ ਇੱਕ ਪਾਸੇ ਪੈਰਾਡਾਈ ਇੰਨਟਨੈਸਨਲ ਪ੍ਰਾਇਵੇਟ ਸਕੂਲ ਹੈ। ਇਸ ਪਿੰਡ ਦੀ ਸੜਕਾਂ ਪੱਕੀਆਂ ਹਨ ਪਿੰਡ ਦਫ਼ਤਰੀਵਾਲਾ ਦੀਆ ਸਾਰੀਆ ਗਲੀਆ ਤੇ ਨਾਲੀਆ ਪੰਚਾਇਤ ਵੱਲੋਂ ਪੱਕੀਆ ਕੀਤੀਆ ਗਈਆ ਹਨ। ਪਿੰਡ ਵਿੱਚ ਦੋ ਮੰਦਰ ਹਨ ਮਾਤਾ ਰਾਣੀਆ ਦਾ ਤੇ ਹਨੂਮਾਨ ਦਾ ਮੰਦਰ ਹੈ ਤੇ ਦੋ ਗੁਰੂਦੁਆਰੇ ਹਨ ਇੱਕ ਰਵਿਦਾਸ ਗੁਰੂਦੁਆਰਾ ਤੇ ਇੱਕ ਪਰਮੇਸ਼ਰ ਦਰਬਾਰ ਹੈ ਅਤੇ ਬਾਲਮੀਕ ਜੀ ਦੀ ਧਰਮਸ਼ਾਲਾ ਹੈ ਨਗਰ ਖੇੜਾ ਹੈ। ਇੱਕ ਪੁਰਾਣਾ ਖੂਹ ਹੈ। ਪਿੰਡ ਵਿੱਚ ਤਿੰਨ ਧਰਮਸ਼ਾਲਾ ਹਨ ਪਿੰਡ ਦਫ਼ਤਰੀਵਾਲਾ ਦੇ ਚਾਰੇ ਪਾਸੇ ਖੇਤ ਹਨ ਤੇ ਸਾਰਾ ਪਿੰਡ ਸਾਰੇ ਪਾਸਿਆ ਤੋਂ ਖੇਤਾਂ ਨਾਲ ਘਿਰਿਆ ਹੋਇਆ ਹੈ। ਜਿਸ ਨਾਲ ਪਿੰਡ ਦੀ ਭੂਗੋਲਿਕ ਦਿੱਖ ਨੂੰ ਹੋਰ ਵੀ ਵਧੀਆ ਬਣਾਦੀ ਹੈ। ਪਿੰਡ ਤੋਂ ਬਾਹਰ ਤਿੰਨ ਡੇਰੇ ਹਨ ਜਿਸ ਵਿੱਚ ਬਾਹਰੋ ਰਫਿਊਜੀ ਲੋਕ ਆ ਕੇ ਵੱਸੇ ਹੋਏ ਹਨ। ਉਹਨਾਂ ਨੂੰ ਉਹਨਾਂ ਦੇ ਦੇ ਪੁਰਾਣੇ ਬਜ਼ੁਰਗਾਂ ਦੇ ਨਾਮਾਂ ਨਾਲ ਬੁਲਾਇਆ ਜਾਂਦਾ ਹੈ ਜਿਵੇਂ ਲੱਧੇ ਕਾ ਡੇਰਾ, ਸਤਨਾਮ ਕਾ ਡੇਰਾ ਅਤੇ ਕਮਾਹੂੰਆ ਕਾ ਡੇਰਾ ਆਦਿ ਇਸ ਪਿੰਡ ਦੇ ਨੇੜੇ ਦੇ ਪਿੰਡ ਧਹੂੜ 2 ਕਿੱਲੋਮੀਟਰ ਤੇ ਦੁਗਾਲ 4 ਕਿੱਲੋਮੀਟਰ ਅਤੇ ਬੁਰਡ 3 ਕਿੱਲੋਮੀਟਰ ਹੈ।[3]
ਪਿੰਡ ਦੀ ਆਬਾਦੀ ਸੰਬੰਧੀ ਅੰਕੜੇ:-
[ਸੋਧੋ]ਪਿੰਡ ਵਿੱਚ ਕੁੱਲ 500 ਘਰ ਹਨ ਦਫਤਰੀਵਾਲਾ ਦੀ ਆਬਾਦੀ ਲਗਭਗ 1600 ਹੈ ਪਿੰਡ ਵਿੱਚ ਕਈ ਜ਼ਾਤਾਂ ਦੇ ਲੋਕ ਰਹਿੰਦੇ ਹਨ ਜਿਵੇਂ ਜੱਟ, ਰਾਜਪੂਤ, ਰਵਿਦਾਸੀਏ, ਬਾਲਮੀਕ, ਪਰਜਾਪਤ ਘਮਿਆਰ, ਮੁਸਲਮਾਨ, ਰਫਿਊਜੀ, ਲੁਹਾਰ, ਨਾਈ, ਤਰਖਾਣ, ਝਿਉਰ ਅਤੇ ਬ੍ਰਾਹਮਣ ਆਿਦ ਹਨ।[4]
ਵਸੋ ਤੇ ਆਰਥਿਕ ਸਥਿਤੀ:-
[ਸੋਧੋ]ਦਫਤਰੀਵਾਲਾ ਪਿੰਡ ਦੀਆ ਕੁੱਲ ਵੋਟਾਂ 1600 ਦੇ ਦੇ ਕਰੀਬ ਹਨ ਿੲਸ ਪਿੰਡ ਦੇ ਕਈ ਲੋਕ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ ਕੁੱਝ ਲੋਕਾਂ ਦੀ ਮਜ਼ਦੂਰੀ ਇਸ ਤਰ੍ਹਾਂ ਹੈ ਕਿ ਉਹ ਲੋਕ ਨੌਕਰੀਆ ਕਰਨ ਲਈ ਸ਼ਹਿਰਾਂ ਵਿੱਚ ਜਾਂਦੇ ਹਨ ਤੇ ਤਰਖਾਣ ਲੋਕ ਮਿਸਤਰੀਪਣੇ ਦਾ ਕੰਮ ਕਰਦੇ ਹਨ ਤੇ ਕੁੱਝ ਲੋਕ ਫੌਰਮੇਨ ਹਨ ਅਤੇ ਬਹੁਤ ਲੋਕ ਮੁਲਾਜ਼ਮ ਹਨ ਸਭ ਤੋਂ ਵੱਧ ਫ਼ੌਜੀ ਮੁਲਾਜ਼ਮ ਹਨ।[5]
ਧਾਰਮਿਕ ਸਥਾਨ:-
[ਸੋਧੋ]ਪਿੰਡ ਵਿੱਚ ਧਾਰਮਿਕ ਸਥਾਨ ਬਣੇ ਹੋਏ ਹਨ ਜਿਵੇਂ ਦੋ ਗੁਰੂਦੁਆਰੇ ਹਨ ਇੱਕ ਪਰਮੇਸ਼ਰ ਦਰਬਾਰ ਤੇ ਦੂਜਾ ਰਵਿਦਾਸ ਜੀ ਦਾ ਗੁਰੂਦੁਆਰਾ ਹੈ (ਉੱਥੇ ਪਹਿਲਾ ਮੰਗਲਦਾਸ ਦਾ ਟੱਲਾ ਹੁੰਦਾ ਸੀ ਜੋ ਹੁਣ ਰਵਿਦਾਸੀਏ ਭਾਈਚਾਰੇ ਵਾਲਿਆ ਨੇ ਬਦਲ ਕੇ ਰਵਿਦਾਸ ਜੀ ਦਾ ਗੁਰੂਦੁਆਰਾ ਬਣਾ ਦਿੱਤਾ ਹੈ।) ਤੇ ਇੱਕ ਬਾਲਮੀਕ ਜੀ ਦੀ ਧਰਮਸ਼ਾਲਾ ਹੈ ਮਾਤਾ ਰਾਣੀਆ ਦੇ ਮੰਦਰ ਹਨ ਹਨੂਮਾਨ ਜੀ ਦਾ ਮੰਦਰ ਹੈ, ਨੌਂ ਗਜਾ ਪੀਰ ਦੀ ਦਰਗਾਹ,ਪੀਰਾਂ ਦੀ ਦਰਗਾਹ ਅਤੇ ਸਿੱਧਾਂ ਦੀ ਸਮਾਧ ਆਦਿ ਧਾਰਮਿਕ ਸਥਾਨ ਬਣੇ ਹੋਏ ਹਨ ਇੰਨਾ ਧਾਰਮਿਕ ਸਥਾਨਾਂ ਤੇ ਸਾਂਝੇਦਾਰੀ ਪਾਉਦੇ ਹਨ ਤੇ ਸਾਰੇ ਬੜੀ ਸਰਧਾ ਨਾਲ ਮੱਥਾ ਟੇਕਦੇ ਹਨ[6]।
ਵਿੱਦਿਅਕ ਸੰਸਥਾਵਾਂ:-
[ਸੋਧੋ]ਪਿੰਡ ਦਫ਼ਤਰੀਵਾਲਾ ਵਿੱਚ ਛੇ ਵਿੱਦਿਅਕ ਸੰਸਥਾਵਾਂ ਬਣੀਆ ਹੋਈਆ ਹਨ ਜਿੰਨਾ ਵਿੱਚ ਚਾਰ ਸਰਕਾਰੀ ਦੋ ਪ੍ਰਈਵੇਟ ਹਨ।
- ਸਰਕਾਰੀ ਪ੍ਰਇਮਰੀ ਸਕੂਲ।
- ਸਰਕਾਰੀ ਹਾਈ ਸਕੂਲ।
- ਦਾ ਪੈਰਾਡਾਈ ਇੰਟਰਨੈਸਨਲ ਸਕੂਲ।
- ਹੈਪੀ ਪੁਬਲਿਕ ਸਕੂਲ।
- ਦੋ ਬੱਚਿਆ ਵਾਲੀਆਂ ਅੰਗਣਬਾੜੀਆ ਹਨ[7]।
ਹੋਰ ਨਜਦੀਕੀ ਵਿੱਦਿਅਕ ਤੇ ਹੋਰ ਅਧਾਰੇ:-
[ਸੋਧੋ]- ਸੀਨੀਅਰ ਸੈਕੰਡਰੀ ਸਕੂਲ ਘੱਗਾ ਇਹ ਸਕੂਲ ਪਿੰਡ ਤੋਂ 7 ਕਿੱਲੋਮੀਟਰ ਤੇ ਹੈ ਪਿੰਡ ਦੇ ਬੱਚੇ ਇਸ ਸਕੂਲ ਵਿੱਚ ਪੜ੍ਹਨ ਲਈ ਸਾਈਕਲਾਂ ਤੇ ਜਾਂਦੇ ਹਨ।
- ਪਿੰਡ ਤੋਂ 6 ਕਿੱਲੋਮੀਟਰ ਦੀ ਦੂਰੀ ਤੇ ਇੱਕ ਸਰਕਾਰੀ ਕਿਰਤੀ ਕਾਲਜ ਨਿਆਲ (ਪਾਤੜਾਂ) ਸਥਿਤ ਹੈ ਇਸ ਕਾਲਜ ਵਿੱਚ ਪਿੰਡਾਂ ਦੀਆਂ ਕੁੜੀਆ ਤੇ ਮੁੰਡੇ ਪੜ੍ਹਨ ਆਉਦੇ ਹਨ ਪਿੰਡ ਦੇ ਨੇੜੇ ਹੋਣ ਕਰਕੇ ਇਸ ਕਾਲਜ ਵਿੱਚ ਦਫ਼ਤਰੀਵਾਲਾ ਦੀਆ ਕੁੜੀਆ ਜਿਆਦਾ ਪੜ੍ਹਨ ਆਉਦੀਆ ਹਨ ਅਤੇ ਪਿੰਡ ਨੂੰ ਸਰਕਾਰੀ ਬੱਸ ਲੱਗੀ ਹੋਈ ਹੈ ਤੇ ਬੱਚਿਆ ਦਾ ਬੱਸ ਪਾਸ ਬਣ ਜਾਂਦਾ ਹੈ ਜਿਸ ਨਾਲ ਕੁੜੀਆ ਤੇ ਮੁੰਡਿਆ ਨੂੰ ਕਾਲਜ ਤੋਂ ਆਉਣਾ ਜਾਣਾ ਅਸਾਨ ਹੋ ਜਾਂਦਾ ਹੈ।
- ਵਿਦਿਅਕ ਪੱਖੋਂ ਪਿੰਡ ਵਿੱਚ ਕੁੜੀਆ ਨੂੰ ਪੜ੍ਹਨ ਦੀ ਪੂਰੀ ਆਜਾਦੀ ਹੈ, ਬਹੁਤ ਸਾਰੀਆ ਕੁੜੀਆ ਮੁੰਡੇ ਸਰਕਾਰੀ ਨੌਕਰੀਆ ਕਰਦੇ ਹਨ ਤੇ ਕੁੱਝ ਨੌਜਵਾਨ ਜੋ ਪੜੇ - ਲਿਖੇ ਹਨ ਤੇ ਨੌਕਰੀਆਂ ਦੀ ਭਾਲ ਵਿੱਚ ਬੇਰੁਜ਼ਗਾਰੀ ਦੀ ਮਾਰ ਵਿੱਚ ਹਨ।
- 2 ਕਿੱਲੋਮੀਟਰ ਦੂਰ ਨਾਲ ਦੇ ਪਿੰਡ ਧਹੂੜ ਵਿੱਚ ਮਾਲਵਾ ਗ੍ਰਾਮੀਨ ਬੈਂਕ ਹੈ।
- ਮੇਨ ਰੋਡ ਉੱਤੇ ਥੋੜ੍ਹੀ ਦੂਰੀ ਤੇ ਦੋ ਪ੍ਰਾਈਵੇਟ ਸਕੂਲ ਤੇ ਇੱਕ ਗੁਰੂ ਗੋਬਿੰਦ ਨਰਸਿੰਗ ਹੋਮ ਹੈ[8]।
ਹੋਰ ਸਥਾਨ ਤੇ ਇਮਾਰਤਾ:-
[ਸੋਧੋ]ਪਿੰਡ ਵਿੱਚ ਇੱਕ ਪੁਰਾਣੀ ਹਵੇਲੀ ਹੈ ਜੋ ਜੱਦੀ ਸਰਦਾਰਾ ਦੀ ਹੈ ਪਾਣੀ ਦੀ ਸਹੂਲਤ ਲਈ ਪਿੰਡ ਵਿੱਚ ਸਰਕਾਰੀ ਪਾਣੀ ਵਾਲੀ ਟੈਂਕੀ ਲੱਗੀ ਹੋਈ ਹੈ ਤੇ ਇੱਕ ਪਿੰਡ ਦੇ ਵਿਚਾਲੇ ਪਾਣੀ ਵਾਲੀ ਮੋਟਰ ਲਗਾਈ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਸਥਾਨ ਬਣਾਏ ਹੋਏ ਹਨ।
- ਸੱਥ
- ਡਾਕਖਾਨਾ
- ਤਿੰਨ ਸ਼ਮਸ਼ਾਨ-ਘਾਟ ਹਨ।
- ਤਿੰਨ ਧਰਮਸ਼ਾਲਾ ਹਨ।
- ਇੱਕ ਇਲੈਕਟੋਨਿਕ ਇੱਟਾਂ ਦੀ ਫ਼ੈਕਟਰੀ ਹੈ[1]।
ਖੇਡ ਸਥਾਨ:-
[ਸੋਧੋ]ਖੇਡ ਦੇ ਦੋ ਗਰਾਊਡ ਬਣੇ ਹੋਏ ਹਨ ਇੱਕ ਸਕੂਲ ਵਿੱਚ ਬਣਿਆ ਹੋਇਆ ਹੈ ਜੋ ਕਿ ਵਿਦਿਆਰਥੀਆ ਲਈ ਹੈ ਇੱਕ ਗਰਾਊਡ ਪਿੰਡ ਦੇ ਕਲੱਬ ਪ੍ਰਧਾਨ ਗਰੁੱਪ ਵੱਲੋਂ ਨੌਜਵਾਨਾਂ ਦੇ ਲਈ ਬਣਾਇਆ ਹੋਇਆ ਹੈ ਜਿੱਥੇ ਪਿੰਡ ਦੇ ਨੌਜਵਾਨ ਤੇ ਬੱਚੇ ਖੇਡਾਂ ਖੇਡਦੇ ਹਨ ਗਰਾਊਡ ਵਿੱਚ ਜੋ ਖੇਡਾਂ ਖੇਡੀਆ ਜਾਦੀਆ ਹਨ ਜਿਵੇਂ ਵਾਲੀਬਾਲ, ਕ੍ਰਿਕਟ ਆਦਿ ਤੇ ਸਵੇਰੇ ਸਵੇਰੇ ਭਰਤੀਆ ਦੀ ਤਿਆਰੀ ਕਰਦੇ ਹਨ।[3]
ਸੁਤੰਤਰਤਾ ਸੰਗਰਾਮ ਵਿੱਚ ਪਿੰਡ ਨਿਵਾਸੀਆਂ ਦਾ ਯੋਗਦਾਨ:-
[ਸੋਧੋ]ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਨਿਵਾਸੀ ਸ. ਗਿਆਨ ਸਿੰਘ ਤੇ ਸ. ਕਰਨੈਲ ਸਿੰਘ ਸਾਡੇ ਪਿੰਡ ਦੇ ਮਹਾਨ ਫ਼ੌਜੀਆਂ ਨੇ ਦੇਸ਼ ਦੀ ਰੱਖਿਆਂ ਲਈ ਸ਼ਹੀਦੀ ਪਾ ਦਿੱਤੀ ਹੈ[9]
ਪਿੰਡ ਦੇ ਵਿਕਾਸ ਕਾਰਜ:-
[ਸੋਧੋ]- ਸਰਕਾਰ ਵੱਲੋਂ ਦਿੱਤੀ ਵਿੱਤੀ ਗ੍ਰਾਂਟ ਨਾਲ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੀਆ ਗਲੀਆ ਤੇ ਨਾਲੀਆ ਨੂੰ ਪੱਕੀਆ ਕੀਤੀਆ ਹਨ।
- ਗਰੀਬ ਲੋਕਾਂ ਦੇ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਸਰਪੰਚ ਵੱਲੋਂ ਬਣਾਏ ਗਏ ਸਨ।
- ਸਰਕਾਰੀ ਸਕੂਲ ਵਿੱਚ ਕੰਪਿਊਟਰ ਦੀ ਸਹੂਲਤਾਂ ਮੁਹੱਈਆ ਕਰਵਾਈਆ ਹਨ।
- ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਦੀਆ ਨਵੀਆ ਇਮਾਰਤਾ ਬਣਾਈਆ ਗਈਆ ਸਨ।
- ਪਿੰਡ ਵਿੱਚ 2 ਆਂਗਣਵਾੜੀਆ ਬਹੁਤ ਵਧੀ ਬਣਾਏ ਹਨ ਤੇ ਵਰਕਰਾਂ ਤੇ ਸਕੂਲ ਲਈ ਵਿਸ਼ੇਸ਼ ਤੌਰ ਤੇ ਸਹੂਲਤਾਂ ਪੰਚਾਇਤ ਵੱਲੋਂ ਦਿੱਤੀਆ ਗਈਆ ਸਨ।
- ਸਰਪੰਚ ਵੱਲੋਂ ਗਰੀਬ ਘਰਾਂ ਵਿੱਚ ਮੁਫ਼ਤ ਵਾਲੇ ਮੀਟਰ ਲਗਵਾਏ ਗਏ ਹਨ।
- ਪਿੰਡ ਵਿੱਚ ਨਰੇਗਾ ਸਕੀਮ ਦੀ ਪੁਰੀ ਸੁਵਿਧਾ ਪਿੰਡ ਵਿੱਚ ਲੋਕਾਂ ਨੂੰ ਦਿੱਤੀ ਗਈ ਹੈ।
- ਸਰਪੰਚ ਵੱਲੋਂ ਹਰ ਇੱਕ ਬਜ਼ੁਰਗ ਤੇ ਵਿਧਵਾ ਔਰਤਾਂ ਨੂੰ ਪੈਨਸਿਲਾਂ ਵੰਡੀਆਂ ਜਾਦੀਆ ਹਨ।
- ਗਰੀਬ ਪਰਿਵਾਰ ਵਿੱਚ ਹੋਣ ਵਾਲੇ ਵਿਆਹ ਵਿੱਚ ਕੁੜੀ ਨੂੰ ਸ਼ਗਨ ਸਕੀਮ ਦਿੱਤੀ ਜਾਂਦੀ ਹੈ।
- ਗਰੀਬ ਪਰਿਵਾਰ ਨੂੰ ਆਟਾ ਦਾਲ ਵਾਲੀ ਸਕੀਮ ਦਿੱਤੀ ਗਈ ਹੈ[2]।
ਹਵਾਲੇ
[ਸੋਧੋ]https://villageinfo.in/punjab/patiala/patran/daftriwala.html