ਦਮਿਅੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਮਿਅੰਤੀ ਅਤੇ ਸੰਦੇਸ਼-ਵਾਹਕ ਹੰਸ ਨਾਲ ਰਾਜਾ ਨਲ ਸੰਬੰਧੀ ਗੱਲਾਂ ਕਰਦੀ ਹੈ।
ਰਾਜਾ ਰਵੀ ਵਰਮਾ ਦੀ ਪੇਂਟਿੰਗ

ਦਮਿਅੰਤੀ (दमयन्ती), ਸੰਸਕ੍ਰਿਤ ਮਹਾਕਾਵਿ ਮਹਾਭਾਰਤ ਵਿੱਚ ਬਿਆਨ ਇੱਕ ਵੱਡੀ ਕਹਾਣੀ ਨਲ-ਦਮਿਅੰਤੀ ਦੀ ਪਾਤਰ ਹੈ। ਉਹ ਵਿਦਰਭ ਰਾਜ ਦੀ ਰਾਜਕੁਮਾਰੀ ਸੀ, ਜਿਸਨੇ ਨਿਸ਼ਧ ਰਾਜ ਦੇ ਨਲ ਨਾਲ ਸ਼ਾਦੀ ਕੀਤੀ।[1]

ਕਹਾਣੀ[ਸੋਧੋ]

ਨਲ, ਨਿਸ਼ਦ ਦੇਸ਼ ਦੇ ਰਾਜਾ ਵੀਰਸੈਨ ਦਾ ਪੁੱਤਰ ਸੀ। ਉਹ ਤੇਜਸਵੀ, ਗੁਣਵਾਨ, ਸੁੰਦਰ ਅਤੇ ਬਲਵਾਨ ਸੀ। ਘੋੜੇ ਦੌੜਾਉਣ ਵਿੱਚ ਉਸਨੂੰ ਅਦਭੁਤ ਕਲਾ ਆਉਂਦੀ ਸੀ। ਇਸੇ ਪ੍ਰਕਾਰ ਵਿਦਰਭ ਰਾਜ ਵਿੱਚ ਭੀਮ ਨਾਮ ਦਾ ਇੱਕ ਰਾਜਾ ਸੀ ਜਿਸਦੀ ਪੁੱਤਰੀ ਦਮਯੰਤੀ ਵੀ ਬੜੀ ਰੂਪਮਤੀ, ਸੂਝਵਾਨ ਹੋਰ ਅਨੇਕ ਗੁਣਾਂ ਦੀ ਮਾਲਕ ਸੀ। ਦੋਨੋਂ ਹੀ ਅਤਿਅੰਤ ਸੁੰਦਰ ਸਨ। ਹਾਲਾਂਕਿ ਉਹਨਾਂ ਨੇ ਇੱਕ-ਦੂਜੇ ਨੂੰ ਵੇਖਿਆ ਨਹੀਂ ਸੀ, ਫਿਰ ਵੀ ਇੱਕ-ਦੂਜੇ ਦੀ ਪ੍ਰਸ਼ੰਸਾ ਸੁਣਕੇ ਅਤੇ ਬਿਨਾਂ ਵੇਖੇ ਹੀ ਪ੍ਰੇਮ ਕਰਨ ਲੱਗੇ ਸਨ। ਜਦੋਂ ਦਮਯੰਤੀ ਦੇ ਪਿਤਾ ਨੇ ਉਸ ਦੇ ਸਵਯੰਵਰ ਦਾ ਪ੍ਰਬੰਧ ਕੀਤਾ ਤਾਂ ਇਸ ਵਿੱਚ ਇੰਦਰ, ਵਰੁਣ, ਅਗਨੀ ਅਤੇ ਜਮਰਾਜ ਵੀ ਆਏ ਅਤੇ ਉਹ ਦਮਯੰਤੀ ਨੂੰ ਪ੍ਰਾਪਤ ਕਰਨ ਦੇ ਇੱਛਕ ਸਨ। ਉਹ ਚਾਰੇ ਸਵਯੰਵਰ ਵਿੱਚ ਨਲ ਦਾ ਹੀ ਰੂਪ ਧਾਰ ਕੇ ਸ਼ਾਮਲ ਸਨ। ਵਰਮਾਲਾ ਪਾਉਣ ਵਕਤ ਨਲ ਦੇ ਸਮਾਨ ਰੂਪ ਪੰਜ ਪੁਰਸ਼ਾਂ ਨੂੰ ਵੇਖ ਕੇ ਦਮਯੰਤੀ ਘਬਰਾ ਗਈ। ਪਰ ਉਸਨੇ ਇਕਾਗਰ-ਚਿੱਤ ਹੋਕੇ ਵੇਖਿਆ ਕਿ ਦੇਵਤਿਆਂ ਦੇ ਸਰੀਰ ਤੇ ਮੁੜ੍ਹਕੇ ਦੀ ਕੋਈ ਬੂੰਦ ਨਹੀਂ ਸੀ। ਉਹ ਪਲਕਾਂ ਨਹੀਂ ਝਪਕਦੇ ਸੀ। ਉਹਨਾਂ ਦੇ ਪੈਰ ਧਰਤੀ ਨੂੰ ਨਹੀਂ ਲੱਗਦੇ ਸਨ ਅਤੇ ਉਹਨਾਂ ਦੀ ਕੋਈ ਪਰਛਾਈ ਵੀ ਨਹੀਂ ਬਣਦੀ ਸੀ। ਦਮਯੰਤੀ ਨੇ ਅਸਲੀ ਨਲ ਨੂੰ ਪਛਾਣ ਲਿਆ ਅਤੇ ਵਰਮਾਲਾ ਨਲ ਦੇ ਗਲੇ ਵਿੱਚ ਪਾ ਦਿੱਤੀ। ਇਸ ਪ੍ਰਕਾਰ ਦੋਨਾਂ ਦਾ ਵਿਆਹ ਸੰਪੰਨ ਹੋਇਆ।

ਹਵਾਲੇ[ਸੋਧੋ]