ਰੇਸ਼ਮ ਮਾਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੇਸ਼ਮ ਮਾਰਗ ਜੋ ਯੂਰਪ ਤੋਂ ਲੈ ਕੇ ਮਿਸਰ, ਸੋਮਾਲੀਆ, ਅਰਬ ਪਰਾਇਦੀਪ, ਇਰਾਨ, ਅਫ਼ਗ਼ਾਨਿਸਤਾਨ, ਕੇਂਦਰੀ ਏਸ਼ੀਆ, ਸ੍ਰੀਲੰਕਾ, ਪਾਕਿਸਤਾਨ, ਭਾਰਤ, ਬੰਗਲਾਦੇਸ਼, ਜਾਵਾ-ਇੰਡੋਨੇਸ਼ੀਆ ਅਤੇ ਵੀਅਤਨਾਮ ਵਿੱਚੋਂ ਲੰਘਦਾ ਹੋਇਆ ਅਤੇ ਅੰਤ ਵਿੱਚ ਚੀਨ ਤੱਕ ਜਾਂਦਾ ਹੈ। ਭੋਂ ਉਤਲੇ ਰਾਹ ਲਾਲ ਰੰਗ ਵਿੱਚ ਹਨ ਅਤੇ ਪਾਣੀ ਵਿਚਲੇ ਨੀਲੇ ਰੰਗ ਵਿੱਚ
ਚੀਨੀ ਸਮੁੰਦਰੀ ਰੇਸ਼ਮ ਮਾਰਗ ਜੋ ਛੇਂਗ ਹੇ ਦੇ ਸਫ਼ਰਾਂ ਸਦਕਾ ਹੋਂਦ ਵਿੱਚ ਆਇਆ[1]

ਰੇਸ਼ਮ ਮਾਰਗ (ਜਰਮਨ: Seidenstraße) ਜਾਂ ਸਿਲਕ ਰੂਟ ਇੱਕ ਆਧੁਨਿਕ ਪਦ ਹੈ ਹੋ ਅਫ਼ਰੀਕੀ-ਯੂਰੇਸ਼ੀਆਈ ਭੋਂਆਂ ਉਤਲੇ ਜੁੜੇ ਹੋਏ ਰਾਹਾਂ ਦੇ ਇਤਿਹਾਸਕ ਜਾਲ ਨੂੰ ਦਰਸਾਉਂਦਾ ਹੈ ਜੋ ਪੂਰਬੀ, ਦੱਖਣੀ ਅਤੇ ਪੱਛਮੀ ਏਸ਼ੀਆ ਨੂੰ ਭੂ-ਮੱਧ ਅਤੇ ਯੂਰਪੀ ਜਗਤ ਅਤੇ ਉੱਤਰੀ ਅਤੇ ਪੱਛਮੀ ਅਫ਼ਰੀਕਾ ਦੇ ਕੁਝ ਹਿੱਸਿਆਂ ਨਾਲ਼ ਜੋੜਦੇ ਸਨ। ਇਸ 4,000 ਮੀਲ (6,500 ਕਿਲੋਮੀਟਰ) ਲੰਮੇ ਮਾਰਗ ਦਾ ਨਾਂ ਇਸ ਰਾਹ ਉੱਤੇ ਹੁੰਦੇ ਨਫ਼ੇਦਾਰ ਚੀਨੀ ਰੇਸ਼ਮ ਦੇ ਵਪਾਰ ਸਦਕਾ ਆਇਆ ਹੈ ਜੋ ਹਾਨ ਰਾਜਕੁਲ (206 ਈਸਾ ਪੂਰਵ- 220 ਈਸਵੀ) ਦੇ ਸਮੇਂ ਸ਼ੁਰੂ ਹੋਇਆ ਸੀ। ਇਹਨਾਂ ਰਾਹਾਂ ਦੇ ਕੇਂਦਰੀ ਏਸ਼ਿਆਈ ਹਿੱਸੇ ਦਾ ਵਾਧਾ 114 ਈਸਾ ਪੂਰਵ ਵਿੱਚ ਹਾਨ ਰਾਜਕੁਲ ਵੱਲੋਂ ਕੀਤਾ ਗਿਆ ਸੀ[2] ਖ਼ਾਸ ਕਰ ਕੇ ਜਾਂਗ ਛਿਆਨ ਵੱਲੋਂ;[3] ਪਰ ਇਹਤੋਂ ਪਹਿਲਾਂ ਵੀ ਮਹਾਂਦੀਪ ਉੱਤੇ ਵਪਾਰ ਮਾਰਗ ਹੋਂਦ ਵਿੱਚ ਸਨ।

ਹਵਾਲੇ[ਸੋਧੋ]

  1. The Silk Roads: Highways of Commerce and Culture. Vadime Elisseeff (1998).[1]
  2. Elisseeff, Vadime (2001). The Silk Roads: Highways of Culture and Commerce. UNESCO Publishing / Berghahn Books. ISBN 978-92-3-103652-1. 
  3. Boulnois, Luce (2005). Silk Road: Monks, Warriors & Merchants. Hong Kong: Odyssey Books. p. 66. ISBN 962-217-721-2.