ਦਰੌਪਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਰੌਪਦੀ (द्रौपदी)
Sairandhri, by Raja Ravi Varma.jpg
ਦੇਵਨਾਗਰੀद्रौपदी

ਦਰੌਪਦੀ (ਸੰਸਕ੍ਰਿਤ: द्रौपदी) ਨੂੰ ਭਾਰਤੀ ਮਹਾਕਾਵਿ, ਮਹਾਭਾਰਤ ਵਿੱਚ ਤੀਜਾ ਅਹਿਮ ਪਾਤਰ ਵਰਣਿਤ ਕੀਤਾ ਗਿਆ ਹੈ।[2] ਮਹਾਕਾਵਿ ਅਨੁਸਾਰ, ਇਸ ਦਾ ਜਨਮ ਦਰੁਪਦ ਦੀ ਪੁੱਤਰੀ ਵਜੋਂ ਹਵਨ-ਕੁੰਡ ਤੋਂ ਹੋਇਆ ਜੋ ਪਾਂਚਾਲ ਦਾ ਰਾਜਾ ਸੀ। ਇਹ ਪੰਜ ਪਾਂਡਵਾਂ ਦੀ ਸਾਂਝੀ ਪਤਨੀ ਸੀ ਜੋ ਆਪਣੇ ਸਮੇਂ ਦੀ ਬਹੁਤ ਖ਼ੁਬਸੂਰਤ ਔਰਤ ਸੀ। ਦਰੌਪਦੀ ਦੇ ਪੰਜ ਪੁੱਤਰ ਸਨ ਜੋ ਇਸਨੂੰ ਪੰਜ ਪਾਂਡਵਾਂ ਤੋਂ ਇੱਕ-ਇੱਕ ਸੀ; ਯੁਧਿਸ਼ਟਰ ਤੋਂ ਪ੍ਰਤੀਵਿਨਧਯ, ਭੀਮ ਤੋਂ ਸੁਤਸੋਮ, ਅਰਜੁਨ ਤੋਂ ਸਰੁਤਕਰਮ, ਨਕੁਲ ਤੋਂ ਸੱਤਨਿਕ ਅਤੇ ਸਹਦੇਵ ਤੋਂ ਸਰੁਤਸੇਨ।

ਜਨਮ[ਸੋਧੋ]

Raja Drupada begs Shiva to grant him a boon

ਗੁਰੂ ਦਰੋਣਾਚਾਰਯਾ ਦੇ ਕਹਿਣ ਉੱਤੇ ਅਰਜੁਨ ਨੇ ਪਾਂਚਾਲ ਦੇ ਰਾਜਾ ਦਰੁਪਦ ਨੂੰ ਯੁੱਧ ਹਰਾਇਆ। ਦਰੋਣਾ ਤੋਂ ਬਦਲਾ ਲੈਣ ਲਈ ਦਰੁਪਦ ਨੇ ਮਹਾ-ਹਵਨ (ਮਹਾ-ਯੱਗ) ਕੀਤਾ ਜਿਸ ਵਿਚੋਂ ਦਰੌਪਦੀ ਅਤੇ ਉਸ ਦੇ ਭਰਾ ਧਰਿਸ਼ਟਦੁਯਮਨ ਦਾ ਜਨਮ ਹੋਇਆ।[3]

ਦਰੌਪਦੀ ਦਾ ਹੁਲੀਆ[ਸੋਧੋ]

ਮਹਾਕਾਵਿ ਮਹਾਭਾਰਤ ਵਿੱਚ ਦਰੌਪਦੀ ਨੂੰ ਬਹੁਤ ਜ਼ਿਆਦਾ ਖੁਬਸੂਰਤ ਵਰਣਿਤ ਕੀਤਾ ਗਿਆ ਹੈ। ਇਹ ਆਪਣੇ ਸਮੇਂ ਦੀ ਸੁੰਦਰ ਔਰਤਾਂ ਵਿਚੋਂ ਇੱਕ ਸੀ ਜਿਸਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਸਨ।

Vyasa telling the secret of birth of Draupadi to Draupada

ਪਾਂਡਵਾਂ ਨਾਲ ਵਿਆਹ[ਸੋਧੋ]

Arjuna wins Draupadi in her Swayamvara.
Arjun and bheema fights with princes

ਦਰੁਪਦ ਨੇ ਦਰੌਪਦੀ ਦਾ ਵਿਆਹ ਅਰਜੁਨ ਨਾਲ ਕਰਣ ਦਾ ਸੰਕਲਪ ਕੀਤਾ। ਦਰੁਪਦ ਨੇ ਦਰੌਪਦੀ ਲਈ ਇੱਕ ਸਵਯਂਵਰ ਪ੍ਰਤੀਯੋਗਤਾ ਰਚਾਉਣ ਦੀ ਘੋਸ਼ਣਾ ਕੀਤੀ ਜਿਸ ਵਿੱਚ ਜਿੱਤਣ ਵਾਲੇ ਨੂੰ ਦਰੌਪਦੀ ਦਾ ਪਤੀ ਸਵੀਕਰਿਆ ਜਾਵੇਗਾ।

ਹਵਾਲੇ[ਸੋਧੋ]

  1. "PRASHATI DRUPADA". geni.com. March 3, 2015. Retrieved 2015-04-29.
  2. Jones, Constance (2007). Encyclopedia of Hinduism. New York: Infobase Publishing. p. 136. ISBN 0-8160-5458-4.