ਦਸਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਸਤਕ
ਨਿਰਦੇਸ਼ਕਰਾਜਿੰਦਰ ਸਿੰਘ ਬੇਦੀ
ਨਿਰਮਾਤਾਰਾਜਿੰਦਰ ਸਿੰਘ ਬੇਦੀ
ਲੇਖਕਰਾਜਿੰਦਰ ਸਿੰਘ ਬੇਦੀ (ਪਟਕਥਾ)
ਸਿਤਾਰੇਸੰਜੀਵ ਕੁਮਾਰ
ਰਿਹਾਨਾ ਸੁਲਤਾਨ
ਅੰਜੂ ਮਹੇਂਦਰੂ
ਸੰਗੀਤਕਾਰਮਦਨ ਮੋਹਨ
ਸਿਨੇਮਾਕਾਰਕਮਲ ਬੋਸ
ਸੰਪਾਦਕਹਰਿਕੇਸ਼ ਮੁਖਰਜੀ
ਰਿਲੀਜ਼ ਮਿਤੀ(ਆਂ)1970
ਮਿਆਦ140 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਦਸਤਕ 1970 ਵਿੱਚ ਬਣੀ ਕਲਾਸਿਕ ਹਿੰਦੀ ਫ਼ਿਲਮ ਹੈ। ਇਹ ਰਾਜਿੰਦਰ ਸਿੰਘ ਬੇਦੀ ਦੀ ਰਚਨਾ ਸੀ, ਅਤੇ ਉਹੀ ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਸਨ। ਉਸਨੇ ਆਪਣੇ ਨਾਵਲ 'ਨਕਲ-ਏ- ਮਕਾਨੀ' ਨੂੰ ਇਸ ਫ਼ਿਲਮ ਦੀ ਪਟਕਥਾ ਦਾ ਅਧਾਰ ਬਣਾਇਆ ਅਤੇ ਨਿਰਦੇਸ਼ਕ ਵਜੋਂ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਮੁੱਖ ਸਿਤਾਰਿਆਂ ਸੰਜੀਵ ਕੁਮਾਰ ਅਤੇ ਰਿਹਾਨਾ ਸੁਲਤਾਨ ਦੀ ਪੁਰਸਕਾਰ ਜੇਤੂ ਅਦਾਕਾਰੀ, ਮਦਨ ਮੋਹਨ ਦੇ ਯਾਦਗਾਰੀ ਸੰਗੀਤ ਲਈ (ਉਸਨੇ ਇਸ ਫ਼ਿਲਮ ਲਈ ਆਪਣਾ ਪਹਿਲਾ ਰਾਸ਼ਟਰੀ ਫ਼ਿਲਮ ਪੁਰਸਕਾਰ ਜਿਤਿਆ) ਅਤੇ ਮਜਰੂਹ ਸੁਲਤਾਨਪੁਰੀ ਦੀ ਗੀਤਕਾਰੀ ਲਈ ਅੱਜ ਵੀ ਇਸ ਫ਼ਿਲਮ ਦੀ ਗੱਲ ਹੁੰਦੀ ਹੈ। ਮਸ਼ਹੂਰ ਨਿਰਦੇਸ਼ਕ ਹਰਿਕੇਸ਼ ਮੁਖਰਜੀ ਨੇ ਇਸ ਬਲੈਕ ਐਂਡ ਵ੍ਹਾਈਟ ਫ਼ਿਲਮ ਦਾ ਸੰਪਾਦਨ ਕੀਤਾ, ਅਤੇ 1958 ਵਿੱਚ ਮਧੂਮਤੀ ਤੋਂ ਬਾਅਦ ਦੂਜੀ ਵਾਰ ਫਿਲਮਫੇਅਰ ਪੁਰਸਕਾਰ ਹਾਸਲ ਕੀਤਾ। [1]

ਪਲਾਟ[ਸੋਧੋ]

ਇੱਕ ਨਿਮਨ ਮਧਵਰਗੀ ਨਵਵਿਵਾਹਿਤ ਜੋੜੇ, ਹਾਮਿਦ (ਸੰਜੀਵ ਕੁਮਾਰ) ਅਤੇ ਸਲਮਾ (ਰੇਹਾਨ ਸੁਲਤਾਨ) ਨੂੰ ਪਾਨ ਦੀ ਦੁਕਾਨ ਵਾਲਾ ਅਖਤਰ ਮਰਾਤੀਵਾਲਾ (ਅਨਵਰ ਹੁਸੈਨ) ਗੁੰਮਰਾਹ ਕਰਕੇ ਲਾਲ ਬੱਤੀ ਜਿਲ੍ਹੇ ਦੇ ਗੁਆਂਢ ਵਿੱਚ ਇੱਕ ਮਕਾਨ ਕਿਰਾਏ ਉੱਤੇ ਦਵਾ ਦਿੰਦਾ ਹੈ ਜਿਥੇ ਪਹਿਲਾਂ ਬਦਨਾਮ ਗਾਇਕ ਸ਼ਮਸ਼ਾਦ (ਸ਼ਕੀਲਾ ਬਾਨੋ ਭੋਪਾਲੀ) ਰਹਿੰਦੀ ਸੀ। ਹੋਰਨਾਂ ਗੱਲਾਂ ਦੇ ਇਲਾਵਾ ਉਨ੍ਹਾਂ ਦੀਆਂ ਰਾਤਾਂ ਅਕਸਰ ਸ਼ਮਸ਼ਾਦ ਦੇ ਪੁਰਾਣੇ ਗਾਹਕਾਂ ਦੀਆਂ ਅੱਧੀ ਰਾਤ ਦਸਤਕਾਂ ਨਾਲ ਡਿਸਟਰਬ ਹੁੰਦੀਆਂ ਰਹਿੰਦੀਆਂ ਹਨ। ਹਾਮਿਦ ਇੱਕ ਨਗਰਪਾਲਿਕਾ ਦਫ਼ਤਰ ਵਿੱਚ ਇੱਕ ਈਮਾਨਦਾਰ ਕਲਰਕ ਹੈ। ਹੋਰ ਘਰ ਲਈ ਇਸ ਜੋੜੇ ਦੀ ਡੂੰਘੀ ਇੱਛਾ ਦੇ ਮਾਧਿਅਮ ਰਾਹੀਂ ਲੇਖਕ-ਨਿਰਦੇਸ਼ਕ ਬਿਲਡਰਾਂ ਦੀ ਲਾਬੀ, ਠੇਕੇਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਹੈ। ਦੂਜੇ ਪਾਸੇ ਅੱਧੀ ਰਾਤ ਦੀਆਂ ਦਸਤਕਾਂ ਤੋਂ ਬਚਣ ਲਈ ਮੁੰਬਈ ਦੀਆਂ ਦੇਰ ਰਾਤ ਤੱਕ ਬਾਹਰ ਰਹਿਣ ਦੀਆਂ ਮਜਬੂਰੀਆਂ ਦੇ ਦ੍ਰਿਸ਼ ਹਨ।


ਹਵਾਲੇ[ਸੋਧੋ]