ਰਾਜਿੰਦਰ ਸਿੰਘ ਬੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਿੰਦਰ ਸਿੰਘ ਬੇਦੀ
Rajinder Singh Bedi (1915-1984).jpg
ਜਨਮ ਰਾਜਿੰਦਰ ਸਿੰਘ ਬੇਦੀ
1 ਸਤੰਬਰ 1915
ਸਿਆਲਕੋਟ, ਪੰਜਾਬ, ਬਰਤਾਨਵੀ ਭਾਰਤ
ਮੌਤ 11 ਨਵੰਬਰ 1984(1984-11-11) (ਉਮਰ 69)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾ ਨਾਵਲਕਾਰ, ਲੇਖਕ, ਡਰਾਮਾ ਲੇਖਕ, ਫ਼ਿਲਮੀ ਹਦਾਇਤਕਾਰ, ਪਟਕਥਾ ਲੇਖਕ,
ਸਰਗਰਮੀ ਦੇ ਸਾਲ 1933-1984
ਸਾਥੀ ਸੋਮਾਵਤੀ
ਸੰਬੰਧੀ

ਪਿਤਾ: ਹੀਰਾ ਸਿੰਘ ਬੇਦੀ (ਖੱਤਰੀ)

ਮਾਤਾ: ਸੇਵਾ ਦਈ (ਬ੍ਰਹਾਮਣ)
ਪੁਰਸਕਾਰ 1959 ਫਿਲਮਫੇਅਰ ਬੈਸਟ ਡਾਇਲਾਗ ਅਵਾਰਡ:ਮਧੂਮਤੀ (1958)
1971 ਫਿਲਮਫੇਅਰ ਬੈਸਟ ਡਾਇਲਾਗ ਅਵਾਰਡ:ਸੱਤਿਆਕਾਮ (1969)
1965 ਸਾਹਿਤ ਅਕੈਡਮੀ ਪੁਰਸਕਾਰ
ਪਦਮ ਸ਼੍ਰੀ - 1972

ਰਾਜਿੰਦਰ ਸਿੰਘ ਬੇਦੀ (ਅੰਗਰੇਜ਼ੀ: Rajinder Singh Bedi; ਉਰਦੂ: راجندر سنگھ بیدی‎; 1 ਸਤੰਬਰ 1915 - 11 ਨਵੰਬਰ 1984) ਇੱਕ ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਸਨ। ਉਹ 20ਵੀਂ ਸਦੀ ਦੇ ਸਭ ਤੋਂ ਵੱਡੇ ਪ੍ਰਗਤੀਸ਼ੀਲ ਉਰਦੂ ਲਿਖਾਰੀਆਂ ਵਿੱਚੋਂ ਇੱਕ ਅਤੇ, ਸਆਦਤ ਹਸਨ ਮੰਟੋ ਤੋਂ ਬਾਅਦ ਦੂਜਾ ਸਭ ਤੋਂ ਪ੍ਰਸਿੱਧ ਉਰਦੂ ਕਹਾਣੀਕਾਰ ਸੀ।[1][2] ਅਤੇ ਮੰਟੋ ਵਾਂਗ ਹੀ ਭਾਰਤ ਦੀ ਵੰਡ ਸੰਬੰਧੀ ਝੰਜੋੜ ਦੇਣ ਵਾਲੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਹੈ।[3]

ਮੁੱਢਲਾ ਜੀਵਨ[ਸੋਧੋ]

ਰਾਜਿੰਦਰ ਸਿੰਘ ਬੇਦੀ 1915 ਨੂੰ ਸਿਆਲਕੋਟ ਪਾਕਿਸਤਾਨ ਵਿੱਚ ਪੈਦਾ ਹੋਏ। ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਦੀ ਪ੍ਰਾਪਤੀ ਲਾਹੌਰ ਵਿੱਚ ਹੋਈ। ਡੀ.ਏ.ਵੀ. ਕਾਲਜ, ਲਾਹੌਰ ਤੋਂ 1933 ਵਿੱਚ ਐੱਫ਼.ਏ. ਕੀਤੀ ਅਤੇ ਪੋਸਟ ਆਫਿਸ ਦੀ ਨੌਕਰੀ ਕਰ ਲਈ। 1943 ਵਿੱਚ ਇਸ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਰੇਡੀਓ ਸਟੇਸ਼ਨ ਦਿੱਲੀ ਨਾਲ ਜੁੜ ਗਾਏ। ਫਿਰ 1949 ਵਿੱਚ ਬੰਬਈ ਆ ਗਏ ਅਤੇ ਫ਼ਿਲਮੀ ਜੀਵਨ ਦਾ ਆਰੰਭ ਕੀਤਾ। ਉਹ ਸਾਰੀ ਉਮਰ ਪ੍ਰਗਤੀਸ਼ੀਲ ਲਿਖਾਰੀ ਲਹਿਰ ਨਾਲ਼ ਜੁੜੇ ਰਹੇ। ਡਾ. ਕਮਰ ਰਈਸ ਦੇ ਲਫਜ਼ਾਂ ਵਿੱਚ 'ਪ੍ਰੇਮ ਚੰਦ ਦੇ ਬਾਅਦ ਉਰਦੂ ਕਹਾਣੀ ਨੂੰ ਜਿਹਨਾਂ ਲੇਖਕਾਂ ਨੇ ਕਲਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ, ਉਨ੍ਹਾਂ ਵਿੱਚ ਰਾਜਿੰਦਰ ਸਿੰਘ ਬੇਦੀ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ।'

ਲੇਖਕ ਵਜੋਂ[ਸੋਧੋ]

ਉਨ੍ਹਾਂ ਨੇ ਬਹੁਤ ਸਾਰੀਆਂ ਮਸ਼ਹੂਰ ਭਾਰਤੀ ਫਿਲਮਾਂ ਦੇ ਡਾਇਲਾਗ ਲਿਖੇ ਜਿਹਨਾਂ ਵਿੱਚ ਅਭਿਮਾਨ, ਅਨੂਪਮਾ ਅਤੇ ਬਿਮਲ ਰਾਏ ਦੀ ਮਧੂਮਤੀ ਸ਼ਾਮਿਲ ਹਨ। ਉਨ੍ਹਾਂ ਦੀ ਪਹਿਲੀ ਮੁਖਤਸਰ ਕਹਾਣੀ ਮਹਾਰਾਣੀ ਦਾ ਤੋਹਫ਼ਾ ਨੂੰ ਸਾਲ ਦੀ ਸਭ ਤੋਂ ਵਧੀਆ ਮੁਖਤਸਰ ਕਹਾਣੀ ਦਾ ਇਨਾਮ ਲਾਹੌਰ ਦੇ ਇੱਕ ਅਦਬੀ ਜਰੀਦੇ ਅਦਬੀ ਦੁਨੀਆਂ ਦੀ ਤਰਫ਼ ਤੋਂ ਮਿਲਿਆ ਸੀ। ਉਨ੍ਹਾਂ ਦੀਆਂ ਮੁਖਤਸਰ ਕਹਾਣੀਆਂ ਦਾ ਪਹਿਲਾ ਸੰਗ੍ਰਹਿ ਦਾਨ-ਓ-ਮੁੱਲ 1940 ਵਿੱਚ ਮੰਜ਼ਰ ਏ ਆਮ ਉੱਤੇ ਆਇਆ ਅਤੇ ਦੂਜਾ 1942 ਵਿੱਚ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦਾ ਮਸ਼ਹੂਰ ਉਰਦੂ ਨਾਵਲ ‘ਏਕ ਚਾਦਰ ਮੈਲੀ ਸੀ’ ਦਾ ਅੰਗਰੇਜ਼ੀ ਵਿੱਚ "I Take This Woman"[4] ਦੇ ਨਾਮ ਨਾਲ ਤਰਜੁਮਾ ਕੀਤਾ ਗਿਆ ਅਤੇ ਇਸ ਉੱਤੇ ਉਨ੍ਹਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਨਾਲ ਵੀ 1965 ਵਿੱਚ ਨਵਾਜ਼ਿਆ ਗਿਆ। ਇਸ ਦਾ ਬਾਅਦ ਵਿੱਚ ਹਿੰਦੀ, ਕਸ਼ਮੀਰੀ ਅਤੇ ਬੰਗਾਲੀ ਵਿੱਚ ਵੀ ਤਰਜੁਮਾ ਕੀਤਾ ਗਿਆ।

ਫ਼ਿਲਮੀ ਜੀਵਨ[ਸੋਧੋ]

1955- ਵਿੱਚ ਉਨ੍ਹਾਂ ਨੇ ਆਪਣੀ ਹੀ ਇੱਕ ਮੁਖਤਸਰ ਕਹਾਣੀ ਗਰਮ ਕੋਟ ਉੱਤੇ ਇੱਕ ਫਿਲਮ ਬਲਰਾਜ ਸਾਹਿਨੀ ਅਤੇ ਨਿਰੂਪਾ ਰਾਏ ਦੇ ਨਾਲ ਬਣਾਈ। ਇਸ ਦੀ ਦੂਜੀ ਫਿਲਮ ਰੰਗੋਲੀ ਵਿੱਚ ਕਿਸ਼ੋਰ ਕੁਮਾਰ ਅਤੇ ਵਿਜੰਤੀ ਮਾਲਾ ਦੇ ਨਾਲ ਸੀ। ਉਨ੍ਹਾਂ ਨੇ ਨਿਰਦੇਸ਼ਕ ਨਿਰਮਾਤਾ ਦਾ ਆਗਾਜ਼ ਸੰਜੀਵ ਕੁਮਾਰ ਅਤੇ ਰਿਹਾਨਾ ਸੁਲਤਾਨ ਦੇ ਨਾਲ ਫਿਲਮ ਦਸਤਕ ਨਾਲ 1970 ਵਿੱਚ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਤਿੰਨ ਹੋਰ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਦੇ ਨਾਵਲ ਏਕ ਚਾਦਰ ਮੈਲੀ ਸੀ ਉੱਤੇ ਭਾਰਤ ਵਿੱਚ 1986 ਵਿੱਚ ਇਸੇ ਨਾਮ ਨਾਲ ਅਤੇ ਪਾਕਿਸਤਾਨ ਵਿੱਚ ‘ਮੁੱਠੀ ਭਰ ਚਾਵਲ’ ਦੇ ਨਾਮ ਨਾਲ 1978 ਵਿੱਚ ਫਿਲਮ ਬਣੀ। ਇਸ ਤਰ੍ਹਾਂ ਉਨ੍ਹਾਂ ਨੂੰ ਇਹ ਮਾਣ ਹਾਸਲ ਹੈ ਕਿ ਉਨ੍ਹਾਂ ਦੀ ਕਹਾਣੀ ਉੱਤੇ ਦੋਨਾਂ ਮੁਲਕਾਂ ਵਿੱਚ ਫਿਲਮ ਬਣੀ ਹੈ। ਉਨ੍ਹਾਂ ਦਾ 1984 ਵਿੱਚ ਮੁੰਬਈ, ਭਾਰਤ ਵਿੱਚ ਇੰਤਕਾਲ ਹੋ ਗਿਆ।

ਉਨ੍ਹਾਂ ਦੀਆਂ ਸੇਵਾਵਾਂ ਦੇ ਇਵਜ਼ ਵਿੱਚ ਭਾਰਤੀ ਹੁਕੂਮਤ ਨੇ ਉਨ੍ਹਾਂ ਦੇ ਨਾਮ ਤੇ ਉਰਦੂ ਅਦਬ ਲਈ ਇੱਕ ਇਨਾਮ ਰਾਜਿੰਦਰ ਸਿੰਘ ਬੇਦੀ ਅਵਾਰਡ ਸ਼ੁਰੂ ਕੀਤਾ ਹੈ।

ਫ਼ਿਲਮੀ ਸਫ਼ਰ[ਸੋਧੋ]

ਮੋਟੀ ਲਿਖਤ==ਲਿਖਤਾਂ==

  • ਦਾਨਾ ਓ ਦਾਮ (ਕਹਾਣੀਆਂ) (ਮਕਤਬਾ ਉਰਦੂ ਲਾਹੌਰ) (1936, 1943)
  • ਗ੍ਰਹਿਣ (ਕਹਾਣੀਆਂ) (ਨਯਾ ਅਦਾਰਾ ਲਾਹੌਰ) (1942, 1981)
  • ਬੇਜਾਨ ਚੀਜ਼ੇਂ (ਡਰਾਮੇਂ) (1943)
  • ਸਾਤ ਖੇਲ (ਡਰਾਮੇਂ) (ਸੰਗਮ ਪਬਲੀਸ਼ਰਜ਼ ਲਿਮਟਡ, ਬੰਬਈ) (1946, 1981)
  • ਕੋਖ ਜਲੀ (ਕਹਾਣੀਆਂ) (ਕੁਤਬ ਪਬਲੀਸ਼ਰਜ਼, ਬੰਬਈ) (1949, 1970)
  • ਏਕ ਚਾਦਰ ਮੈਲੀ ਸੀ (ਨਾਵਲਿਟ) (ਮਕਤਬਾ ਜਾਮੀਆ ਲਿਮਟਡ, ਦਿੱਲੀ) (1963, 1975)
  • ਆਪਨੇ ਦੁਖ ਮੁਝੇ ਦੇ ਦੋ (ਕਹਾਣੀਆਂ) (ਮਕਤਬਾ ਜਾਮੀਆ ਲਿਮਟਡ, ਦਿੱਲੀ) (1965, 1973)
  • ਹਾਥ ਹਮਾਰੇ ਕਲਮ ਹੈਂ (ਕਹਾਣੀਆਂ) (ਮਕਤਬਾ ਜਾਮੀਆ ਲਿਮਟਡ, ਦਿੱਲੀ) (1974, 1980)
  • ਮੁਕਤੀ ਬੋਧ (ਕਹਾਣੀਆਂ) (1982)

ਹਵਾਲੇ[ਸੋਧੋ]