ਦਸਰਥ ਮਾਂਝੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਸ਼ਰਥ ਮਾਂਝੀ
ਤਸਵੀਰ:Dashrath Manjhi.jpg
ਦਸ਼ਰਥ ਮਾਂਝੀ
ਜਨਮਅੰ. 1934
ਪਿੰਡ ਗਹਲੋਰ, ਬਿਹਾਰ, ਭਾਰਤ
ਮੌਤ17 ਅਗਸਤ 2007(2007-08-17) (ਉਮਰ 73 ਸਾਲ)
ਨਵੀਂ ਦਿੱਲੀ
ਮੌਤ ਦਾ ਕਾਰਨਗਾਲ ਬਲੈਡਰ ਦੀ ਕੈਂਸਰ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਪਰਬਤ ਮਨੁੱਖ
ਪੇਸ਼ਾਕਿਰਤੀ
ਸਾਥੀਫਾਗੁਨੀ ਦੇਵੀ

ਦਸ਼ਰਥ ਮਾਂਝੀ (ਅੰ. 1934[1] – 17 ਅਗਸਤ 2007[2]), ਜਿਸ ਨੂੰ "ਪਰਬਤ ਮਨੁੱਖ" ਵੀ ਕਹਿੰਦੇ ਹਨ,[3] ਗਯਾ, ਬਿਹਾਰ, ਭਾਰਤ ਦੇ ਪਿੰਡ ਗਹਲੋਰ ਦਾ ਇੱਕ ਗਰੀਬ ਕਿਰਤੀ ਸੀ, ਜਿਸਨੇ 22 ਸਾਲ ਤੱਕ ਇਕੱਲੇ ਇੱਕ ਪਹਾੜ ਕੱਟ ਕੇ ਆਪਣੇ ਪਿੰਡ ਲਈ ਰਸਤਾ ਬਣਾਇਆ ਸੀ। ਪਹਾੜ ਤੋੜਨ ਲਈ ਉਸਨੇ ਸਿਰਫ਼ ਛੈਣੀ ਹਥੌੜੀ ਦਾ ਇਸਤੇਮਾਲ ਕੀਤਾ।[1][4] ਤਾਂ ਜੋ ਉਸ ਦੇ ਪਿੰਡ ਦੇ ਲੋਕ ਮੈਡੀਕਲ ਸਹਾਇਤਾ ਪ੍ਰਾਪਤ ਕਰ ਸਕਣ। ਉਸ ਦੀ ਪਤਨੀ ਫਾਗੁਨੀ ਦੇਵੀ ਦੀ 1959 ਵਿੱਚ ਮੈਡੀਕਲ ਦੇਖਭਾਲ ਦੀ ਕਮੀ ਕਾਰਨ ਮੌਤ ਹੋ ਗਈ ਸੀ। ਡਾਕਟਰ ਵਾਲਾ ਨੇੜਲਾ ਸ਼ਹਿਰ 70 ਕਿਲੋਮੀਟਰ ਦੂਰ ਸੀ, ਜਿਥੇ ਪਹਾੜ ਦੇ ਆਲੇ-ਦੁਆਲੇ ਦੀ ਯਾਤਰਾ ਕਰ ਕੇ ਜਾਂ ਇੱਕ ਬਿਖੜੇ ਪਹਾੜੀ ਰਾਹ ਰਾਹੀਂ ਜਾਣਾ ਪੈਂਦਾ ਸੀ। ਪਹਾੜ ਦੁਆਰਾ ਇੱਕ ਧੋਖੇਬਾਜ਼ ਪਾਸ ਦੇ ਨਾਲ ਸੀ, ਕੰਮ ਸ਼ੁਰੂ ਕਰਨ ਦੇ 22 ਸਾਲ ਬਾਅਦ, ਦਸ਼ਰਥ ਨੇ ਅਤਰੀ ਅਤੇ ਵਜੀਰਗੰਜ ਇਸ ਰਸਤੇ ਵਿੱਚ ਅਤਰੀ ਅਤੇ ਵਜੀਰ ਗੰਜ ਵਿਚਲੀ ਦੂਰੀ 55 ਕਿਲੋਮੀਟਰ ਤੋਂ ਘੱਟ ਕੇ 15 ਕਿਲੋਮੀਟਰ ਹੀ ਰਹਿ ਗਈ।[5]

ਜਦੋਂ ਮੈਂ ਪਹਾੜੀ ਨੂੰ ਤੋੜਨਾ ਸ਼ੁਰੂ ਕੀਤਾ, ਲੋਕਾਂ ਨੇ ਮੈਨੂੰ ਪਾਗਲ ਕਿਹਾ, ਪਰ ਮੇਰੇ ਹੌਸਲੇ ਹੋਰ ਪੱਕੇ ਹੋ ਗਏ।
ਦਸ਼ਰਥ ਮਾਂਝੀ

ਮੁੱਢਲਾ ਜੀਵਨ[ਸੋਧੋ]

ਦਸ਼ਰਥ ਮਾਂਝੀ ਦਾ ਜਨਮ ਇੱਕ ਮੁਸਹਰ ਪਰਿਵਾਰ ਵਿੱਚ ਹੋਇਆ ਸੀ, ਇਹ ਭਾਰਤ ਦੀ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਦਰਜੇ 'ਤੇ ਹੈ। ਉਹ ਛੋਟੀ ਉਮਰ ਵਿੱਚ ਹੀ ਆਪਣੇ ਘਰ ਤੋਂ ਭੱਜ ਗਿਆ ਅਤੇ ਧਨਬਾਦ ਵਿਖੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦਾ ਸੀ। ਬਾਅਦ ਵਿੱਚ ਉਹ ਗਹਿਲੌਰ ਪਿੰਡ ਵਾਪਸ ਆਇਆ ਅਤੇ ਫ਼ਲਗੁਨੀ (ਜਾਂ ਫੱਗੂਨੀ) ਦੇਵੀ ਨਾਲ ਵਿਆਹ ਕਰ ਲਿਆ।

ਗਹਿਲੌਰ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਕੁਝ ਹੀ ਸਾਧਨ ਹਨ ਅਤੇ ਇਹ ਇੱਕ ਮੈਦਾਨ ਵਿੱਚ ਸਥਿਤ ਹੈ ਜਦ ਕਿ ਇਹ ਦੱਖਣ ਵਿੱਚ ਇੱਕ ਉੱਚੀ ਚੜਾਈ ਵਾਲੇ ਕਵਾਰਟਜਾਈਟ ਦੇ ਕਿਨਾਰੇ (ਰਾਜਗੀਰ ਦੀਆਂ ਪਹਾੜੀਆਂ ਦਾ ਇੱਕ ਹਿੱਸਾ) ਨਾਲ ਲੱਗਿਆ ਹੋਇਆ ਹੈ ਜੋ ਵਜ਼ੀਰਗੰਜ ਕਸਬੇ ਤੋਂ ਸੜਕ ਦੀ ਪਹੁੰਚ ਨੂੰ ਰੋਕਦਾ ਸੀ।

ਹਵਾਲੇ[ਸੋਧੋ]

  1. 1.0 1.1 "Love's labour brings down hill". Expressindia.com. 24 May 1997. Retrieved 2012-09-22. 
  2. "Mountain man Dashrath Manjhi dies in Delhi". Hindustan Times. 17 August 2007. Retrieved 2012-09-22. 
  3. Society (28 September 2007). "The Mountain Man". The Viewspaper. Retrieved 2012-09-22. 
  4. "The man who made way for progress". Indian Express. 1 July 2012. Retrieved 2012-09-22. 
  5. "Dashrath Manjhi Mountain Man". Retrieved 26 December 2012.