ਦਾਣਾ ਪਾਣੀ ਉੱਠ ਜਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਨ ਪਾਣੀ, ਖਾਧ ਖੁਰਾਕ, ਰੋਜ਼ੀ ਰੋਟੀ ਨੂੰ ਦਾਣਾ ਪਾਣੀ ਕਹਿੰਦੇ ਹਨ। ਇਕ ਥਾਂ ਤੋਂ ਦੂਜੀ ਥਾਂ ਚਲੇ ਜਾਣ ਨੂੰ ਦਾਣਾ ਪਾਣੀ ਉੱਠ ਜਾਣਾ ਕਹਿੰਦੇ ਹਨ। ਜਦੋਂ ਨਵੀਂ ਵਿਆਹੀ ਕੁੜੀ ਨੂੰ ਮਾਪਿਆਂ ਦੇ ਘਰੋਂ ਵਿਦਾ ਕੀਤਾ ਜਾਂਦਾ ਸੀ, ਉਸ ਸਮੇਂ ਕੁੜੀ ਆਪਣੇ ਮੋਢਿਆਂ ਉੱਪਰੋਂ ਦੀ ਦਾਣਿਆਂ ਦੀਆਂ ਮੁੱਠਾਂ ਪਿੱਛੇ ਸੁੱਟਦੀ ਸੀ। ਇਸ ਰਸਮ ਨੂੰ ਦਾਣਾ ਪਾਣੀ ਉੱਠ ਜਾਣ ਦੀ ਰਸਮ ਕਹਿੰਦੇ ਹਨ। ਇਸ ਦਾ ਅਰਥ ਹੁੰਦਾ ਹੈ ਕਿ ਧੀ ਆਪਣੇ ਮਾਂ ਬਾਪ ਦੇ ਘਰੋਂ/ਪੇਕਿਆਂ ਦੇ ਘਰੋਂ ਆਪਣੇ ਦਾਣੇ ਪਾਣੀ ਦੇ ਮੁੱਕ ਜਾਣ ਦਾ ਐਲਾਣ ਕਰਦੀ ਹੈ। ਪਹਿਲੇ ਸਮਿਆਂ ਦੇ ਕਾਨੂੰਨ ਅਨੁਸਾਰ ਧੀਆਂ ਨੂੰ ਆਪਣੇ ਪਿਤਾ ਦੀ ਜਾਇਦਾਦ ਵਿਚੋਂ ਹਿੱਸਾ ਨਹੀਂ ਮਿਲਦਾ ਸੀ। ਇਸ ਕਰਕੇ ਸ਼ਾਇਦ ਇਹ ਰਸਮ ਕੀਤੀ ਜਾਂਦੀ ਸੀ। ਹੁਣ ਦੇ ਕਾਨੂੰਨ ਅਨੁਸਾਰ ਪੁੱਤਾਂ ਦੀ ਤਰ੍ਹਾਂ ਧੀਆਂ ਵੀ ਆਪਣੇ ਪਿਤਾ ਦੀ ਜਾਇਦਾਦ ਦੀਆਂ ਹੱਕਦਾਰ ਹਨ। ਇਸ ਕਰਕੇ ਹੁਣ ਇਹ ਰਸਮ ਕੋਈ ਨਹੀਂ ਕਰਦਾ। ਇਹ ਰਸਮ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.