ਸਮੱਗਰੀ 'ਤੇ ਜਾਓ

ਦਾਤਾ ਦਰਬਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਤਾ ਦਰਬਾਰ
ਦਾਤਾ ਦਰਬਾਰ ਕੰਪਲੈਕਸ
ਦਰਬਾਰ ਹਜ਼ੂਰ ਦਾਤਾ ਸਾਹਿਬ

ਦਾਤਾ ਦਰਬਾਰ (ਜਾਂ ਦਰਬਾਰ), ਲਾਹੌਰ, ਪਾਕਿਸਤਾਨ ਦਾ ਬਹੁਤ ਪ੍ਰਸਿੱਧ ਦਰਬਾਰ ਹੈ।[1] ਇਹ ਸਯਦ ਅਲੀ ਬਿਨ ਉਸਮਾਨ ਅਲਜਲਾਬੀ ਅਲਹਜਵੇਰੀ ਅਲਗ਼ਜ਼ਨਵੀ ਸਯਦ ਅਲੀ ਹਜਵੇਰੀ ਉਲ-ਮਾਅਰੂਫ਼ ਦਾਤਾਗੰਜ ਬਖ਼ਸ਼ ਦਾ ਮਜ਼ਾਰ ਹੈ। ਉਹ ਗਿਆਰਵੀਂ ਸਦੀ ਦਾ ਇੱਕ ਸੂਫ਼ੀ ਫਕੀਰ ਸੀ। ਇਸ ਨੂੰ ਲਾਹੌਰ ਦੀ ਇੱਕ ਪਹਿਚਾਣ ਮੰਨਿਆ ਜਾਂਦਾ ਹੈ। ਜਾਮੀਆ ਹਜਵੇਰੀ ਜੋ ਇੱਕ ਮਸਜਦ ਅਤੇ ਮਦਰੱਸਾ ਹੈ, ਇਸ ਦੇ ਨਾਲ ਜੁੜਿਆ ਹੋਇਆ ਹੈ। ਜਿੰਨੀ ਵੱਡੀ ਤਾਦਾਦ ਵਿੱਚ ਨਮਾਜ਼ੀ ਇਸ ਮਸਜਦ ਵਿੱਚ ਬਾਕਾਇਦਾ ਨਮਾਜ਼ ਅਦਾ ਕਰਦੇ ਹਨ, ਪੂਰੀ ਦੁਨੀਆ ਦੀ (ਅਲਹਰਮਨ ਅਲਸ਼ਰੀਫੈਨ ਦੇ ਬਾਅਦ) ਮਸਜਦਾਂ ਵਿੱਚ ਨਮਾਜ਼ੀਆਂ ਦੀ ਤਾਦਾਦ ਦੇ ਹਵਾਲੇ ਨਾਲ ਸੂਚੀ ਵਿੱਚ ਚੋਟੀ ਤੇ ਰੱਖਿਆ ਜਾ ਸਕਦਾ ਹੈ।

ਅਬੁਲ ਹਸਨ ਅਲੀ ਇਬਨ ਅਲ-ਜਲਾਬੀ ਅਲ-ਹਜਵੇਰੀ ਅਲ-ਗਜ਼ਨੀ (ابوالحسن علی بن عثمان الجلابی الھجویری الغزنوی) ਜਾਂ ਅਬੁਲ ਹਸਨ ਅਲੀ ਹਜਵੇਰੀ, ਨੂੰ "ਦਾਤਾ ਗੰਜ ਬਖ਼ਸ਼" ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਗਿਆਰਵੀਂ ਸਦੀ ਦੇ ਇੱਕ ਫ਼ਾਰਸੀ ਸੂਫ਼ੀ ਅਤੇ ਵਿਦਵਾਨ ਸੀ। ਉਨ੍ਹਾਂ ਨੇ ਕਾਫ਼ੀ ਹੱਦ ਤੱਕ ਇਸਲਾਮ ਦੇ ਦੱਖਣੀ ਏਸ਼ੀਆ ਵਿੱਚ ਫੈਲਣ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਉਹ ਗ਼ਜ਼ਨਵੀ ਦੌਰ 990 ਈਸਵੀ ਦੇ ਸ਼ੁਰੂ ਵਿੱਚ ਗਜ਼ਨੀ (ਅਫ਼ਗਾਨਿਸਤਾਨ) ਵਿੱਚ ਪੈਦਾ ਹੋਏ ਸਨ। ਰੁਹਾਨੀ ਗਿਆਨ ਜੁਨੈਦ ਇਹ ਸਿਲਸਿਲੇ ਦੇ ਬਜ਼ੁਰਗ ਅਬੂ-ਅਲ-ਫ਼ਜ਼ਲ ਮੁਹੰਮਦ ਬਿਨ ਉਲ ਹਸਨ ਖ਼ਤਲੀ ਕੋਲੋਂ ਹਾਸਲ ਕੀਤਾ। ਆਪ ਮੁਰਸ਼ਿਦ ਦੇ ਹੁਕਮ ਨਾਲ 1039 ਵਿੱਚ ਲਾਹੌਰ ਪੁੱਜੇ। ਕਸ਼ਫ਼ ਅਲ ਮਹਜੂਬ ਉਨ੍ਹਾਂ ਦੀ ਮਸ਼ਹੂਰ ਲਿਖਤ ਹੈ। ਉਸਨੇ ਘੱਟੋ-ਘੱਟ 40 ਸਾਲਾਂ ਲਈ ਸੀਰੀਆ, ਇਰਾਕ, ਫਾਰਸ, ਕੋਹਿਸਤਾਨ, ਅਜ਼ਰਬਾਈਜਾਨ, ਤਾਬਾਰਿਸਤਾਨ, ਕਰਮਨ, ਗ੍ਰੇਟਰ ਖ਼ੁਰਾਸਾਨ, ਟ੍ਰਾਂਸੋਖੀਆਨਾ, ਬਗਦਾਦ ਜਿਹੀਆਂ ਥਾਵਾਂ ਦੀ ਗਿਆਨ ਪ੍ਰਾਪਤ ਕਰਨ ਲਈ ਯਾਤਰਾ ਕੀਤੀ। ਉਸਦੀ ਬਿਲਾਲ (ਦਮਿਸ਼ਕ, ਸੀਰੀਆ) ਦੇ ਅਸਥਾਨ ਅਤੇ ਅਬੂ ਸਈਦ ਅਬੁਲ ਖਯਰ (ਮਿਹਨੇ ਪਿੰਡ, ਗ੍ਰੇਟਰ ਖ਼ੁਰਾਸਾਨ) ਦੀ ਯਾਤਰਾ ਦਾ ਵਿਸ਼ੇਸ਼ ਤੌਰ ਤੇ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦੀ ਸਨ 1077 ਵਿੱਚ ਲਾਹੌਰ (ਹੁਣ ਪੰਜਾਬ, ਪਾਕਿਸਤਾਨ) ਵਿੱਚ ਮੌਤ ਹੋਈ।

ਇਤਿਹਾਸ

[ਸੋਧੋ]

ਇਹ ਅਸਥਾਨ ਮੂਲ ਤੌਰ ਤੇ ਮਸਜਿਦ, ਜਿਸ ਨੂੰ ਹਜਵੇਰੀ ਨੇ 11 ਵੀਂ ਸਦੀ ਵਿੱਚ ਲਾਹੌਰ ਦੇ ਬਾਹਰਵਾਰ ਬਣਾਇਆ ਸੀ, ਦੇ ਅਗਲੇ ਪਾਸੇ ਇੱਕ ਸਧਾਰਨ ਕਬਰ ਵਜੋਂ ਸਥਾਪਤ ਕੀਤਾ ਗਿਆ ਸੀ।[2] 13 ਵੀਂ ਸਦੀ ਤਕ, ਇਹ ਮਨੌਤ ਕਿ ਮਹਾਨ ਸੂਫੀ ਸੰਤਾਂ ਦੀਆਂ ਰੂਹਾਨੀ ਸ਼ਕਤੀਆਂ ਉਨ੍ਹਾਂ ਦੇ ਦਫ਼ਨ ਦੇ ਸਥਾਨਾਂ ਨਾਲ ਜੁੜੀਆਂ ਹੋਈਆਂ ਸਨ, ਮੁਸਲਮਾਨ ਸੰਸਾਰ ਵਿੱਚ ਬਹੁਤ ਆਮ ਪ੍ਰਚਲਤ ਸੀ,[3] ਅਤੇ ਇਸ ਲਈ ਮੁਗਲ ਕਾਲ ਦੇ ਦੌਰਾਨ ਹੁਜਵੇਰੀ ਦੇ ਦਫਨ ਸਥਾਨ ਦੀ ਯਾਦਗਾਰ ਵਜੋਂ ਇੱਕ ਵੱਡਾ ਧਾਰਮਿਕ ਅਸਥਾਨ ਬਣਾਇਆ ਗਿਆ ਸੀ।[2] ਇਸ ਅਸਥਾਨ ਦਾ ਕੰਪਲੈਕਸ 19 ਵੀਂ ਸਦੀ ਵਿੱਚ ਹੋਰ ਵੱਡਾ ਕੀਤਾ ਗਿਆ ਸੀ ਅਤੇ ਹੁਜਵੇਰੀ ਦੀ ਮਸਜਿਦ ਵੀ ਦੁਬਾਰਾ ਬਣਾਈ ਗਈ ਸੀ।[2]

The shrine houses the tomb of the 11th century Sufi saint, Ali Hujwiri.

ਇਹ ਧਾਰਮਿਕ ਅਸਥਾਨ ਇਸਦੇ ਨਿਗਰਾਨਾਂ ਵਲੋਂ ਦੇਸ਼ ਭਰ ਦੇ ਸਾਰੇ ਸ਼ਰਧਾਲੂਆਂ ਦੇ ਆਰਥਿਕ ਸ਼ੋਸ਼ਣ ਤੋਂ ਰੋਕਣ ਦੇ ਸਰਕਾਰੀ ਉਦੇਸ਼ ਨਾਲ 1960 ਦੇ ਔਕੁਫ ਆਰਡੀਨੈਂਸ ਦੇ ਹਿੱਸੇ ਦੇ ਤੌਰ 'ਤੇ ਪਾਕਿਸਤਾਨ ਸਰਕਾਰ ਦੇ ਨਿਯੰਤਰਣ ਹੇਠ ਆਇਆ ਸੀ।[2] 1980 ਦੇ ਦਹਾਕੇ ਵਿੱਚ ਫ਼ੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੀ ਹਕੂਮਤ ਦੇ ਅਧੀਨ ਇਸ ਅਸਥਾਨ ਦਾ ਬਹੁਤ ਵੱਡਾ ਵਿਸਥਾਰ ਕੀਤਾ ਗਿਆ ਸੀ,[2] ਜਿਸ ਸਮੇਂ ਦੌਰਾਨ ਇਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਬਣ ਧਾਰਮਿਕ ਸਥਾਨ ਗਿਆ।[2] ਐਨਜੀਓਆਂ ਦੇ ਦਫਤਰ, ਇੱਕ ਲਾਇਬ੍ਰੇਰੀ, ਮਦਰੱਸਾ , ਥਾਣਾ, ਕਾਰ ਪਾਰਕ, ਅਤੇ ਦਫ਼ਤਰ ਸਾਰੇ ਉਸਦੇ ਸ਼ਾਸਨ ਅਧੀਨ ਸ਼ਾਮਲ ਕੀਤੇ ਗਏ ਸਨ।[2] ਉਸੇ ਸਮੇਂ ਸੰਗੀਤ ਦੇ ਪ੍ਰਦਰਸ਼ਨ ਲਈ ਨਿਰਧਾਰਤ ਸਥਾਨ ਅਤੇ ਨਵੀਂ ਮੁਫਤ ਰਸੋਈ (ਲੰਗਰ) ਵੀ ਸ਼ਾਮਲ ਕੀਤੀ ਗਈ ਸੀ।[2] ਇਸ ਦੇ ਵਿਸ਼ਾਲ ਵਿਸਥਾਰ ਤੋਂ ਬਾਅਦ ਇਸ ਸਾਈਟ ਦੇ ਦੁਆਲੇ ਨਵੀਆਂ ਮਾਰਕੀਟਾਂ ਬਣ ਗਈਆਂ ਹਨ।[2]

ਹਵਾਲੇ

[ਸੋਧੋ]
  1. Google maps. "Address of Data Durbar". Google maps. Retrieved 24 September 2013. {{cite web}}: |last= has generic name (help)
  2. 2.0 2.1 2.2 2.3 2.4 2.5 2.6 2.7 2.8 Linus Strothman (2016). Tschacher, Torsten; Dandekar, Deepra (eds.). Islam, Sufism and Everyday Politics of Belonging in South Asia. Routledge. ISBN 9781317435969. Retrieved 12 September 2017.
  3. Richard M. Eaton (1984). Metcalf, Barbara Daly (ed.). Moral Conduct and Authority: The Place of Adab in South Asian Islam. University of California Press. ISBN 9780520046603. Retrieved 29 August 2017.