ਦਾਰਮਾ ਵੈਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਾਰਮਾ ਘਾਟੀ ਭਾਰਤ ਦੇ ਉੱਤਰਾਖੰਡ ਰਾਜ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਸਥਿਤ ਇੱਕ ਹਿਮਾਲੀਅਨ ਘਾਟੀ ਹੈ। ਇਹ ਸੁੰਦਰ ਘਾਟੀ ਉੱਤਰਾਖੰਡ ਦੇ ਪੂਰਬੀ ਹਿੱਸੇ ਵਿੱਚ ਕੁਮਾਉਂ ਡਿਵੀਜ਼ਨ ਵਿੱਚ ਸਥਿਤ ਹੈ।

ਦਾਰਮਾ ਘਾਟੀ ਦਾਰਮਾ ਨਦੀ (ਜਿਸ ਨੂੰ ਦਾਰਮਾ ਯਾਂਕਤੀ ਅਤੇ ਦਾਰਮਾ ਗੰਗਾ ਵੀ ਕਿਹਾ ਜਾਂਦਾ ਹੈ) ਦੁਆਰਾ ਬਣਾਈ ਗਈ ਹੈ। ਇਹ ਦੋ ਹੋਰ ਘਾਟੀਆਂ ਦੇ ਵਿਚਕਾਰ ਸਥਿਤ ਹੈ - ਪੂਰਬ ਵੱਲ ਕੁੱਟੀ ਯਾਂਕਤੀ ਘਾਟੀ ਅਤੇ ਪੱਛਮ ਵਿੱਚ ਲੱਸਾਰ ਯਾਂਕਤੀ ਘਾਟੀ। ਦਾਰਮਾ ਘਾਟੀ ਨੂੰ ਗੰਗਾਚਲ ਧੂਰਾ ਲਸਾਰ ਘਾਟੀ ਨਾਲ਼ ਜੋੜਦਾ ਹੈ ਅਤੇ ਸਿਨਲਾ ਦੱਰੇ ਅਤੇ ਨਾਮਾ ਦੱਰੇ ਰਹੀੰ ਇਹ ਕੁਥੀ ਘਾਟੀ ਨਾਲ ਜੁੜਦੀ ਹੈ।

ਦਾਰਮਾ ਨਦੀ[ਸੋਧੋ]

ਦਾਰਮਾ ਨਦੀ ਚੀਨ-ਭਾਰਤ ਸਰਹੱਦ 'ਤੇ ਦਾਵੇ ਪਿੰਡ ਦੇ ਨੇੜਿਓਂ ਸ਼ੁਰੂ ਹੁੰਦੀ ਹੈ ਅਤੇ ਦੱਖਣ ਵੱਲ ਵਗਦੀ ਹੈ। ਟਿਡਾਂਗ ਵਿਖੇ ਇਹ ਲਸਾਰ ਯਾਂਕਤੀ ਨਾਲ ਜੁੜ ਜਾਂਦੀ ਹੈ ਅਤੇ ਤਵਾਘਾਟ ਵਿਖੇ ਕਾਲੀ ਨਦੀ ਵਿੱਚ ਰਲਣ ਤੱਕ ਧੌਲੀਗੰਗਾ ਕਿਹਾ ਜਾਂਦਾ ਹੈ। ਦਾਰਮਾ ਘਾਟੀ ਵਿੱਚ ਆਰਕਿਡਾਂ ਸਮੇਤ ਭਰਪੂਰ ਬਨਸਪਤੀ ਹੈ। ਨਿਉਲੀ ਯਾਂਗਤੀ ਨਾਮਕ ਇੱਕ ਨਦੀ ਜੋ ਪੰਚਾਚੁਲੀ ਪੂਰਬੀ ਗਲੇਸ਼ੀਅਰਾਂ ਤੋਂ ਨਿਕਲਦੀ ਹੈ, ਦੁਗਟੂ-ਦੰਤੂ ਪਿੰਡਾਂ ਵਿੱਖੇ ਧੌਲੀ ਗੰਗਾ ਵਿੱਚ ਡਿਗਦੀ ਹੈ। ਮੰਦਾਬ ਨਦੀ ਸੈਲਾ ਵਿਖੇ ਧੌਲੀ ਨਾਲ ਮਿਲਦੀ ਹੈ।

ਇਹ ਵੀ ਵੇਖੋ[ਸੋਧੋ]

  • ਕੁਠੀ ਵੈਲੀ

ਹਵਾਲੇ[ਸੋਧੋ]