ਦਾਰਾ ਸ਼ਿਕੋਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਰਾ ਸ਼ਿਕੋਹ
ਮੁਗਲ ਰਾਜ ਦਾ ਸ਼ਾਹਜ਼ਾਦਾ
ਜਨਮ(1615-03-20)20 ਮਾਰਚ 1615
ਅਜਮੇਰ, ਰਾਜਸਥਾਨ, ਭਾਰਤ
ਮੌਤ30 ਅਗਸਤ 1659(1659-08-30) (ਉਮਰ 44)
ਦਿੱਲੀ, ਭਾਰਤ
ਦਫ਼ਨ
ਜੀਵਨ-ਸਾਥੀ ਨਾਦਿਰਾ ਬਾਨੋ ਬੇਗਮ
ਔਲਾਦਸੁਲੇਮਾਨ ਸ਼ਿਕੋਹ
ਮੁਮਤਾਜ਼ ਸ਼ਿਕੋਹ
ਸਿਪਿਹਰ ਸ਼ਿਕੋਹ
ਜਹਾਨਜ਼ੇਬ ਬਾਨੋ ਬੇਗਮ
ਨਾਮ
ਦਾਰਾ ਸ਼ਿਕੋਹ
دارا شكوه
ਪਿਤਾਸ਼ਾਹ ਜਹਾਨ
ਮਾਤਾਮੁਮਤਾਜ਼ ਮਹਲ
ਧਰਮਸੂਫ਼ੀ

ਦਾਰਾ ਸ਼ਿਕੋਹ (ਉਰਦੂ: دارا شِكوه‎), (Persian: دارا شكوه ) M 20 ਮਾਰਚ 1615 – 30 ਅਗਸਤ 1659 [ਜੂਲੀਅਨ]/9 ਸਤੰਬਰ 1659 [Gregorian]) ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਅਤੇ ਗੱਦੀ ਦਾ ਵਾਰਸ ਸੀ - ਔਰੰਗਜੇਬ ਦਾ ਵੱਡਾ ਭਰਾ। ਫ਼ਾਰਸੀ ਵਿੱਚ ਦਾਰਾ ਸ਼ਿਕੋਹ ਦਾ ਅਰਥ ਹੈ "ਦਾਰਾ ਵਰਗਾ ਮਹਾਨ"।

ਜੀਵਨੀ[ਸੋਧੋ]

ਦਾਰਾ ਸ਼ਿਕੋਹ ਦਾ ਜਨਮ 20 ਮਾਰਚ 1615 ਨੂੰ ਮੁਮਤਾਜ ਮਹਲ ਦੀ ਕੁੱਖ ਤੋਂ ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਹੋਇਆ ਸੀ। ਦਾਰਾ ਨੂੰ 1633 ਵਿੱਚ ਸ਼ਾਹਜ਼ਾਦਾ ਬਣਾਇਆ ਗਿਆ ਅਤੇ ਉਸਨੂੰ ਉੱਚ ਮਨਸਬ ਪ੍ਰਦਾਨ ਕੀਤਾ ਗਿਆ। 1645 ਵਿੱਚ ਇਲਾਹਾਬਾਦ, 1647 ਵਿੱਚ ਲਾਹੌਰ ਅਤੇ 1649 ਵਿੱਚ ਉਹ ਗੁਜਰਾਤ ਦਾ ਗਵਰਨਰ ਬਣਿਆ। 1653 ਵਿੱਚ ਕੰਧਾਰ ਵਿੱਚ ਹੋਈ ਹਾਰ ਨਾਲ ਉਸ ਦੀ ਪ੍ਰਤਿਸ਼ਠਾ ਨੂੰ ਧੱਕਾ ਲੱਗਿਆ। ਫਿਰ ਵੀ ਸ਼ਾਹਜਹਾਂ ਉਸਨੂੰ ਆਪਣੇ ਵਾਰਿਸ ਦੇ ਰੂਪ ਵਿੱਚ ਵੇਖਦਾ ਸੀ, ਜੋ ਦਾਰੇ ਦੇ ਹੋਰ ਭਰਾਵਾਂ ਨੂੰ ਸਵੀਕਾਰ ਨਹੀਂ ਸੀ। ਸ਼ਾਹਜਹਾਂ ਦੇ ਬੀਮਾਰ ਪੈਣ ਉੱਤੇ ਔਰੰਗਜੇਬ ਅਤੇ ਮੁਰਾਦ ਨੇ ਦਾਰੇ ਦੇ ਧਰਮਧਰੋਹੀ ਹੋਣ ਦਾ ਨਾਰਾ ਲਗਾਇਆ। ਲੜਾਈ ਹੋਈ ਅਤੇ ਦਾਰਾ ਦੋ ਵਾਰ, ਪਹਿਲਾਂ ਆਗਰੇ ਦੇ ਨਜ਼ਦੀਕ ਸਾਮੂਗੜ ਵਿੱਚ (ਜੂਨ, 1658) ਫਿਰ ਅਜਮੇਰ ਦੇ ਨਜ਼ਦੀਕ ਦੇਵਰਾਈ ਵਿੱਚ (ਮਾਰਚ, 1659), ਹਾਰ ਗਿਆ। ਅੰਤ ਵਿੱਚ 10 ਸਤੰਬਰ 1659 ਨੂੰ ਦਿੱਲੀ ਵਿੱਚ ਔਰੰਗਜੇਬ ਨੇ ਉਸ ਦੀ ਹੱਤਿਆ ਕਰਵਾ ਦਿੱਤੀ। ਦਾਰਾ ਦਾ ਵੱਡਾ ਪੁੱਤਰ ਔਰੰਗਜੇਬ ਦੀ ਬੇਰਹਿਮੀ ਦਾ ਪਾਤਰ ਬਣਾ ਅਤੇ ਛੋਟਾ ਪੁੱਤਰ ਗਵਾਲੀਅਰ ਵਿੱਚ ਕੈਦ ਕਰ ਦਿੱਤਾ ਗਿਆ।