ਮੁਮਤਾਜ਼ ਮਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਮਤਾਜ਼ ਮਹਲ ਕਲਾਤਮਕ ਦਿੱਖ ਦਾ ਵੇਰਵਾ

ਮੁਮਤਾਜ਼ ਮਹਲ (ਫ਼ਾਰਸੀ:ممتاز محل;ਉਚਾਰਣ: ਮੁਮਤਾ:ਜ਼ ਮਹਲ, ਭਾਵ: ਮਹਲ ਦਾ ਪਿਆਰਾ ਹਿੱਸਾ) ਅਰਜੁਮੰਦ ਬਾਨੋ ਬੇਗ਼ਮ ਦਾ ਵਧੇਰੇ ਪ੍ਰਚਿੱਲਤ ਨਾਮ ਹੈ। ਇਨ੍ਹਾਂ ਦਾ ਜਨਮ ਅਪ੍ਰੈਲ 1593 'ਚ ਆਗਰਾ ਵਿਚ ਹੋਇਆ। ਇਨ੍ਹਾਂ ਦੇ ਪਿਤਾ ਅਬਦੁਲ ਹਸਨ ਅਸਫ਼ ਖ਼ਾਨ ਇਕ ਫ਼ਾਰਸੀ ਸੱਜਣ ਸਨ ਜੋ ਨੂਰਜਹਾਂ ਦੇ ਭਰਾ ਸਨ। ਨੂਰਜਹਾਂ ਬਾਅਦ ਵਿੱਚ ਸਮਰਾਟ ਜਹਾਂਗੀਰ ਦੀ ਬੇਗਮ ਬਣੀ। 19 ਸਾਲਾਂ ਦੀ ਉਮਰ ਵਿਚ ਅਰਜੁਮੰਦ ਦਾ ਨਿਕਾਹ ਸ਼ਾਹ ਜਹਾਨ ਨਾਲ 10 ਮਈ, 1612 ਵਿੱਚ ਹੋਇਆ। ਅਰਜੁਮੰਦ ਸ਼ਾਹ ਜਹਾਨ ਦੀ ਤੀਜੀ ਪਤਨੀ ਸੀ ਪਰ ਛੇਤੀ ਹੀ ਉਹ ਉਸਦੀ ਸਭ ਤੋਂ ਪਸੰਦ ਪਤਨੀ ਬਣ ਗਈ। ਉਹਨਾਂ ਦੀ ਮੌਤ ਬੁਰਹਾਨਪੁਰ ਵਿੱਚ 17 ਜੂਨ, 1631 ਨੂੰ 14ਵੀਂ ਸੰਤਾਨ, ਧੀ ਗੌਹਾਰਾ ਬੇਗਮ ਨੂੰ ਜਨਮ ਦਿੰਦੇ ਸਮੇਂ ਹੋਈ। ਉਹਨਾਂ ਨੂੰ ਆਗਰਾ ਵਿੱਚ ਤਾਜ ਮਹਲ ਵਿੱਚ ਦਫਨਾਇਆ ਗਿਆ।