ਦਾਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਰਾ ਸਿੰਘ
Dara Singh 1.jpg
ਦਾਰਾ ਸਿੰਘ
ਜਨਮ: 19 ਨਵੰਬਰ 1928
ਧਰਮੂਚੱਕ (ਬਰਤਾਨਵੀ ਪੰਜਾਬ, ਹੁਣ ਅੰਮ੍ਰਿਤਸਰ ਜਿਲਾ, ਭਾਰਤੀ ਪੰਜਾਬ)
ਮੌਤ:12 ਜੁਲਾਈ 2012
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ
ਕਿੱਤਾ:ਪਹਿਲਵਾਨੀ ਅਤੇ ਅਦਾਕਾਰੀ
ਇਨਾਮ:ਰੁਸਤਮੇ ਪੰਜਾਬ
ਰੁਸਤਮੇ ਹਿੰਦ
ਭਾਰਤੀ ਸਿਨਮੇ ਦਾ ਫੌਲਾਦੀ ਬੰਦਾ

ਦਾਰਾ ਸਿੰਘ (ਦੀਦਾਰ ਸਿੰਘ ਰੰਧਾਵਾ/ 19 ਨਵੰਬਰ 1928 – 13 ਜੁਲਾਈ 2012) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਧਰਮੂਚੱਕ ਪਿੰਡ ਵਿੱਚ ਹੋਇਆ। ਦਾਰਾ ਸਿੰਘ ਦੇ ਪਿਤਾ ਦਾ ਨਾਮ ਸੂਰਤ ਸਿੰਘ ਅਤੇ ਮਾਤਾ ਦਾ ਨਾਮ ਬਲਵੰਤ ਕੌਰ ਸੀ। ਦਾਰਾ ਸਿੰਘ ਮਹਾਨ ਪਹਿਲਵਾਨ ਤੇ ਬਾਲੀਵੁਡ ਅਦਾਕਾਰ ਸੀ 1954 ਵਿੱਚ ਦਾਰਾ ਸਿੰਘ ਰੁਸਤਮ-ਏ-ਪੰਜਾਬ, ਰੁਸਤਮ-ਏ-ਹਿੰਦ ਅਤੇ ਬਾਅਦ ਵਿੱਚ ਰੁਸਤਮ-ਏ-ਜਹਾਂ ਬਣੇ। ਦਾਰਾ ਸਿੰਘ ਅਗਸਤ 2003-ਅਗਸਤ 2009 ਤਕ ਰਾਜ ਸਭਾ ਦੇ ਮੈਬਰ ਵੀ ਰਹੇ| ਦਾਰਾ ਸਿੰਘ ਜੀ ਇੱਕ ਨੇਕ ਇਨਸਾਨ ਸਨ।

ਮੁੱਢਲਾ ਜੀਵਨ[ਸੋਧੋ]

ਦਾਰਾ ਸਿੰਘ ਨੂੰ ਘਰ ਵਾਲੇ ਪਿਆਰ ਨਾਲ ਦਾਰੀ ਕਹਿ ਕੇ ਬੁਲਾਉਂਦੇ ਸਨ। ਦਾਰਾ ਸਿੰਘ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਪਹਿਲਵਾਨ ਬਣੇ ਜਦਕਿ ਦਾਰਾ ਸਿੰਘ ਦਾ ਰੁਝਾਨ ਬਚਪਨ ਤੋਂ ਹੀ ਪਹਿਲਵਾਨੀ ਵਿੱਚ ਸੀ। ਪਿਤਾ ਦਾ ਮੰਨਣਾ ਸੀ ਕਿ ਪਹਿਲਵਾਨ ਦੇ ਅੰਤਿਮ ਦਿਨ ਬੇਹੱਦ ਪਰੇਸ਼ਾਨੀ ਵਿੱਚ ਗੁਜ਼ਰਦੇ ਹਨ ਅਤੇ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਾਰਾ ਸਿੰਘ ਦੇ ਚਾਚੇ ਨੇ ਦੇਖਿਆ ਕਿ ਭਤੀਜਾ ਪਹਿਲਵਾਨੀ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਤੇ ਪਹਿਲਵਾਨ ਬਣਾਇਆ। ਦਾਰਾ ਸਿੰਘ ਦੇ ਦੋ ਭਰਾ ਅਤੇ ਇੱਕ ਭੈਣ ਸੀ। ਭੈਣ ਬਚਪਨ ਵਿੱਚ ਹੀ ਸਵਰਗਵਾਸ ਹੋ ਗਈ ਸੀ। ਦਾਰਾ ਸਿੰਘ ਹਮੇਸ਼ਾ ਨਿੰਮ ਦੀ ਦਾਤਣ ਨਾਲ ਹੀ ਦੰਦ ਸਾਫ ਕਰਦੇ ਸਨ। ਦਾਰਾ ਸਿੰਘ ਨੂੰ ਗਜ਼ਲਾਂ ਸੁਣਨ ਦਾ ਸ਼ੌਕ ਸੀ। ਦਿਲੀਪ ਕੁਮਾਰ ਤੇ ਪ੍ਰੇਮ ਨਾਥ ਦੋਵੇਂ ਉਨ੍ਹਾਂ ਦੀ ਪਸੰਦ ਦੇ ਅਭਿਨੇਤਾ ਸਨ।

  • ਦਾਰਾ ਸਿੰਘ ਦੀ ਪਹਿਲੀ ਪਤਨੀ ਤੋਂ ਇੱਕ ਬੇਟਾ ਹੈ। ਦੂਸਰੀ ਪਤਨੀ ਤੋਂ ਦੋ ਬੇਟੇ ਤੇ ਤਿੰਨ ਬੇਟੀਆਂ ਹਨ।

ਕੁਸ਼ਤੀਆਂ ਦਾ ਬਾਦਸ਼ਾਹ[ਸੋਧੋ]

ਦਾਰਾ ਸਿੰਘ ਦਾ ਜੁੱਸਾ ਪੂਰਾ ਸੁਡੋਲ ਅਤੇ ਭਰਵਾਂ ਸੀ। ਉਨ੍ਹਾਂ ਦਾ ਕੱਦ 6 ਫੁਟ 2 ਇੰਚ, ਭਾਰ 132 ਕਿੱਲੋ ਅਤੇ ਛਾਤੀ ਦਾ ਘੇਰਾ 54 ਇੰਚ ਸੀ।[1] ਦਾਰਾ ਸਿੰਘ ਨਾਸ਼ਤੇ ਵਿੱਚ 20 ਚਿਕਨ ਪੀਸ, 20 ਆਂਡੇ ਅਤੇ 5 ਲਿਟਰ ਦੁੱਧ ਪੀਂਦੇ ਸਨ ਅਤੇ ਭਾਵੇਂ ਕੁਝ ਵੀ ਹੋ ਜਾਵੇ ਕਸਰਤ ਉਹ ਰੋਜ਼ਾਨਾ ਕਰਦੇ ਸਨ। ਉਨਾ ਨੇ ਆਪਣੇ ਜੀਵਨ ਕਾਲ ਵਿੱਚ ਕੁਸ਼ਤੀਆਂ ਅਤੇ ਫ਼ਿਲਮਾ ਵਿੱਚ ਨਾਮ ਖੱਟਿਆ। 1946 ਵਿੱਚ ਜਦੋਂ ਉਹ ਸਿੰਗਾਪੁਰ ਗਏ ਤਾਂ ਉਦੋਂ ਸਿਰਫ ਪੰਜਾਬੀ ਭਾਸ਼ਾ ਹੀ ਜਾਣਦੇ ਸਨ ਇਸ ਕਾਰਨ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਨੇ ਤੁਰੰਤ ਸਾਰੀਆਂ ਭਾਸ਼ਾਵਾਂ ਸਿੱਖਣ ਦਾ ਫੈਸਲਾ ਲਿਆ। ਉਨ੍ਹਾਂ ਨੇ 500 ਤੋ ਜਿਆਦਾ ਕੁਸ਼ਤੀਆਂ ਵਿੱਚ ਭਾਗ ਲਿਆ। ਕੁਸ਼ਤੀ ਜਗਤ ਵਿੱਚ ਪਹਿਲਵਾਨ ਦਾਰਾ ਸਿੰਘ ਨੇ ਕਈ ਸੰਸਾਰ ਚੈਂਪੀਅਨਾਂ ਨੂੰ ਟੱਕਰ ਦਿੱਤੀ।[2] ਦਾਰਾ ਸਿੰਘ ਅਤੇ ਸੰਸਾਰ ਵਿਜੇਤਾ ਕਿੰਗ ਕਾੰਗ ਵਿਚਕਾਰ ਹੋਈ ਕੁਸ਼ਤੀ ਪੂਰੀ ਦੁਨਿਆ 'ਚ ਮਸ਼ਹੂਰ ਹੋਈ। ਆਪਣੇ ਜੀਵਨ ਕਾਲ ਦੌਰਾਨ ਚੀਨ ਤੋ ਬਿਨਾ ਕੁਸ਼ਤੀਆਂ ਨਾਲ ਸੰਬੰਧਤ ਬਾਕੀ ਸਾਰੇ ਦੇਸਾਂ ਦੀ ਯਾਤਰਾ ਕੀਤੀ।ਰੇ ਧਰਮੂਚੱਕੀਏ ਦੀਆਂ ਕੁਸ਼ਤੀਆਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ, ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੇਖਦੇ ਰਹੇ। ਉਸ ਨੇ ਪੰਜ ਸੌ ਤੋਂ ਵੱਧ ਕੁਸ਼ਤੀਆਂ ਘੁਲੀਆਂ ਤੇ ਸੌ ਤੋਂ ਵੱਧ ਫਿਲਮਾਂ ਵਿਚ ਰੋਲ ਅਦਾ ਕੀਤਾ।[3]

ਦਾਰਾ ਸਿੰਘ ਦੀਅਾ ਫਿਲਮਾਂ[ਸੋਧੋ]

ਦਾਰਾ ਸਿੰਘ ਨੇ ਹਿੰਦੀ, ਪੰਜਾਬੀ, ਗੁਜਰਾਤੀ, ਹਰਿਆਣਵੀ, ਮਲਿਆਲਮ ਅਤੇ ਤਮਿਲ ਫਿਲਮਾਂ ਵਿੱਚ ਕੰਮ ਕੀਤਾ ਅਤੇ 9 ਫਿਲਮਾਂ ਦਾ ਨਿਰਦੇਸ਼ਨ ਖੁਦ ਕੀਤਾ। ਕੁਝ ਫ਼ਿਲਮਾ ਇਸ ਪ੍ਰਕਾਰ ਨੇ ...
ਧਿਆਨੁ ਭਗਤ (1978)
ਸਵਾ ਲਖ ਸੇ ਏਕ ਲੜਾਉ (1976)
ਜੈ ਬਜਰੰਗ ਬਲੀ (1976)
ਲੰਬੜਦਾਰਨੀ (1976)
ਰਾਖੀ ਔਰ ਰਾਇਫ਼ਲ (1976)
ਧਰਮ ਕਰਮ (1975)
ਧਰਮਾਤਮਾ (1975)
ਵਾਰੰਟ (1975)
ਭਗਤ ਧੰਨਾ ਜੱਟ (1974)
ਦੁਖ ਭੰਜਨ ਤੇਰਾ ਨਾਮ (1974)
ਭਗਤ ਧੰਨਾ ਜੱਟ (1974)
ਮੇਰਾ ਦੇਸ਼ ਮੇਰਾ ਧਰਮ (1973)
ਆਂਖੋਂ ਆਂਖੋ ਮੇਂ (1972)
ਹਰਿ ਦਰਸ਼ਨ (1972)
ਲਲਕਾਰ (1972)
ਮੇਲੇ ਮਿਤਰਾਂ ਦੇ (1972)
ਸੁਲਤਾਨਾ ਡਾਕੂ (1972)
ਨਾਨਕ ਦੁਖਿਆ ਸਭ ਸੰਸਾਰ (1970)

ਦਾਰਾ ਸਟੂਡਿਓ[ਸੋਧੋ]

ਪੰਜਾਬੀ ਫਿਲਮ ਜਗਤ ਵਿੱਚ ਦਾਰਾ ਸਿੰਘ ਦੀ ਬਹੁਤ ਦੇਣ ਹੈ। 1978 ਵਿੱਚ ਉਨ੍ਹਾਂ ਨੇ ਮੋਹਾਲੀ ਵਿੱਚ ਦਾਰਾ ਸਟੂਡਿਓ ਦਾ ਨਿਰਮਾਣ ਕੀਤਾ।

ਆਤਮਕਥਾ[ਸੋਧੋ]

ਦਾਰਾ ਸਿੰਘ ਦੇ ਜੀਵਨ ਨਾਲ ਸੰਬੰਧਤ ਕਿਤਾਬ ਦਾਰਾ ਸਿੰਘ ਮੇਰੀ ਆਤਮਕਥਾ 1993 ਪ੍ਰਵੀਨ ਪ੍ਰਕਾਸ਼ਨ ਨੇ ਛਾਪੀ। ਇਸ ਵਿੱਚ ਜੀਵਨ ਘਟਨਾਵਾਂ ਦਾ ਵਰਣਨ ਹੈ।

ਹਵਾਲੇ[ਸੋਧੋ]