ਦਿਆਲ ਸਿੰਘ ਕੋਲਿਆਂਵਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਆਲ ਸਿੰਘ ਕੋਲਿਆਂਵਾਲੀ
ਚੇਅਰਮੈਨ
ਦਫ਼ਤਰ ਵਿੱਚ
2014–2017
ਨਿੱਜੀ ਜਾਣਕਾਰੀ
ਜਨਮ (1953-11-29) 29 ਨਵੰਬਰ 1953 (ਉਮਰ 70)
ਮੌਤਮਾਰਚ 15, 2021
ਜੀਵਨ ਸਾਥੀਅਮਰਜੀਤ ਕੌਰ
ਬੱਚੇ2
ਕਿੱਤਾਸਿਆਸਤਦਾਨ

ਦਿਆਲ ਸਿੰਘ ਕੋਲਿਆਂਵਾਲੀ,ਭਾਰਤ ਦਾ ਇਕ ਸਿਆਸਤਦਾਨ ਅਤੇ ਸ਼੍ਰੋਮਣੀ ਅਕਾਲੀ ਦਲ[1] ਦਾ ਮੈਂਬਰ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ , ਸ਼੍ਰੋਮਣੀ ਅਕਾਲੀ ਦਲ ਦਾ ਮੁਕਤਸਰ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ, ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ [2]  ਸੀ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਨਿਯੁਕਤ ਰਹਿ ਚੁੱਕੇ ਸੀ। ਉਸਨੂੰ ਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸ ਨੂੰ ਜੱਥੇਦਾਰ ਕੋਲਿਆਂਵਾਲੀ ਜਾਂ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਨਾਮ ਜਿਆਦਾਤਰ ਜਾਣਿਆ ਜਾਂਦਾ ਹੈ।

ਮੁੱਢਲੀ ਜ਼ਿੰਦਗੀ[ਸੋਧੋ]

ਕੋਲਿਆਂਵਾਲੀ ਦਾ ਜਨਮ ਜਗਤਾਰ ਸਿੰਘ ਅਤੇ ਗੁਲਾਬ ਕੌਰ ਦੇ ਘਰ ਹੋਇਆ। ਬਚਪਨ ਵਿੱਚ ਪਿਤਾ ਦੀ ਮੌਤ ਹੋਣ ਕਾਰਨ ਉਸਦਾ ਪਾਲਣ ਪੋਸ਼ਣ ਉਸਦੇ ਦਾਦਾ ਜੀ ਨੇ ਕੀਤਾ। ਉਸਦਾ ਵਿਆਹ ਅਮਰਜੀਤ ਕੌਰ ਨਾਲ ਹੋਇਆ ਅਤੇ ਉਸਦਾ ਇੱਕ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਇੱਕ ਧੀ ਹੈ।

ਰਾਜਨੀਤਿਕ ਸਫ਼ਰ[ਸੋਧੋ]

ਉਸਦਾ ਰਾਜਨੀਤਿਕ ਸਫ਼ਰ ਲੰਬੀ ਹਲਕੇ ਦੇ ਅਕਾਲੀ ਆਗੂ ਜਸਵੀਰ ਸਿੰਘ ਕੱਖਾਂਵਾਲੀ ਦੇ ਨਾਲ ਰਹਿਣ ਨਾਲ ਹੋਇਆ। ਕੱਖਾਂਵਾਲੀ ਦੀ ਮੌਤ ਤੋਂ ਬਾਅਦ, ਦਿਆਲ ਸਿੰਘ, ਬਾਦਲ ਪਰਿਵਾਰ ਦੇ ਨੇੜੇ ਹੋ ਗਿਆ ।

ਉਸਨੇ ਪਿੰਡ ਦੇ ਸਰਪੰਚ ਵਜੋਂ ਸ਼ੁਰੂਆਤ ਕੀਤੀ ਅਤੇ ਉਹ ਅਕਾਲੀ ਦਲ ਦੇ ਮੁਕਤਸਰ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਅਹਿਮ ਅਹੁਦਿਆਂ 'ਤੇ ਰਿਹਾ। ਉਹ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਅਤੇ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਿਹਾ ।

ਉਹ ਲੰਬੀ ਹਲਕੇ ਸਰਾਵਾਂ ਜੈਲ 17 ਪਿੰਡਾਂ ਦੀ ਦੇਖ ਰੇਖ ਕਰਦਾ ਸੀ ਤੇ ਇੰਨਾ ਪਿੰਡਾਂ ਕਰਕੇ ਹੀ ਲੰਬੀ ਹਲਕੇ ਵਿਚ ਅਕਾਲੀ ਦਲ ਦੀ ਬਹੁਤ ਵੱਢੀ ਗਿਣਤੀ ਨਾਲ ਜਿੱਤ ਹੁੰਦੀ ਰਹੀ ਹੈ।

15 ਮਾਰਚ 2021[3][4] ਨੂੰ ਕੋਲਿਆਂਵਾਲੀ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ। ਮੌਤ ਤੋਂ ਪਹਿਲਾਂ ਉਸਦਾ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ।

ਵਿਵਾਦ[ਸੋਧੋ]

ਦਿਆਲ ਸਿੰਘ ਕੋਲਿਆਂਵਾਲੀ, ਬਾਦਲ ਪਰਿਵਾਰ ਨਾਲ ਨਜ਼ਦੀਕੀ ਹੋਣ ਕਾਰਨ ਸ਼ੁਰੂ ਤੋਂ ਹੀ ਵਿਵਾਦਾਂ ਚ ਘਿਰਿਆ ਰਿਹਾ।

ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਕ ਰੇਡ ਦੁਰਾਨ ਉਸ ਦੇ ਘਰ ਤੋਂ ਇਕ ਸ਼ੱਕੀ ਪਦਾਰਥ ਦੇ ਪੈਕੇਟ ਜ਼ਬਤ ਕੀਤੇ ਗਏ ਸਨ। ਜਿਸ ਦੀ ਰਿਪੋਰਟ ਵਿੱਚੋ ਕੁਛ ਗਲਤ ਨਾ ਮਿਲਣ ਕਾਰਨ ਉਹ ਬਰੀ ਹੋ ਗਿਆ ਸੀ।[5][6]

ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਤੇ 2017 ਵਿੱਚ ਕੁਝ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕੀਤਾ ਗਿਆ।[7] ਤੇ ਬਾਅਦ ਵਿੱਚ ਉਹਨਾਂ ਕਾਂਗਰਸੀ ਵਰਕਰਾਂ ਨੇ ਕੋਲਿਆਂਵਾਲੀ, ਉਸਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਭਤੀਜੇ ਪਰਦੀਪ ਸਿੰਘ ਕੋਲਿਆਂਵਾਲੀ ਤੇ ਕੇਸ ਕਰਵਾ ਦਿੱਤਾ।[8][9][10]

ਉਸ ਨੂੰ ਰਾਜ ਵਿਜੀਲੈਂਸ ਬਿਊਰੋ ਨੇ ਦਸੰਬਰ 2018 ਵਿੱਚ ਇੱਕ ਅਸਾਧਾਰਣ ਜਾਇਦਾਦ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਰਵਰੀ 2019 ਵਿੱਚ ਜ਼ਮਾਨਤ ਮਿਲ ਗਈ ਸੀ।[11]

ਹਵਾਲੇ[ਸੋਧੋ]

  1. "Prakash Singh Badal breaks silence on Dyal Singh Kolianwali".
  2. "Guru Sahibans' Relics Would Be Taken To Other States Too Through Dharnik Darshan Yatra : Sukhbir Singh Badal". International News and Views. May 11, 2015. Archived from the original on ਮਾਰਚ 12, 2023. Retrieved ਮਾਰਚ 12, 2023.
  3. "SAD leader Dyal Singh Kolianwali dies of cancer". [The Indian Express]. Retrieved 16 March 2021.
  4. "Veteran Akali leader Jathedar Dyal Singh Kolianwali passes away". Savera Times. March 15, 2021. Archived from the original on ਮਾਰਚ 12, 2023. Retrieved ਮਾਰਚ 12, 2023.
  5. "I-T raids at Badal aide's near Lambi". [Hindustan Times]. Retrieved 26 January 2012.
  6. "Income Tax raids on house of SGPC member and a close confident of Badal's family Dyal Singh Koilianwali". [Babushahi.com]. Retrieved 25 January 2012.
  7. "ਜਥੇਦਾਰ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ 'ਤੇ ਹਮਲਾ". [Parvasi Newspaper]. Retrieved 23 October 2017.
  8. "Attack on Kolianwali's son and what it means for Shiromani Akali Dal". Hindustan Times. October 25, 2017.
  9. "Now, SAD district chief, son booked for murder attempt". The Tribune. October 24, 2017.
  10. "Dhindsa demands immediate quashing of cross FIR against Kolianwali family". International News And Views. October 26, 2017. Archived from the original on ਮਾਰਚ 12, 2023. Retrieved ਮਾਰਚ 12, 2023.
  11. "VB registers case against ex-chairman of Punjab Agro". [The Statesman]. Retrieved 2 July 2018.