ਦਿਨਸ਼ਾ ਵਾਚਾ
ਦਿੱਖ
ਸਰ ਦਿਨਸ਼ਾ ਏਡੁਲਜੀ ਵਾਚਾ (Dinshaw Edulji Wacha; 1844 - 1936) ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਵਿੱਚ ਪ੍ਰਮੁੱਖ ਯੋਗਦਾਨ ਦੇਣ ਵਾਲੇ ਬੰਬਈ ਦੇ ਤਿੰਨ ਮੁੱਖ ਪਾਰਸੀ ਨੇਤਾਵਾਂ ਵਿੱਚੋਂ ਇੱਕ ਸਨ। ਆਪਣੇ ਦੂਜੇ ਦੋਨੋਂ ਸਾਥੀ ਪਾਰਸੀ ਨੇਤਾਵਾਂ, ਸਰ ਫੀਰੋਜ ਸ਼ਾਹ ਮਹਿਤਾ ਅਤੇ ਦਾਦਾ ਭਾਈ ਨਾਰੋਜੀ ਦੇ ਸਹਿਯੋਗ ਨਾਲ ਸਰ ਦਿਨਸ਼ਾ ਵਾਚਾ ਨੇ ਭਾਰਤ ਦੀ ਗਰੀਬੀ ਅਤੇ ਗਰੀਬ ਜਨਤਾ ਤੋਂ ਸਰਕਾਰੀ ਟੈਕਸਾਂ ਦੇ ਰੂਪ ਵਿੱਚ ਵਸੂਲ ਕੀਤੇ ਗਏ ਪੈਸੇ ਦੀ ਫ਼ਜ਼ੂਲ ਖ਼ਰਚੀ ਦੇ ਵਿਰੁੱਧ ਆਪਣੇ ਦੇਸ਼ ਵਿੱਚ ਅਤੇ ਸ਼ਾਸਕ ਦੇਸ਼ ਬ੍ਰਿਟੇਨ ਵਿੱਚ ਲੋਕਮਤ ਜਗਾਣ ਲਈ ਅਣਥਕ ਕੰਮ ਕੀਤਾ। ਸਰ ਦਿਨਸ਼ਾ ਆਰਥਕ ਅਤੇ ਵਿੱਤੀ ਮਾਮਲਿਆਂ ਦੇ ਮਾਹਰ ਸਨ ਅਤੇ ਇਨ੍ਹਾਂ ਮਜ਼ਮੂਨਾਂ ਵਿੱਚ ਉਹਨਾਂ ਦੀ ਸੋਚ ਬੜੀ ਡੂੰਘੀ ਸੀ। ਉਹ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਸ਼ੇਸ਼ ਤੌਰ 'ਤੇ ਬ੍ਰਿਟੇਨ ਦੁਆਰਾ ਭਾਰਤ ਦੇ ਆਰਥਕ ਸ਼ੋਸ਼ਣ ਦੇ ਅਤਿਅੰਤ ਤਿਖੇ ਆਲੋਚਕ ਸਨ। ਉਹ ਇਸ ਵਿਸ਼ੇ ਦੇ ਵੱਖ ਵੱਖ ਪਹਿਲੂਆਂ ਉੱਤੇ ਲੇਖ ਲਿਖਕੇ ਅਤੇ ਭਾਸ਼ਣ ਦੇਕੇ ਲੋਕਾਂ ਦਾ ਧਿਆਨ ਆਕਰਸ਼ਤ ਕਰਦੇ ਸਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |