ਦਾਦਾ ਭਾਈ ਨਾਰੋਜੀ
ਸਤਿਕਾਰਯੋਗ ਦਾਦਾਭਾਈ ਨਾਰੋਜੀ | |
---|---|
![]() ਦਾਦਾਭਾਈ ਨਾਰੋ ਜੀ 1890 ਵਿੱਚ | |
ਸੰਸਦ ਮੈਂਬਰ ਫਿਨਜਬਰੀ ਸੈਂਟਰਲ | |
ਦਫ਼ਤਰ ਵਿੱਚ 1892–1895 | |
ਸਾਬਕਾ | Frederick Thomas Penton |
ਉੱਤਰਾਧਿਕਾਰੀ | William Frederick Barton Massey-Mainwaring |
ਮਜੌਰਟੀ | 3 |
ਨਿੱਜੀ ਜਾਣਕਾਰੀ | |
ਜਨਮ | ਬੰਬਈ, ਬ੍ਰਿਟਿਸ਼ ਇੰਡੀਆ | 4 ਸਤੰਬਰ 1825
ਮੌਤ | 30 ਜੂਨ 1917 | (ਉਮਰ 91)
ਸਿਆਸੀ ਪਾਰਟੀ | ਲਿਬਰਲ |
ਹੋਰ ਸਿਆਸੀ | ਭਾਰਤੀ ਰਾਸ਼ਟਰੀ ਕਾਂਗਰਸ |
ਪਤੀ/ਪਤਨੀ | ਗੁਲਬਾਈ |
ਰਿਹਾਇਸ਼ | ਲੰਦਨ, ਯੂਨਾਇਟਡ ਕਿੰਗਡਮ |
ਕਿੱਤਾ | ਅਕਾਦਮਿਕ, ਰਾਜਸੀ ਆਗੂ, ਐਮਪੀ, ਕਪਾਹ ਦਾ ਵਪਾਰੀ |
ਕਮੇਟੀਆਂ | Legislative Council of Mumbai |
ਦਾਦਾਭਾਈ ਨਾਰੋਜੀ (4 ਸਤੰਬਰ 1825 - 30 ਜੂਨ 1917) ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪਿੱਛੇ ਸਰਗਰਮ ਪ੍ਰਮੁੱਖ ਮੈਬਰਾਂ ਵਿੱਚੋਂ ਇੱਕ ਸੀ। ਭਾਰਤ ਦੇ 'ਗਰੈਂਡ ਓਲਡ ਮੈਨ' (ਬਾਬੇ) ਵਜੋਂ ਜਾਣੇ ਜਾਂਦੇ ਦਾਦਾਭਾਈ ਨਾਰੋਜੀ ਇੱਕ ਪਾਰਸੀ ਚਿੰਤਕ, ਸਿਖਿਅਕ, ਕਪਾਹ ਦੇ ਵਪਾਰੀ ਅਤੇ ਇੱਕ ਅਰੰਭਕ ਭਾਰਤੀ ਰਾਜਨੀਤਕ ਅਤੇ ਸਮਾਜਕ ਨੇਤਾ ਸਨ। ਉਹਨਾਂ ਦੀ ਕਿਤਾਬ 'ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ' (ਭਾਰਤ ਵਿੱਚ ਗਰੀਬੀ ਅਤੇ ਅਣਬਰਤਾਨਵੀ ਹਕੂਮਤ) ਨੇ ਭਾਰਤ ਵਿੱਚੋਂ ਭਾਰਤ ਦੇ ਪੈਸੇ ਨੂੰ ਬ੍ਰਿਟੇਨ ਲੈ ਜਾਣ ਦੇ ਅਮਲ ਵੱਲ ਧਿਆਨ ਦਿਲਾਇਆ। ਉਹ ਯੂਨਾਇਟੇਡ ਕਿੰਗਡਮ ਹਾਊਸ ਆਫ ਕਾਮਨਸ ਵਿੱਚ 1892 ਅਤੇ 1895 ਦੇ ਵਿੱਚ ਸੰਸਦ ਮੈਂਬਰ ਸਨ ਅਤੇ ਉਹ ਬ੍ਰਿਟਿਸ਼ ਸੰਸਦ ਦੇ ਮੈਂਬਰ ਬਣਨ ਵਾਲੇ ਪਹਿਲੇ ਏਸ਼ੀਆਈ ਸਨ।[1]
ਏ ਓ ਹਿਊਮ ਅਤੇ ਦਿਨਸ਼ਾ ਏਡੁਲਜੀ ਵਾਚਾ ਦੇ ਨਾਲ ਮਿਲ ਕੇ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦਾ ਕ੍ਰੈਡਿਟ ਵੀ ਦਾਦਾ ਭਾਈ ਨਾਰੋ ਜੀ ਨੂੰ ਜਾਂਦਾ ਹੈ। ਉਹਨਾਂ ਦੀ ਕਿਤਾਬ ਗ਼ਰੀਬੀ ਅਤੇ ਭਾਰਤ ਵਿੱਚ ਬੇ-ਬ੍ਰਿਟਿਸ਼ ਸ਼ਾਸਨ ਨੇ ਬਰਤਾਨੀਆ ਵੱਲ ਭਾਰਤ ਦੀ ਦੌਲਤ ਦੀ ਡਰੇਨਿੰਗ ਵੱਲ ਧਿਆਨ ਦੁਆਇਆ। ਉਹ ਕਾਟਸਕੀ ਅਤੇ ਪਲੈਖਾਨੋਵ ਦੇ ਨਾਲ ਦੂਜੀ ਇੰਟਰਨੈਸ਼ਨਲ ਦੇ ਮੈਂਬਰ ਵੀ ਸੀ।
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |