ਦਿੱਲੀ ਦਰਵਾਜ਼ਾ (ਲਾਹੌਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿੱਲੀ ਦਰਵਾਜ਼ਾ, 2014 ਵਿੱਚ

ਦਿੱਲੀ ਦਰਵਾਜ਼ਾ (ਸ਼ਾਹਮੁਖੀ: دہلی دروازہ) ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਲਾਹੌਰ ਵਿੱਚ ਇੱਕ ਦਰਵਾਜ਼ਾ ਹੈ। ਇਹ ਮੁਗ਼ਲ ਦੌਰ ਵਿੱਚ ਉਸਾਰਿਆ ਗਿਆ ਅਤੇ ਇਹ ਅੰਦਰੂਨ ਸ਼ਹਿਰ ਦੇ ਰਸਤਿਆਂ ਤੇ ਬਣੇ ਤੇਰਾਂ ਦਰਵਾਜ਼ਿਆਂ ਵਿੱਚੋਂ ਇੱਕ ਹੈ। ਜਿਸ ਇਲਾਕੇ ਵਿੱਚ ਇਹ ਦਰਵਾਜ਼ਾ ਹੈ ਉਹ ਇਤਿਹਾਸ ਦੇ ਲਿਹਾਜ਼ ਨਾਲ ਇੰਤਹਾਈ ਅਹਿਮ ਹੈ ਅਤੇ ਉਥੇ ਕਈ ਯਾਦਗਾਰਾਂ, ਹਵੇਲੀਆਂ ਔਰ ਕਦੀਮ ਬਾਜ਼ਾਰ ਹਨ। ਮਸਜਿਦ ਵਜ਼ੀਰ ਖ਼ਾਨ ਵੀ ਇਸ ਦਰਵਾਜ਼ੇ ਦੇ ਕਰੀਬ ਹੈ। ਇਹ ਲਾਹੌਰ ਦੇ ਪੂਰਬ ਵਾਲੇ ਪਾਸੇ ਹੈ ਦਿੱਲੀ ਵਾਲੀ ਸ਼ਾਹਰਾਹ ਵੱਲ ਨਿਕਲਦਾ ਹੈ ਅਤੇ ਇਸ ਦਾ ਨਿਰਮਾਣ ਅਕਬਰ ਬਾਦਸ਼ਾਹ ਨੇ ਕਰਵਾਇਆ ਸੀ।[1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2014-10-26. Retrieved 2015-01-30. {{cite web}}: Unknown parameter |dead-url= ignored (help)