ਸਮੱਗਰੀ 'ਤੇ ਜਾਓ

ਦੀਓਜੇਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਓਜੇਨਸ
ਦੀਓਜੇਨਸ
ਜੌਨ ਵਿਲੀਅਮ ਵਾਟਰਹਾਊਸ ਦੁਆਰਾ
ਜਨਮਅੰ. 412 ਈ.ਪੂ.
ਮੌਤ323 ਈ.ਪੂ. (ਲਗਭਗ 89 ਸਾਲ)
ਕਾਲਪ੍ਰਾਚੀਨ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਯੂਨਾਨੀ ਫ਼ਲਸਫ਼ਾ, ਸਿਨਿਕ ਮੱਤ
ਮੁੱਖ ਰੁਚੀਆਂ
ਤਿਆਗ ਮੱਤ, ਸਿਨਿਕ ਮੱਤ
ਮੁੱਖ ਵਿਚਾਰ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਦੀਓਜੇਨਸ (/dˈɒəˌnz/; ਯੂਨਾਨੀ: Διογένης, Diogenēs [di.oɡénɛ͜ɛs]), ਜਿਸਨੂੰ ਦਿਓਜੇਨਸ ਸਿਨਿਕ ਵੀ ਕਿਹਾ ਜਾਂਦਾ ਹੈ, (ਪੁਰਾਤਨ ਯੂਨਾਨੀ: Διογένης ὁ Κυνικός, Diogenēs ho Kunikos) ਇੱਕ ਯੂਨਾਨੀ ਦਾਰਸ਼ਨਿਕ ਸੀ ਅਤੇ ਉਹ ਸਿਨਿਕ ਮੱਤ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਉਸਦਾ ਜਨਮ ਸੀਨੋਪ ਵਿਖੇ ਕਾਲੇ ਸਾਗਰ ਦੇ ਕੰਢੇ ਵਸੀ ਇੱਕ ਆਇਓਨੀਅਨ ਕਲੋਨੀ ਵਿੱਚ ਹੋਇਆ ਸੀ।[1] ਉਸਦਾ ਜਨਮ 412 ਜਾਂ 404 ਈ.ਪੂ. ਵਿੱਚ ਹੋਇਆ ਮੰਨਿਆ ਗਿਆ ਹੈ ਅਤੇ ਉਸਦੀ ਮੌਤ ਕੋਰਿੰਥ ਵਿੱਚ 323 ਈ.ਪੂ. ਹੋਈ ਸੀ। [2]

ਦੀਓਜੇਨਸ ਇੱਕ ਵਿਵਾਦਪੂਰਨ ਸ਼ਖ਼ਸ ਸੀ। ਉਸਦਾ ਪਿਤਾ ਜਿਓਣ ਲਈ ਸਿੱਕੇ ਬਣਾਉਂਦਾ ਸੀ ਅਤੇ ਦਿਓਜੇਨਸ ਨੂੰ ਮੁਦਰਾ ਦਾ ਮੁੱਲ ਘਟਾਉਣ ਦੇ ਦੋਸ਼ ਵਿੱਚ ਸੀਨੋਪ ਤੋਂ ਬਾਹਰ ਕੱਢ ਦਿੱਤਾ ਸੀ।[1] ਬਾਹਰ ਕੱਢੇ ਜਾਣ ਤੋਂ ਪਿੱਛੋਂ ਉਹ ਏਥਨਸ ਆ ਗਿਆ ਅਤੇ ਸ਼ਹਿਰ ਦੇ ਬਹੁਤ ਸਾਰੇ ਸੱਭਿਆਚਾਰਕ ਸੰਮੇਲਨਾਂ ਦਾ ਉਸਨੇ ਬਹੁਤ ਆਲੋਚਨਾ ਕੀਤੀ। ਉਸਨੇ ਆਪਣੇ ਆਪ ਨੂੰ ਹੇਰਾਕਲਸ ਦੀ ਉਦਾਹਰਨ ਦੇ ਵੱਜੋਂ ਪੇਸ਼ ਕੀਤਾ ਅਤੇ ਉਹ ਮੰਨਦਾ ਸੀ ਕਿ ਗੁਣ ਨੂੰ ਸਿਧਾਂਤ ਨਾਲੋਂ ਕਿਰਿਆ ਵਿੱਚ ਬਿਹਤਰ ਪਰਗਟ ਕੀਤਾ ਗਿਆ ਹੈ। ਉਸਨੇ ਸਮਾਜਿਕ ਕਦਰਾ-ਕੀਮਤਾਂ ਅਤੇ ਅਦਾਰਿਆਂ ਦੀ ਆਲੋਚਨਾ ਕੀਤੀ ਜਿਹੜੇ ਉਸਨੂੰ ਭ੍ਰਿਸ਼ਟ ਅਤੇ ਭਰਮ ਵਿੱਚ ਲੱਗਦੇ ਸਨ ਅਤੇ ਇਹ ਕਰਨ ਲਈ ਉਸਨੇ ਆਪਣੇ ਸੁਭਾਅ ਅਤੇ ਸਾਦੇ ਜੀਵਨ ਦਾ ਢੰਗ ਦਾ ਇਸਤੇਮਾਲ ਕੀਤਾ।

ਉਹ ਬਿਲਕੁਲ ਗੈਰ-ਪਰੰਪਰਾਗਤ ਢੰਗ ਨਾਲ ਆਪਣੀ ਮਰਜ਼ੀ ਨਾਲ ਖਾਂਦਾ-ਪੀਂਦਾ ਸੀ ਅਤੇ ਸੌਂਦਾ ਸੀ ਅਤੇ ਉਹ ਕੁਦਰਤ ਦੇ ਖ਼ਿਲਾਫ਼ ਖ਼ੁਦ ਨੂੰ ਮਜ਼ਬੂਤ ਕਰਨ ਵਿੱਚ ਯਕੀਨ ਰੱਖਦਾ ਸੀ। ਉਹ ਆਪਣੇ-ਆਪ ਨੂੰ ਇੱਕ ਜਗ੍ਹਾ ਦਾ ਨਹੀਂ ਮੰਨਦਾ ਸੀ ਅਤੇ ਉਸਨੇ ਖ਼ੁਦ ਨੂੰ ਇੱਕ ਵਿਸ਼ਵ-ਨਾਗਰਿਕ ਕਰਾਰ ਕੀਤਾ ਸੀ। ਉਸਦੇ ਐਂਤੀਸਥੀਨਸ ਦੇ ਨਕਸ਼ੇ ਕਦਮਾਂ ਉੱਪਰ ਚੱਲਣ ਅਤੇ ਉਸਦੇ ਵਫ਼ਾਦਾਰ ਆਦਮੀ ਬਣਨ ਬਾਰੇ ਬਹੁਤ ਸਾਰੇ ਕਿੱਸੇ ਮਸ਼ਹੂਰ ਹਨ।[3]

ਦਿਓਜੇਨਸ ਨੇ ਗਰੀਬੀ ਨੂੰ ਗੁਣ ਬਣਾਇਆ ਅਤੇ ਜਿਉਂਦੇ ਰਹਿਣ ਲਈ ਭੀਖ ਮੰਗਦਾ ਸੀ ਅਤੇ ਅਕਸਰ ਉਹ ਬਜ਼ਾਰ ਵਿੱਚ ਪਏ ਇੱਕ ਵੱਡੇ ਸਾਰੇ ਮਿੱਟੀ ਦੇ ਭਾਂਡੇ (ਜਿਸਨੂੰ ਪੀਥੋਸ ਕਹਿੰਦੇ ਹਨ) ਵਿੱਚ ਸੌਂਦਾ ਸੀ।[4] ਉਹ ਆਪਣੇ ਦਾਰਸ਼ਨਿਕ ਕਰਤਬਾਂ ਦੇ ਕਾਰਨ ਬਹੁਤ ਮਸ਼ਹੂਰ ਹੋ ਗਿਆ ਸੀ ਜਿਵੇਂ ਕਿ ਦਿਨ ਵਿੱਚ ਇੱਕ ਲੈਂਪ ਲੈਂ ਕੇ ਬਾਹਰ ਨਿਕਲਣਾ, ਤਾਂ ਕਿ ਉਹ ਕਿਸੇ ਇਮਾਨਦਾਰ ਆਦਮੀ ਨੂੰ ਲੱਭ ਸਕੇ। ਉਸਨੇ ਪਲੈਟੋ ਦੀ ਆਲੋਚਨਾ ਕੀਤੀ ਅਤੇ ਉਸ ਦੁਆਰਾ ਕੀਤੀ ਗਈ ਸੁਕਰਾਤ ਦੀ ਵਿਆਖਿਆ ਉੱਪਰ ਸਵਾਲ ਉਠਾਏ। ਇਸ ਤੋਂ ਇਲਾਵਾ ਉਸਨੇ ਉਸਦੇ ਭਾਸ਼ਣਾਂ ਨੂੰ ਤੋੜਿਆ-ਮਰੋੜਿਆ, ਕਦੇ-ਕਦੇ ਉਹ ਗੱਲਬਾਤ ਦੇ ਸਮੇਂ ਆਪਣੇ ਨਾਲ ਖਾਣਾ ਲੈ ਆਉਂਦਾ ਸੀ ਜਿਸ ਨਾਲ ਹਾਜ਼ਰ ਬੈਠੇ ਲੋਕਾਂ ਦਾ ਧਿਆਨ ਗੱਲਬਾਤ ਤੋਂ ਹਟ ਜਾਂਦਾ ਸੀ। ਦਿਓਜੇਨਸ ਨੂੰ ਖੁੱਲੇਆਮ ਸਿਕੰਦਰ ਦੀ ਨਕਲ ਲਾਉਣ ਲਈ ਵੀ ਜਾਣਿਆ ਜਾਂਦਾ ਹੈ।[5][6][7]

ਦਿਓਜੇਨਸ ਨੂੰ ਲੁਟੇਰਿਆਂ ਵੱਲੋਂ ਫੜ੍ਹਕੇ ਗੁਲਾਮ ਬਣਾ ਕੇ ਵੇਚਿਆ ਗਿਆ ਸੀ, ਜਿਸਦੇ ਚਲਦੇ ਉਹ ਕੋਰਿੰਥ ਵਿੱਚ ਰਹਿਣ ਲੱਗਾ। ਉੱਥੇ ਉਸਨੇ ਸਿਨਿਕ ਮੱਤ ਦੇ ਦਰਸ਼ਨ ਨੂੰ ਕਰੇਟਸ ਨੂੰ ਦੱਸਿਆ, ਅੱਗੋਂ ਕਰੇਟਸ ਨੇ ਇਹ ਫ਼ਲਸਫ਼ਾ ਸੀਟੀਅਮ ਦੇ ਜ਼ੋਨੋ ਨੂੰ ਦੱਸਿਆ ਜਿਸਨੇ ਸਟੋਇਸਿਜ਼ਮ ਦੇ ਵਿਭਾਗ ਵਿੱਚ ਲੈ ਗਿਆ ਜੋ ਕਿ ਯਨੂਾਨੀ ਦਰਸ਼ਨ ਦੇ ਸਭ ਤੋਂ ਸਥਾਈ ਪੰਥਾਂ ਵਿੱਚੋਂ ਇੱਕ ਹੈ। ਦਿਓਜੇਨਸ ਦਾ ਲਿਖਿਆ ਹੁਣ ਤੱਕ ਕੁਝ ਨਹੀਂ ਬਚਿਆ, ਪਰ ਪੁਰਾਣੇ ਕਿੱਸਿਆਂ ਅਤੇ ਕੁਝ ਹੋਰ ਸਰੋਤਾਂ ਤੋਂ ਉਸਦੇ ਜੀਵਨ ਦੀ ਕੁਝ ਜਾਣਕਾਰੀ ਮਿਲਦੀ ਹੈ, ਅਤੇ ਖ਼ਾਸ ਕਰਕੇ ਦਿਓਜੇਨਸ ਲਾਏਰਤੀਅਸ ਦੀ ਕਿਤਾਬ ਲਾਈਫ਼ ਐਂਡ ਓਪੀਨੀਅਨਸ ਔਫ਼ ਐਮੀਨੈਂਟ ਫਿਲੌਸਫਰਸ (Lives and Opinions of Eminent Philosophers) ਵਿੱਚੋਂ ਜਾਣਕਾਰੀ ਮਿਲਦੀ ਹੈ।[8]

ਹਵਾਲੇ

[ਸੋਧੋ]
  1. 1.0 1.1 Diogenes of Sinope "The Zen of Disengagement: Diogene of Sinope". Voice in the Wilderness. Archived from the original on 2015-10-17.
  2. Laërtius & Hicks 1925, Ⅵ:79, Plutarch, Moralia, 717c. says that he died on the same day as Alexander the Great, which puts his death at 323 BC. Diogenes Laërtius's statement that Diogenes died "nearly 90" would put his year of birth at 412 BC. But Censorinus (De die natali, 15.2) says that he died at age 81, which puts his year of birth at 404 BC. The Suda puts his birth at the time of the Thirty Tyrants, which also gives 404 BC.
  3. Diogenes Laërtius, vi. 6, 18, 21; Dio Chrysostom, Orations, viii. 1–4; Aelian, x. 16; Stobaeus, Florilegium, 13.19
  4. The original Greek word describing Diogenes' "jar" is pithos, a large jar for storing wine, grain, or olive oil. Modern variations include barrel, tub, vat, wine-vat, and kennel. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Laërtius & Hicks 1925, Ⅵ:32; Plutarch, Alexander, 14, On Exile, 15.
  6. Plutarch, Alexander 14
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. Diogenes of Sinope "The Basics of Philosophy". Retrieved November 13, 2011.

ਬਾਹਰਲੇ ਲਿੰਕ

[ਸੋਧੋ]