ਦੀਨੇਵਾਲ
ਦੀਨੇਵਾਲ | |
---|---|
ਪਿੰਡ | |
ਗੁਣਕ: 31°29′08″N 75°02′18″E / 31.485481°N 75.038252°E | |
ਦੇਸ਼ | ਭਾਰਤ |
ਰਾਜ | ਪੰਜਾਬ |
ਬਲਾਕ | ਖਡੂਰ ਸਾਹਿਬ |
ਉੱਚਾਈ | 225 m (738 ft) |
ਆਬਾਦੀ (2011 ਜਨਗਣਨਾ) | |
• ਕੁੱਲ | 2.850 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 143406 |
ਏਰੀਆ ਕੋਡ | 01859****** |
ਵਾਹਨ ਰਜਿਸਟ੍ਰੇਸ਼ਨ | PB:66 |
ਨੇੜੇ ਦਾ ਸ਼ਹਿਰ | ਤਰਨਤਾਰਨ |
ਦੀਨੇਵਾਲ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ। ਇਹ ਪਿੰਡ ਤਰਨਤਾਰਨ ਤੋਂ 13 ਕਿਲੋਮੀਟਰ ਉੱਤਰ ਪੂਰਵ ਵਲ੍ਹ ਹੈ।ਅਤੇ ਫਤਿਆਬਾਦ ਤੋਂ 18 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸ
[ਸੋਧੋ]ਦੀਨੇਵਾਲ ਪਿੰਡ ਬਹੁਤ ਪੁਰਾਣਾ ਪਿੰਡ ਹੈ। ਇਸਦਾ ਇਤਿਹਾਸ ਮੁਗਲ ਕਾਲ ਤੋਂ ਹੈ। ਭਾਰਤ ਦੀ ਵੰਡ ਤੱਕ ਇਹ ਜ਼ਿਆਦਾਤਰ ਮੁਸਲਮਾਨਾਂ ਦੀ ਆਬਾਦੀ ਵਾਲਾ ਸੀ। ਵੰਡ ਵੇਲੇ ਇੱਕ ਮੁਸਲਮਾਨ ਜ਼ੈਲਦਾਰ ਇਸ ਪਿੰਡ ਦਾ ਨਾਮਵਰ ਜ਼ਿਮੀਂਦਾਰ ਸੀ। ਗਿੱਲ ਉਪ ਜਾਤੀ ਦਾ ਇੱਕ ਜੱਟ ਸਿੱਖ ਸਰਦਾਰ ਕੇਹਰ ਸਿੰਘ, ਜੋ ਕਿ ਬਹੁਤ ਸਾਰੀ ਵਾਹੀਯੋਗ ਜ਼ਮੀਨ ਵਾਲੀ ਜਾਇਦਾਦ ਅਤੇ ਵੱਕਾਰ ਵਿੱਚ ਜ਼ੈਲਦਾਰ ਤੋਂ ਬਾਅਦ ਸੀ। ਜ਼ੈਲਦਾਰ ਦਾ ਇੱਕ ਬਹੁਤ ਵੱਡਾ ਘਰ ਸੀ। ਇੱਕ ਹੋਰ ਵੱਡਾ ਪਰਿਵਾਰ ਸਮਰਾ ਪਰਿਵਾਰ ਸੀ।
1947 ਦੀ ਵੰਡ ਤੋ ਬਾਅਦ
[ਸੋਧੋ]ਪੰਜਾਬ ਵੰਡ ਤੋਂ ਬਾਅਦ ਇਸ ਪਿੰਡ ਦਾ ਨਜ਼ਾਰਾ ਕਾਫੀ ਬਦਲ ਗਿਆ। ਜ਼ੈਲਦਾਰ ਦੇ ਨਾਲ ਮੁਸਲਿਮ ਪਰਿਵਾਰ ਪਾਕਿਸਤਾਨ ਚਲੇ ਗਏ ਅਤੇ ਬਹੁਤ ਸਾਰੇ ਜੱਟ ਸਿੱਖ ਪਰਿਵਾਰ ਇਸ ਪਿੰਡ ਵਿੱਚ ਆ ਕੇ ਵਸ ਗਏ ਜੋ ਪਾਕਿਸਤਾਨ ਤੋਂ ਭਾਰਤ ਆ ਗਏ। ਸਰਦਾਰ ਹਰੀ ਸਿੰਘ ਗਿੱਲ ਜੱਟ ਸਿੱਖ ਪਰਵਾਸੀ ਪਰਿਵਾਰਾਂ ਵਿੱਚੋਂ ਸਭ ਤੋਂ ਉੱਘੇ ਜ਼ਮੀਨੀ ਮਾਲਕ ਸਨ ਜਿਨ੍ਹਾਂ ਨੇ ਮੁਸਲਮਾਨ ਜ਼ੈਲਦਾਰ ਦੇ ਵੱਡੇ ਘਰ ਉੱਤੇ ਕਬਜ਼ਾ ਕਰ ਲਿਆ ਸੀ ਜੋ ਆਪਣੀ ਸਾਰੀ ਜਾਇਦਾਦ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਸ.ਗੁਰਦਿੱਤ ਸਿੰਘ ਗਿੱਲ, ਪਿੰਡ ਦੇ ਪਹਿਲੇ ਸਰਪੰਚ ਸਨ,
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |