ਦੀਪਿਕਾ ਉਦਗਾਮਾ
ਡਾ. ਦੀਪਿਕਾ ਉਦਗਾਮਾ ਇੱਕ ਸ਼੍ਰੀਲੰਕਾ ਦੀ ਪ੍ਰੋਫੈਸਰ, ਅਕਾਦਮਿਕ ਪ੍ਰਸ਼ਾਸਕ, ਮਨੁੱਖੀ ਅਧਿਕਾਰ ਕਾਰਕੁਨ ਹੈ ਅਤੇ ਸ਼੍ਰੀਲੰਕਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਵਜੋਂ ਵੀ ਕੰਮ ਕੀਤਾ ਹੈ। ਉਸਨੇ ਕਾਨੂੰਨ ਵਿਭਾਗ ਅਤੇ ਪੇਰਾਡੇਨੀਆ ਯੂਨੀਵਰਸਿਟੀ ਵਿੱਚ ਮੁਖੀ ਵਜੋਂ ਸੇਵਾ ਨਿਭਾਈ ਹੈ।[1] ਉਸਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਖੇਤਰ ਵਿੱਚ ਮੁਹਾਰਤ ਹਾਸਲ ਕੀਤੀ ਹੈ। ਉਸਨੇ ਮਨੁੱਖੀ ਅਧਿਕਾਰਾਂ ਦੇ ਪ੍ਰੋਤਸਾਹਨ ਅਤੇ ਸੁਰੱਖਿਆ 'ਤੇ ਸੰਯੁਕਤ ਰਾਸ਼ਟਰ (ਯੂ.ਐਨ.) ਉਪ-ਕਮਿਸ਼ਨ, ਅਤੇ ਵਿਸ਼ਵੀਕਰਨ ਅਤੇ ਮਨੁੱਖੀ ਅਧਿਕਾਰਾਂ 'ਤੇ ਇਸ ਦੇ ਪ੍ਰਭਾਵ 'ਤੇ ਸੰਯੁਕਤ ਰਾਸ਼ਟਰ ਉਪ-ਕਮਿਸ਼ਨ ਦੀ ਸਹਿ-ਵਿਸ਼ੇਸ਼ ਰਿਪੋਰਟਰ ਵਜੋਂ ਸ਼੍ਰੀਲੰਕਾ ਦੀ ਬਦਲਵੀਂ ਮੈਂਬਰ ਵਜੋਂ ਸੇਵਾ ਕੀਤੀ। ਡਾ. ਉਦਗਾਮਾ ਕਾਨੂੰਨ ਦੀ ਫੈਕਲਟੀ ਵਿਖੇ ਮਨੁੱਖੀ ਅਧਿਕਾਰਾਂ ਦੇ ਅਧਿਐਨ ਲਈ ਕੇਂਦਰ ਦੇ ਸੰਸਥਾਪਕ ਨਿਰਦੇਸ਼ਕ ਸਨ। ਉਹ ਸ਼੍ਰੀਲੰਕਾ ਫਾਊਂਡੇਸ਼ਨ ਦੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਕੰਮ ਕਰਦੀ ਹੈ। ਉਸਨੇ LLB ਅਤੇ LLM (ਕੋਲੰਬੋ ਯੂਨੀਵਰਸਿਟੀ) ਅਤੇ ਇੱਕ JSD (ਕੈਲੀਫ.)[2]
3 ਅਗਸਤ 2020 ਨੂੰ, ਉਸਨੇ ਸ਼੍ਰੀਲੰਕਾ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦੇ ਅਹੁਦੇ ਤੋਂ ਆਪਣਾ ਅਧਿਕਾਰਤ ਅਸਤੀਫਾ ਦੇ ਦਿੱਤਾ।[3][4]
ਹਵਾਲੇ
[ਸੋਧੋ]- ↑ www.cmb.ac.lk Archived 2007-09-05 at the Wayback Machine., unknown, unknown (accessed 23 August 2007)
- ↑ "Human Rights Defender Deepika Udagama quits as Chair of the Human Rights Commission". EconomyNext. 2020-08-03. Retrieved 2020-08-05.[permanent dead link]
- ↑ "Dr. Deepika Udagama resigns as HRCSL Chairperson | Daily FT". www.ft.lk (in English). Retrieved 2020-08-05.
{{cite web}}
: CS1 maint: unrecognized language (link) - ↑ admin (2020-08-03). "Human Rights Commission chairperson Deepika Udagama resigns | Colombo Gazette" (in ਅੰਗਰੇਜ਼ੀ (ਬਰਤਾਨਵੀ)). Retrieved 2020-08-05.