ਸਮੱਗਰੀ 'ਤੇ ਜਾਓ

ਦੁਰਗਾ ਅਸ਼ਟਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁਰਗਾ ਅਸ਼ਟਮੀ ਜਾਂ ਮਹਾਂ ਅਸ਼ਟਮੀ ਪੰਜ ਦਿਨਾਂ ਲੰਬੇ ਦੁਰਗਾ ਪੂਜਾ ਉਤਸਵ ਦਾ ਸਭ ਤੋਂ ਸ਼ੁਭ ਦਿਨ ਹੈ।[1][2] ਰਵਾਇਤੀ ਤੌਰ 'ਤੇ ਸਾਰੇ ਭਾਰਤੀ ਘਰਾਂ ਵਿੱਚ ਇਹ ਤਿਉਹਾਰ 10 ਦਿਨਾਂ ਲਈ ਮਨਾਇਆ ਜਾਂਦਾ ਹੈ ਪਰ 'ਪੰਡਾਲਾਂ' ਵਿੱਚ ਹੁੰਦੀ ਅਸਲ ਪੂਜਾ 5 ਦਿਨਾਂ (ਸ਼ਸ਼ਥੀ ਤੋਂ ਸ਼ੁਰੂ ਹੋ ਕੇ) ਵਿੱਚ ਹੁੰਦੀ ਹੈ। ਭਾਰਤ ਵਿੱਚ ਇਸ ਪਵਿੱਤਰ ਤਿਉਹਾਰ 'ਤੇ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ। ਲੋਕ ਇਸ ਦਿਨ 'ਗਰਬਾ' ਨੱਚਣ ਅਤੇ ਰੰਗੀਨ ਕੱਪੜੇ ਪਾਉਣ ਲਈ ਵੀ ਇਕੱਠੇ ਹੁੰਦੇ ਹਨ। ਇਸ ਦਿਨ ਨੂੰ 'ਅਸਟਰਾ ਪੂਜਾ' (ਹਥਿਆਰਾਂ ਦੀ ਪੂਜਾ) ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਦਿਨ ਦੁਰਗਾ ਦੇ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਨੂੰ ਵੀਰਾ ਅਸ਼ਟਮੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਹਥਿਆਰਾਂ ਜਾਂ ਮਾਰਸ਼ਲ ਆਰਟਸ ਦੀ ਵਰਤੋਂ ਕਰਦੇ ਵੇਖਿਆ ਜਾਂਦਾ ਹੈ।[3]

ਵੇਰਵਾ

[ਸੋਧੋ]

ਅੱਠਵੇ ਦਿਨ ਦੇ ਨਵਰਾਤਰੀ ਜਾਂ ਦੁਰਗਾ ਪੂਜਾ ਜਸ਼ਨ ਨੂੰ ਦੁਰਗਾਸ਼ਟਮੀ ਜਾਂ ਦੁਰਗਾ ਅਸ਼ਟਮੀ ਵਜੋਂ ਜਾਣਿਆ ਗਿਆ ਹੈ। ਇਸ ਨੂੰ ਮਹਾਸ਼ਟਮੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਅਤੇ ਹਿੰਦੂ ਧਰਮ ਅਨੁਸਾਰ ਸਭ ਤੋਂ ਸ਼ੁਭ ਦਿਨ ਹੈ। ਇਹ ਹਿੰਦੂ ਕੈਲੰਡਰ ਅਨੁਸਾਰ ਅਸਵੀਨਾ ਮਹੀਨੇ ਦੀ ਚਮਕਦਾਰ ਪੰਦਰਵਾੜੇ ਅਸ਼ਟਮੀ ਤਿਥੀ ਤੇ ਆਉਂਦਾ ਹੈ।[4]

ਕੁਝ ਇਲਾਕਿਆਂ ਵਿੱਚ ਮੰਨਿਆ ਜਾਂਦਾ ਹੈ ਕਿ ਦੇਵੀ ਚਮੁੰਡਾ ਇਸ ਦਿਨ ਮਾਂ ਦੁਰਗਾ ਦੇ ਮੱਥੇ ਤੋਂ ਪ੍ਰਗਟ ਹੋਈ ਸੀ ਅਤੇ ਚੰਦਾ, ਮੁੰਡਾ ਅਤੇ ਰਥਬੀਜਾ (ਜੋ ਦੈਂਤ ਮਾਹੀਸ਼ਾਸ਼ਾੁਰ ਦੇ ਸਹਿਯੋਗੀ ਸਨ) ਨੂੰ ਨਸ਼ਟ ਕਰ ਦਿੱਤਾ ਸੀ। ਮਹਾਂਸ਼ਟਮੀ 'ਤੇ ਦੁਰਗਾ ਪੂਜਾ ਦੀਆਂ ਰਸਮਾਂ ਦੌਰਾਨ 64 ਯੋਗਾਨੀ ਅਤੇ ਅਸ਼ਟ ਸ਼ਕਤੀ ਜਾਂ ਮਤ੍ਰਿਕਸ (ਦੇਵੀ ਦੁਰਗਾ ਦੇ ਅੱਠ ਘਾਤਕ ਰੂਪ) ਦੀ ਪੂਜਾ ਕੀਤੀ ਜਾਂਦੀ ਹੈ। ਅਸ਼ਟ ਸਤੀ, ਅੱਠ ਸ਼ਕਤੀ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ, ਜਿਸਦੀ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖਰੇ ਤੌਰ ਤੇ ਵਿਆਖਿਆ ਕੀਤੀ ਜਾਂਦੀ ਹੈ। ਇਹ ਸਾਰੇ ਅੱਠ ਦੇਵੀ ਸ਼ਕਤੀ ਦੇ ਅਵਤਾਰ ਹਨ। ਇਹ ਉਹੀ ਸ਼ਕਤੀਸ਼ਾਲੀ ਬ੍ਰਹਮ ਨਾਰੀਆਂ ਹਨ ਜੋ ਵੱਖ ਵੱਖ ਊਰਜਾ ਨੂੰ ਦਰਸਾਉਂਦੀਆਂ ਹਨ।

ਦੁਰਗਾ ਪੂਜਾ ਦੌਰਾਨ ਪੂਜਾ ਕੀਤੀ ਗਈ ਅਸ਼ਟ ਸ਼ਕਤੀ ਬ੍ਰਾਹਮਣੀ, ਮਹੇਸ਼ਵਰੀ, ਕੌਮਰੀ, ਵੈਸ਼ਨਵੀ, ਵੜਾਹੀ, ਨਰਸਿੰਘੀ, ਇੰਦਰਾਨੀ ਅਤੇ ਚਮੁੰਡਾ ਹਨ।[5]

ਪਰੰਪਰਾ

[ਸੋਧੋ]

ਦੁਰਗਾ ਅਸ਼ਟਮੀ ਨਾਲ ਜੁੜੀ ਇੱਕ ਪਰੰਪਰਾ ਉੱਤਰ ਭਾਰਤ ਵਿੱਚ ਸ਼ੁਰੂ ਹੋਈ ਹੈ, ਜਿਸ ਦੌਰਾਨ ਘਰ ਵਿੱਚ ਕੰਨਿਆਵਾਂ ਦਾ ਸਨਮਾਨ ਕੀਤਾ ਜਾਂਦਾ ਹੈ। ਜਵਾਨ, ਅਣਵਿਆਹੀਆਂ ਕੁੜੀਆਂ (ਪੰਜ ਜਾਂ ਸੱਤ ਦਾ ਇੱਕ ਸਮੂਹ) ਦੇ ਸਮੂਹ ਨੂੰ ਉਨ੍ਹਾਂ ਦੇ ਸਨਮਾਨ ਲਈ ਘਰ ਵਿੱਚ ਬੁਲਾਇਆ ਜਾਂਦਾ ਹੈ। ਪਰੰਪਰਾ ਇਸ ਵਿਸ਼ਵਾਸ 'ਤੇ ਅਧਾਰਤ ਹੈ ਕਿ ਇਨ੍ਹਾਂ ਵਿਚੋਂ ਹਰ ਇੱਕ ਮੁਟਿਆਰ ਕੁੜੀ (ਕੰਨਿਆ), ਧਰਤੀ' ਤੇ ਦੁਰਗਾ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਕੁੜੀਆਂ ਦੇ ਸਮੂਹ ਦਾ ਉਨ੍ਹਾਂ ਦੇ ਪੈਰ ਧੋਣ ਦੁਆਰਾ ਸਵਾਗਤ ਕੀਤਾ ਜਾਂਦਾ ਹੈ (ਕਿਸੇ ਦਾ ਸਵਾਗਤ ਕਰਨ ਲਈ ਭਾਰਤ ਵਿੱਚ ਇੱਕ ਆਮ ਰਸਮ) ਅਤੇ ਫਿਰ ਰਸਮਾਂ ਅਲਾਟੀ ਅਤੇ ਪੂਜਾ ਵਜੋਂ ਕੀਤੀਆਂ ਜਾਂਦੀਆਂ ਹਨ। ਰਸਮਾਂ ਤੋਂ ਬਾਅਦ ਲੜਕੀਆਂ ਨੂੰ ਮਠਿਆਈਆਂ ਅਤੇ ਖਾਣਾ ਖੁਆਇਆ ਜਾਂਦਾ ਹੈ ਅਤੇ ਛੋਟੇ ਤੋਹਫਿਆਂ ਨਾਲ ਸਨਮਾਨਤ ਕੀਤਾ ਜਾਂਦਾ ਹੈ।[6]

ਹਵਾਲੇ

[ਸੋਧੋ]
  1. "Durga Ashtami". India.com.
  2. "Durga Ashtami tithi".
  3. "Durga Ashtami".
  4. "Durga Ashtami tithi".[permanent dead link]
  5. "Plot of Durga Ashtami". Archived from the original on 2015-11-19. Retrieved 2015-11-19.
  6. "Traditions of Durga Ashtami". Archived from the original on 2016-03-04. Retrieved 2020-02-18. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]