ਦੁੱਖ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਦੁੱਖ"
ਲੇਖਕ ਐਂਤਨ ਚੈਖਵ
1903 ਦਾ ਚਿੱਤਰ (ਐਮ. ਐਫੀਮੋਵ)
ਮੂਲ ਸਿਰਲੇਖТоска
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨਪੀਟਰਬਰਗਸਕਾਇਆ ਗਾਜ਼ਟਾ
ਪ੍ਰਕਾਸ਼ਨ ਮਿਤੀ26 ਅਪ੍ਰੈਲ 1886

"ਦੁੱਖ" (ਰੂਸੀ: Тоска) ਐਂਤਨ ਚੈਖਵ ਦੀ 1886 ਦੀ ਇੱਕ ਨਿੱਕੀ ਕਹਾਣੀ ਹੈ।

ਪ੍ਰਕਾਸ਼ਨ[ਸੋਧੋ]

ਇਹ ਕਹਾਣੀ ਪੀਟਰਬਰਗਸਕਾਇਆ ਗਾਜ਼ਟਾ ਦੇ 26 ਨੰਬਰ, 16 ਜਨਵਰੀ (ਪੁਰਾਣਾ ਸਟਾਈਲ) 1886 ਦੇ ਅੰਕ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਤੇ ਏ ਚੇਖੋਂਤੇ (А. Чехонте) ਦਸਤਖ਼ਤ ਸਨ। ਮਾਮੂਲੀ ਬਦਲਾਅ ਨਾਲ ਇਹ ਫੁੱਟਕਲ ਕਹਾਣੀਆਂ (Пёстрые рассказы) ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਛਪੀ। 1895 ਵਿੱਚ ਇਹ ਪ੍ਰੌਬਲੇਸਕੀ (Проблески, ਗਲਿੰਪਸਿਸ, 1895, ਪੋਸਰੇਦਨਿਕ ਪਬਲਿਸ਼ਰਜ਼ ਦੁਆਰਾ) ਨਾਮਕ ਇੱਕ ਸੰਗ੍ਰਿਹ ਵਿੱਚ ਛਪੀ। ਇੱਕ ਥੋੜ੍ਹਾ ਸੋਧੇ ਹੋਏ ਸੰਸਕਰਣ ਵਿੱਚ, ਚੈਖ਼ਵ ਨੇ 189-1901 ਵਿੱਚ ਐਡੋਲਫ ਮਾਰਕਸ ਦੁਆਰਾ ਪ੍ਰਕਾਸ਼ਿਤ ਉਹਨਾਂ ਦੀਆਂ ਸਮੂਹਿਕ ਰਚਨਾਵਾਂ ਦੀ ਜਿਲਦ 3 ਵਿੱਚ ਇਸਨੂੰ ਸ਼ਾਮਲ ਕੀਤਾ ਸੀ।[1]

ਖ਼ਲਾਸਾ[ਸੋਧੋ]

ਤਾਂਗੇ ਵਾਲੇ ਯੋਨਾ ਦਾ ਪੁੱਤਰ ਹਾਲ ਹੀ ਵਿੱਚ ਮਰ ਗਿਆ। ਉਹ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਉਸ ਨੂੰ ਮਿਲਦੇ ਹਨ ਅਤੇ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਕਿੰਨਾ ਟੁੱਟ ਚੁੱਕਾ ਹੈ। ਪਰ ਉਹ ਬੁਰੀ ਤਰ੍ਹਾਂ ਨਾਕਾਮ ਰਹਿੰਦਾ ਹੈ। ਅਖੀਰ ਉਹ ਆਪਣੀ ਘੋੜੀ ਨਾਲ ਗੱਲਾਂ ਕਰਦੇ ਹੋਏ ਆਪਣਾ ਭਾਰ ਹਲਕਾ ਕਰਦਾ ਹੈ।

ਰਿਸੈਪਸ਼ਨ[ਸੋਧੋ]

ਕਹਾਣੀ ਦੀ ਪੀਟਰਬੁਰਗਕੀਏ ਵੇਡੋਮੋਸਤੀ (ਨੰ .167, 1886) ਅਤੇ ਐਨ. ਲੱਦਾਜ਼ਸਕੀ ਦੁਆਰਾ ਪ੍ਰਸ਼ੰਸਕ ਸਮੀਖਿਆ ਕੀਤੀ ਗਈ ਸੀ। [2] ਲਿਓਨਿਦ ਓਬੋਲੇਂਸਕੀ ਨੇ ਰਸਕੋਯ ਬੋਗੋਤਸਤਵੋ ਲਈ ਲਿਖਦੇ ਹੋਏ ਚੈਖ਼ਵ ਦੀ ਉਹ ਭਰਮ ਪੈਦਾ ਕਰਦੀਆਂ ਸਾਧਾਰਣ ਚੀਜ਼ਾਂ ਦੇ ਮਗਰ ਲੁਕੇ ਹੋਏ ਡਰਾਮੇ ਨੂੰ ਦੇਖਣ ਦੀ ਉਸਦੀ ਵਿਲੱਖਣ ਸਮਰੱਥਾ ਲਈ ਸ਼ਲਾਘਾ ਕੀਤੀ ਕੀਤੀ ਸੀ ਅਤੇ "ਦੁੱਖ" ਨੂੰ ਉਸ ਦਾ ਇੱਕ ਵਧੀਆ ਉਦਾਹਰਣ ਦੇ ਤੌਰ 'ਤੇ ਪੇਸ਼ ਕੀਤਾ ਸੀ।[3] ਕੋਨਸਤਾਂਤਿਨ ਅਰਸੇਨੇਵ ਨੇ " ਦ ਰਾਇਟਰਸ ਆਫ਼ ਆਵਰ ਟਾਈਮਜ਼ " (ਵੈਸਟਨਿਕ ਈਵਰੋਪੀ, ਨੰਬਰ 12, 1887) ਨਾਮ ਦੇ ਆਪਣੇ ਇੱਕ ਨਿਬੰਧ ਵਿੱਚ  "ਦੁੱਖ" ਨੂੰ ਸਭ ਤੋਂ ਵਧੀਆ ਸਮਕਾਲੀ ਕਹਾਣੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।[4]ਲਿਓ ਤਾਲਸਤਾਏ ਨੇ ਚੈਖ਼ਵ ਦੀਆਂ ਬਿਹਤਰੀਨ ਕਹਾਣੀਆਂ ਦੀ ਆਪਣੀ ਨਿੱਜੀ ਸੂਚੀ ਵਿੱਚ "ਦੁੱਖ" ਨੂੰ ਸ਼ਾਮਲ ਕੀਤਾ ਹੋਇਆ ਸੀ।[1]

ਹਵਾਲੇ[ਸੋਧੋ]

  1. 1.0 1.1 Shub, E. M. Commentaries to Тоска. The Works by A.P. Chekhov in 12 volumes. Khudozhestvennaya Literatura. Moscow, 1960. Vol. 3, p. 537
  2. Commentaries to The Misery. Рассказы и юморески 1885 - 1886 гг. Полное собрание сочинений и писем в тридцати томах. Сочинения том четвертый. 1885-1886 М., "Наука", 1984
  3. "Русское богатство", 1886, N 12, стр. 178
  4. "Вестник Европы", 1887, N 12, стр. 770.

ਬਾਹਰੀ ਲਿੰਕ[ਸੋਧੋ]

  • Тоска. ਮੂਲ ਰੂਸੀ ਟੈਕਸਟ