ਦੇਵਕੀ ਜੈਨ
ਦਿੱਖ
ਜਨਮ | 1933 ਮੈਸੂਰ, ਕਰਨਾਟਕ, ਭਾਰਤ |
---|---|
ਅਲਮਾ ਮਾਤਰ | ਆਕਸਫੋਰਡ ਯੂਨੀਵਰਸਿਟੀ |
ਮੁੱਖ ਰੁਚੀਆਂ | ਨਾਰੀਵਾਦੀ ਅਰਥਸ਼ਾਸਤਰ |
ਇਨਾਮ | ਪਦਮ ਭੂਸ਼ਣ |
ਦੇਵਕੀ ਜੈਨ (ਜਨਮ 1933) ਇੱਕ ਭਾਰਤੀ ਅਰਥਸ਼ਾਸਤਰੀ ਅਤੇ ਲੇਖਕ ਹੈ, ਜਿਸਨੇ ਮੁੱਖ ਤੌਰ 'ਤੇ ਨਾਰੀਵਾਦੀ ਅਰਥਸ਼ਾਸਤਰ ਦੇ ਖੇਤਰ ਵਿੱਚ ਕੰਮ ਕੀਤਾ ਹੈ। ਉਸ ਨੂੰ 2006 ਵਿਚ ਭਾਰਤ ਸਰਕਾਰ ਦੁਆਰਾ ਸਮਾਜਿਕ ਨਿਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਲਈ ਯੋਗਦਾਨ ਕਰਨ ਲਈ ਪਦਮ ਭੂਸ਼ਣ, ਨਾਲ ਸਨਮਾਨਿਤ ਕੀਤਾ ਗਿਆ ਸੀ।
ਸ਼ੁਰੂ ਦਾ ਜੀਵਨ
[ਸੋਧੋ]ਜੈਨ ਦਾ ਜਨਮ ਇੱਕ ਸਿਵਲ ਸੇਵਕ ਅਤੇ ਕੁਝ ਸਮੇਂ ਲਈ ਗਵਾਲੀਅਰ ਰਿਆਸਤ ਦੇ ਦੀਵਾਨ ਐਮ ਏ ਸ੍ਰੀ ਨਿਵਾਸਨ ਦੇ ਘਰ, ਮੈਸੂਰ ਵਿੱਚ ਹੋਇਆ ਸੀ।