ਦੇਵਕੀ ਨੰਦਨ ਖੱਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵਕੀਨੰਦਨ ਖਤਰੀ
ਜਨਮ 18 ਜੂਨ 1861(1861-06-18)
ਮੁਜ਼ੱਫਰਪੁਰ, ਬੰਗਾਲ ਪ੍ਰੈਜੀਡੈਂਸੀ
ਮੌਤ 1913
ਕੌਮੀਅਤ ਭਾਰਤ
ਵਿਧਾ ਤਲਿਸਮੀ ਨਾਵਲ

ਬਾਬੂ ਦੇਵਕੀਨੰਦਨ ਖਤਰੀ (29 ਜੂਨ 1861 - 1 ਅਗਸਤ 1913) ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ ਸਨ। ਉਹ ਆਧੁਨਿਕ ਹਿੰਦੀ ਭਾਸ਼ਾ ਵਿੱਚ ਪ੍ਰਸਿੱਧ ਨਾਵਲਕਾਰਾਂ ਦੀ ਪਹਿਲੀ ਪੀੜ੍ਹੀ ਵਿੱਚੋਂ ਸਨ।[1] ਉਨ੍ਹਾਂ ਨੇ ਚੰਦਰਕਾਂਤਾ, ਚੰਦਰਕਾਂਤਾ ਸੰਤਤੀ, ਕਾਜਰ ਕੀ ਕੋਠਰੀ, ਨਰੇਂਦਰ - ਮੋਹਨੀ, ਕੁਸੁਮ ਕੁਮਾਰੀ, ਵੀਰੇਂਦਰ ਵੀਰ, ਗੁਪਤ ਗੋਦਨਾ, ਕਟੋਰਾ ਭਰ, ਭੂਤਨਾਥ ਵਰਗੀਆਂ ਰਚਨਾਵਾਂ ਕੀਤੀਆਂ। ਭੂਤਨਾਥ ਨੂੰ ਉਨ੍ਹਾਂ ਦੇ ਪੁੱਤਰ ਦੁਰਗਾ ਪ੍ਰਸਾਦ ਖਤਰੀ ਨੇ ਪੂਰਾ ਕੀਤਾ। ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਉਨ੍ਹਾਂ ਦੇ ਨਾਵਲ ਚੰਦਰਕਾਂਤਾ ਦਾ ਬਹੁਤ ਬਹੁਤ ਯੋਗਦਾਨ ਰਿਹਾ ਹੈ। ਇਸ ਨਾਵਲ ਨੇ ਸਭ ਦਾ ਮਨ ਮੋਹ ਲਿਆ। ਇਸ ਕਿਤਾਬ ਦਾ ਰਸ ਮਾਨਣ ਲਈ ਕਈ ਗੈਰ-ਹਿੰਦੀ ਭਾਸ਼ੀਆਂ ਨੇ ਹਿੰਦੀ ਸਿੱਖੀ।

ਜੀਵਨੀ[ਸੋਧੋ]

ਦੇਵਕੀਨੰਦਨ ਖਤਰੀ ਦਾ ਜਨਮ 29 ਜੂਨ 1861 (ਹਾੜ੍ਹ ਬਦੀ ਸਪਤਮੀ ਸੰਵਤ 1918) ਸ਼ਨੀਵਾਰ ਨੂੰ ਪੂਸਾ, ਮੁਜੱਫਰਪੁਰ, ਬਿਹਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਈਸ਼ਵਰਦਾਸ ਸੀ। ਉਨ੍ਹਾਂ ਦੇ ਪੂਰਵਜ ਪੰਜਾਬ ਦੇ ਨਿਵਾਸੀ ਸਨ ਅਤੇ ਮੁਗ਼ਲਾਂ ਦੇ ਰਾਜਕਾਲ ਵਿੱਚ ਉੱਚੇ ਪਦਾਂ ਤੇ ਕਾਰਜ ਕਰਦੇ ਸਨ। ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੇ ਸ਼ਾਸਨਕਾਲ ਵਿੱਚ ਲਾਲਾ ਈਸ਼ਵਰਦਾਸ ਕਾਸ਼ੀ ਵਿੱਚ ਆਕੇ ਬਸ ਗਏ। ਦੇਵਕੀਨੰਦਨ ਖਤਰੀ ਜੀ ਦੀ ਮੁਢਲੀ ਸਿੱਖਿਆ ਉਰਦੂ-ਫ਼ਾਰਸੀ ਵਿੱਚ ਹੋਈ ਸੀ। ਬਾਅਦ ਵਿੱਚ ਉਨ੍ਹਾਂ ਨੇ ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਦਾ ਵੀ ਅਧਿਅਨ ਕੀਤਾ।

ਮੁਖ ਰਚਨਾਵਾਂ[ਸੋਧੋ]

ਦੁਰਗਾ ਪ੍ਰਸਾਦ ਖੱਤਰੀ, ਦੇਵਕੀ ਨੰਦਨ ਖੱਤਰੀ ਦਾ ਪੁੱਤਰ

ਹਵਾਲੇ[ਸੋਧੋ]

  1. Meenakshi Mukherjee (1985). Realism and reality: the novel and society in India. Oxford University Press. p. 60.