ਦੇਵਯਾਨੀ
ਦੇਵਯਾਨੀ | |
---|---|
ਤਸਵੀਰ:Sharmista was questined by Devavayani.jpg | |
ਜਾਣਕਾਰੀ | |
ਬੱਚੇ | ਯਾਦੂ, ਤੁਰਵਾਸੂ |
ਹਿੰਦੂ ਮਿਥਿਹਾਸਕ ਕਥਾਵਾਂ ਵਿੱਚ, ਦੇਵਯਾਨੀ (ਸੰਸਕ੍ਰਿਤ:देवयानी) ਸ਼ੰਕਰਾਚਾਰਿਆ, ਦੈਤਿਆ ਗੁਰੂ ਅਤੇ ਉਨ੍ਹਾਂ ਦੀ ਪਤਨੀ ਜਯੰਤੀ (ਦੇਵੀ), ਇੰਦਰ ਦੀ ਧੀ, ਦੀ ਪਿਆਰੀ ਧੀ ਸੀ।[1] ਉਸ ਨੇ ਯਯਾਤੀ ਨਾਲ ਵਿਆਹ ਕਰਵਾਇਆ ਸੀ, ਅਤੇ ਉਸ ਨੇ ਦੋ ਪੁੱਤਰਾਂ, ਯਾਦੂ ਅਤੇ ਤੁਰਵਾਸੂ, ਨੂੰ ਜਨਮ ਦਿੱਤਾ।
ਸਰਾਪ
[ਸੋਧੋ]ਬ੍ਰਹਸਪਤੀ ਦੇ ਪੁੱਤਰ, ਕਾਚਾ (ਦੇਵਾਂ ਦਾ ਗੁਰੂ) ਨੂੰ ਸ਼ੁਕਰਾਚਾਰੀਆ ਕੋਲ ਮ੍ਰਿਤਾ ਸੰਜੀਵਨੀ ਮੰਤਰ (ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਤਕਨੀਕ) ਸਿੱਖਣ ਲਈ ਭੇਜਿਆ ਗਿਆ ਸੀ। ਉਸ ਦੇ ਪਿਤਾ ਨੇ ਉਸ ਨੂੰ ਸ਼ੁਕਰਾਚਾਰੀਆ ਦੀ ਅਸੀਸ ਪ੍ਰਾਪਤ ਕਰਨ ਲਈ ਸ਼ੁਕਰਾਚਾਰੀਆ ਦੀ ਸਭ ਤੋਂ ਪਿਆਰੀ ਧੀ ਦੇਵਯਾਨੀ ਨੂੰ ਪ੍ਰਭਾਵਿਤ ਕਰਨ ਲਈ ਕਿਹਾ। ਕਾਚਾ ਉਸ ਦੀ ਸਲਾਹ 'ਤੇ ਚੱਲਦਾ ਹੈ ਅਤੇ ਇਸ ਸਭ ਤੋਂ ਅਣਜਾਣ ਦੇਵਯਾਨੀ ਉਸ ਨਾਲ ਪਿਆਰ ਕਰਨ ਲੱਗ ਜਾਂਦੀ ਹੈ। ਸ਼ੁਕਰਾਚਾਰੀਆ ਦੇ ਦੈਤਿਆ ਚੇਲੇ ਕਾਚਾ ਨੂੰ ਮਾਰਨਾ ਚਾਹੁੰਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਵਿਰੋਧੀ ਦਾ ਲੜਕਾ ਸੀ ਅਤੇ ਜੇ ਉਹ ਮ੍ਰਿਤਾ ਸੰਜੀਵਨੀ ਮੰਤਰ ਨੂੰ ਸਿੱਖ ਲੈਂਦਾ ਹੈ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀ। ਉਹ ਉਸ ਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸ਼ੁਕਰਾਚਾਰੀਆ ਦੇਵਯਾਨੀ ਦੀ ਜ਼ਿੱਦ 'ਤੇ ਉਸਨੂੰ ਦੁਬਾਰਾ ਜੀਉਂਦਾ ਕਰ ਦਿੰਦੇ ਹਨ। ਅਖੀਰ ਵਿੱਚ ਉਹ ਉਸਨੂੰ ਸਾੜ ਦਿੰਦੇ ਹਨ, ਉਸ ਸੁਆਹ ਨੂੰ ਸ਼ਰਾਬ ਵਿੱਚ ਮਿਲਾਕੇ ਸ਼ੁਕਰਾਚਾਰੀਆ ਨੂੰ ਦੇ ਦਿੰਦੇ ਹਨ। ਸ਼ੁਕਰਾਚਾਰੀਆ ਨੂੰ ਬਾਅਦ ਵਿੱਚ ਛੱਡ ਦਿੰਦਾ ਹੈ ਅਤੇ ਉਹ ਕਾਚਾ ਨੂੰ ਮ੍ਰਿਤਾ ਸੰਜੀਵਨੀ ਮੰਤਰ ਸਿਖਾਉਂਦਾ ਹੈ ਅਤੇ ਉਸ ਨੂੰ ਮਾਰ ਕੇ ਆਪਣੇ ਪੇਟ ਵਿਚੋਂ ਬਾਹਰ ਆਉਣ ਲਈ ਕਹਿੰਦਾ ਹੈ। ਕਾਚਾ ਬਾਹਰ ਆਉਂਦਾ ਅਤੇ ਸ਼ੁਕਰਾਚਾਰੀਆ ਨੂੰ ਮੰਤਰ ਦੀ ਸਹਾਇਤਾ ਨਾਲ ਮੁੜ ਜੀਉਂਦਾ ਕਰ ਦਿੰਦਾ ਹੈ।
ਵਿਆਹ
[ਸੋਧੋ]ਕੁਝ ਦਿਨਾਂ ਬਾਅਦ ਦੇਵਯਾਨੀ ਆਪਣੀ ਸ਼ਰਮਿਸਥਾ ਅਤੇ ਹੋਰ ਨੌਕਰਾਂ ਨਾਲ ਜੰਗਲ ਵਿੱਚ ਘੁਮਣ ਜਾਂਦੀ ਹੈ। ਉੱਥੇ ਯਾਯਤੀ ਸ਼ਿਕਾਰ ਲਈ ਆਉਂਦਾ ਹੈ ਅਤੇ ਉਹ ਦੁਬਾਰਾ ਮਿਲਦੇ ਹਨ। ਇਸ ਵਾਰ ਉਹ ਉਸਨੂੰ ਆਪਣੇ ਪਿਤਾ ਕੋਲ ਲਿਆਉਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਉਹ ਵਿਆਹ ਕਰਨਾ ਚਾਹੁੰਦੇ ਹਨ। ਸ਼ੁਕਰਾਚਾਰੀਆ ਆਪਣੀ ਸਹਿਮਤੀ ਦਿੰਦਾ ਹੈ ਅਤੇ ਯਾਯਤੀ ਨੂੰ ਕਹਿੰਦਾ ਹੈ ਕਿ ਉਸ ਨੂੰ ਸ਼ਰਮਿਸਥਾ ਦਾ ਵੀ ਖਿਆਲ ਇੱਕ ਰਾਜਕੁਮਾਰੀ ਵਾਂਗ ਰੱਖਣਾ ਪਵੇਗਾ ਪਰ ਉਸ ਨਾਲ ਉਸਦਾ ਵਿਵਾਹਿਕ ਸੰਬੰਧ ਨਹੀਂ ਹੋਣਾ ਚਾਹੀਦਾ। ਯਾਯਤੀ ਦੇਵਯਾਨੀ ਨਾਲ ਵਿਆਹ ਕਰਵਾਉਂਦਾ ਹੈ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ।[2]
ਮੌਤ ਅਤੇ ਵਿਰਾਸਤ
[ਸੋਧੋ]ਕੁਝ ਸਮੇਂ ਦਾ ਜ਼ਿੰਦਗੀ ਅਨੰਦ ਲੈਣ ਤੋਂ ਬਾਅਦ, ਯਯਾਤੀ ਆਪਣਾ ਰਾਜ ਪਾਠ ਆਪਣੇ ਪੁਤ੍ਤਰ ਨੂੰ ਦੇ ਦਿੰਦਾ ਹੈ। ਦੇਵਯਾਨੀ ਅਤੇ ਯਾਯਤੀ ਸ਼ਾਂਤਮਈ ਢੰਗ ਨਾਲ ਸਮਾਂ ਬਤੀਤ ਕਰਨ ਅਤੇ ਧਰਮ ਦੇ ਅਨੁਸਾਰ ਨਿਰਧਾਰਤ ਧਾਰਮਿਕ ਗਤੀਵਿਧੀਆਂ ਵਿੱਚ ਰੁੱਝਣ ਲਈ ਜੰਗਲ ਵੱਲ ਰਵਾਨਾ ਹੋ ਜਾਂਦੇ ਹਨ। ਉਥੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਸ ਦਾ ਪੁੱਤਰ ਯਾਦੂ ਰਾਜਵੰਸ਼ ਸਥਾਪਿਤ ਕਰਦਾ ਹੈ ਜਿਸ ਵਿੱਚ ਬਾਅਦ 'ਚ ਕ੍ਰਿਸ਼ਨਜਨਮ ਲੈਂਦਾ ਹੈ।
ਹਵਾਲੇ
[ਸੋਧੋ]- ↑ Pargiter, F.E. (1972). Ancient Indian Historical Tradition, Delhi: Motilal Banarsidass, pp.196, 196ff.
- ↑ http://www.sacred-texts.com/hin/m01/m01082.htm
- Devayani and Kacha Archived 2017-12-26 at the Wayback Machine. Retold by P. R. Ramachander
ਬਾਹਰੀ ਲਿੰਕ
[ਸੋਧੋ]- Devayani and Yayati Archived 2017-11-13 at the Wayback Machine. Retold by P. R. Ramachander