ਦੇਵੀ ਦਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੇਵੀ ਦਿਆਲ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ(1947-12-02)2 ਦਸੰਬਰ 1947
ਕੁੱਬੇ ਪੰਜਾਬ
ਮੌਤ16 ਜਨਵਰੀ 2024(2024-01-16) (ਉਮਰ 76)
ਲੁਧਿਆਣਾ , ਪੰਜਾਬ
ਰਿਹਾਇਸ਼ਲੁਧਿਆਣਾ
ਖੇਡ
ਦੇਸ਼ ਭਾਰਤ
ਖੇਡਕਬੱਡੀ
ਈਵੈਂਟਸਰਕਲ ਕਬੱਡੀ

ਦੇਵੀ ਦਿਆਲ (2 ਦਸੰਬਰ 1947 - 16 ਜਨਵਰੀ 2024) ਕਬੱਡੀ ਦਾ ਮਹਾਨ ਖਿਡਾਰੀ ਅਤੇ ਕੋਚ ਜਿਹਨਾਂ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਤਹਿਸੀਲ ਦੇ ਕੁੱਬਾ ਪਿੰਡ ਵਿਖੇ 2 ਦਸੰਬਰ, 1947 ਨੂੰ ਹੋਇਆ। ਪਿੰਡ ਕੁੱਬੇ ਦੇ ਸਕੂਲ ਤੋਂ ਅਠਵੀਂ ਜਮਾਤ ਪਾਸ ਕਰਕੇ ਖਾਲਸਾ ਹਾਈ ਸਕੂਲ, ਘੁਲਾਨ ਤੋਂ ਦਸਵੀਂ ਪਾਸ ਕੀਤੀ। ਰਾਜਨੀਤਕ ਸ਼ਾਸਤਰ ਦੀ ਐਮ. ਏ. ਕਰਨ ਉਪਰੰਤ 1970 ਈ. ਵਿਚ ਇਹ ਪੰਜਾਬ ਪੰਚਾਇਤੀ ਰਾਜ ਖੇਡ ਪਰੀਸਦ ਵਿਚ ਬਤੌਰ ਕੋਚ ਭਰਤੀ ਹੋਇਆ।

ਕਬੱਡੀ[ਸੋਧੋ]

ਸਕੂਲ ਅਤੇ ਕਾਲਜ ਦੇ ਦਿਨਾਂ ਤੋਂ ਹੀ ਚੰਗੀ ਕਬੱਡੀ ਖੇਡਦਾ ਸੀ। ਡੀ. ਏ. ਵੀ ਕਾਲਜ ਪੜ੍ਹਦਿਆਂ ਇਸ ਦੀ ਟੀਮ ਤਿੰਨ ਵਾਰੀ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਬਈ। ਆਪ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਪ੍ਰਾਂਤ ਦੀਆਂ ਕਬੱਡੀ ਟੀਮਾ ਦਾ ਕਪਤਾਨ ਰਿਹਾ। ਸੰਨ 1974 ਵਿਚ ਪੰਜਾਬ ਦੀ ਕਬੱਡੀ ਟੀਮ ਇੰਗਲੈਡ ਗਈ। ਇਹ ਇਸ ਟੀਮ ਦਾ ਮੀਤ ਕਪਤਾਨ ਸੀ । ਇੰਗਲੈਂਡ ਵਿਚ ਇਨਾਂ ਨੇ ਸੰਤ ਮੈਚਾ ਵਿਚੋਂ ਤਿੰਨ ਮੈਚ ਜਿੱਤੇ। ਸੰਨ 1977 ਵਿਚ ਪੰਜਾਬ ਦੀ ਟੀਮ ਦੂਜੀ ਵਾਰ ਇੰਗਲੈਂਡ ਗਈ। ਇਸ ਵਾਰ ਇਸ ਨੇ ਕਮਾਲ ਦੀ ਖੇਡ ਦਿਖਾਈ ਤੇ ਇਸ ਦੀ ਟੀਮ ਨੇ ਨੌ ਦੇ ਨੇ ਮੈਚ ਜਿੱਤ ਲਏ । ਸੰਨ 1950 ਵਿਚ ਗਰੇਵਜੈਡ ਕਬੱਡੀ ਕਲੱਬ ਦੇ ਵਿਸ਼ੇਸ਼ ਸੱਦੇ ਉਤੇ ਇਹ ਤੀਜੀ ਵਾਰ ਇੰਗਲੈਂਡ ਗਿਆ ਅਤੇ ਕਾਫ਼ੀ ਦੇਰ ਉਸੇ ਹੀ ਰਿਹਾ। ਇਸ ਦਾ ਕੌੜੀ ਪਾਉਣ ਦਾ ਅੰਦਾਜ਼ ਘੱਟ ਤੋਂ ਘੱਟ ਜ਼ੋਰ ਲਾ ਕੇ ਵੱਧ ਤੋਂ ਵੱਧ ਪੁਆਇੰਟ ਹਾਸਲ ਕਾਰਨ ਵਾਲਾ ਹੈ। ਇਸ ਮਕਸਦ ਲਈ ਇਹ ਜੰਡੀ ਨਾਲ ਉਲਝਣ ਦੀ ਥਾਂ ਹੱਥ ਛੁਹਾਉਣ ਅਤੇ ਤੇਜ ਦੌੜ ਤੋਂ ਕੰਮ ਲੈਂਦਾ ਹੈ। ਇਸ ਦੀ ਖੇਡ ਦੀ ਦੂਜੀ ਵਿਸ਼ੇਸ਼ਤਾ ਸਰੀਰ ਤੇ ਮਿੱਟੀ ਨਾ ਸੁਆਉਣ ਦੀ ਹੈ। ਕਦੇ ਕਦਾਈ ਜੇ ਜੱਡੀ ਨਾਲ ਉਲਝ ਵੀ ਜਾਵੇ ਤਾਂ ਮਜਬੂਤੀ ਨਾਲ ਪੈਰ ਧਰਤੀ ਤੇ ਟਿਕਾਈ ਰੱਖਦਾ ਹੈ ਤੇ ਡਿੱਗਏ ਬਚਿਆ ਰਹਿੰਦਾ ਹੈ।

ਹਵਾਲੇ[ਸੋਧੋ]