ਦੇਸ਼ ਭਗਤ ਯਾਦਗਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੇਸ਼ ਭਗਤ ਯਾਦਗਾਰ[1] ਜਲੰਧਰ ਵਿਖੇ ਗਦਰ ਪਾਰਟੀ ਵਲੋਂ ਗਦਰੀ ਯੋਧਿਆਂ ਦੀਆ ਯਾਦ ਵਿਚ ਬਣਾਈ ਗਈ ਯਾਦਗਾਰ ਹੈ। ਇਹ ਇੱਕ ਦੋ ਮੰਜ਼ਲਾ ਇਮਾਰਤ ਹੈ ਜਿਸ ਵਿੱਚ ਇੱਕ ਲਾਇਬ੍ਰੇਰੀ, ਇੱਕ ਪ੍ਰਦਰਸ਼ਨੀ ਹਾਲ, ਕਾਨਫਰੰਸ ਰੂਮ ਅਤੇ ਕੁਝ ਰਿਹਾਇਸ਼ੀ ਕਮਰੇ ਸ਼ਾਮਲ ਹਨ। ਇਹ ਕੰਪਲੈਕਸ ਸ਼ਹਿਰ ਦੇ ਵਿਚ ਗੈਂਡ ਟ੍ਰੰਕ ਰੋਡ, ਜਲੰਧਰ ਤੇ ਸਥਿਤ ਹੈ। ਇਹ ਸਾਈਟ ਤਿੰਨ ਏਕੜ ਜ਼ਮੀਨ ਤੇ ਫੈਲੀ ਹੋਈ ਹੈ ਜੋ ਕਿ 1955 ਵਿੱਚ ਖਰੀਦੀ ਗਈ ਸੀ।

ਜਦੋਂ ਗ਼ਦਰੀਆਂ ਦੇ ਕਾਰਕੁੰਨ ਉਮਰ ਕੈਦ ਦੀ ਸਜ਼ਾ ਭੁਗਤਣ ਪਿੱਛੋਂ ਅੰਡੇਮਾਨ ਜੇਲ ਤੋਂ ਰਿਹਾਅ ਹੋਏ ਸਨ, ਉਹਨਾਂ ਨੇ 'ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ' ਦਾ ਗਠਨ ਕਰਨ ਦਾ ਫ਼ੈਸਲਾ ਕੀਤਾ, ਜਿਸਦਾ ਉਦੇਸ਼ ਗਦਰ ਪਾਰਟੀ ਨਾਲ ਜੁੜੇ ਪਰਿਵਾਰਾਂ ਦੀ ਭਲਾਈ ਦੀ ਨਿਗਰਾਨੀ ਕਰਨਾ ਸੀ ਜੋ ਅਜੇ ਵੀ ਜੇਲ੍ਹ ਵਿੱਚ ਸਨ ਜਾਂ ਲੰਮਾ ਸਮਾਂ ਕੈਦ ਕੱਟਣ ਕਾਰਨ ਨਕਾਰਾ ਹੋ ਗਏ ਸਨ ਜਾਂ ਉਹਨਾਂ ਦੀ ਜਾਇਦਾਦ ਸਰਕਾਰ ਦੁਆਰਾ ਜ਼ਬਤ ਕਰ ਲਈ ਗਈ ਸੀ। ਬਾਬਾ ਵਸਾਖਾ ਸਿੰਘ ਇਸ ਦੇ ਮੁੱਖ ਪ੍ਰਬੰਧਕ ਬਣੇ, ਜਿਸ ਨੇ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਲਈ ਕਾਫ਼ੀ ਪੈਸਾ ਉਗਰਾਹਿਆ ਸੀ। ਇਸ ਕਮੇਟੀ ਨੇ 1947 ਤੱਕ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਦੋਂ ਭਾਰਤ ਨੇ ਆਪਣੀ ਆਜ਼ਾਦੀ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. http://www.ghadarmemorial.net/memorialhall.htm. Retrieved 5 ਅਗਸਤ 2016.  Check date values in: |access-date= (help); Missing or empty |title= (help)