ਸਮੱਗਰੀ 'ਤੇ ਜਾਓ

ਦੌਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੌਰੀ ਮਿੱਟੀ ਜਾਂ ਪੱਥਰ ਦੀ ਕੂੰਡੀ ਨੂੰ ਕਹਿੰਦੇ ਹਨ ਜਿਸ ਵਿਚ ਲੂਣ, ਮਿਰਚ, ਮਸਾਲਾ ਆਦਿ ਰਗੜਿਆ ਜਾਂਦਾ ਹੈ। ਪਰ ਜਿਸ ਦੌਰੀ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ, ਇਹ ਵੀ ਮਿੱਟੀ ਦਾ ਉਹ ਭਾਂਡਾ ਹੁੰਦਾ ਹੈ ਜਿਸ ਵਿਚ ਛੇਕ ਹੁੰਦੇ ਹਨ ਤੇ ਜਿਹੜੀ ਦੁੱਧ ਵਾਲੀ ਕਾੜ੍ਹਨੀ ਨੂੰ ਢੱਕਣ ਲਈ ਵਰਤੀ ਜਾਂਦੀ ਹੈ। ਛੇਕਾਂ ਵਿਚੋਂ ਦੀ ਦੁੱਧ ਦੀ ਭਾਫ ਨਿਕਲਦੀ ਰਹਿੰਦੀ ਹੈ, ਜਿਸ ਕਰਕੇ ਦੁੱਧ ਉਬਾਲਾ ਖਾ ਕੇ ਬਾਹਰ ਨਹੀਂ ਨਿਕਲਦਾ। ਕਾੜ੍ਹਨੀ ਵਿਚ ਹੀ ਕੜ੍ਹਦਾ ਰਹਿੰਦਾ ਹੈ। ਦੌਰੀ ਬਣਾਉਣ ਲਈ ਚਿਉਂਕਣੀ ਕਾਲੀ ਮਿੱਟੀ ਲਈ ਜਾਂਦੀ ਹੈ। ਘੁਮਿਆਰ ਦੌਰੀ ਨੂੰ ਚੱਕ ਉਪਰ ਵਿਉਂਤਦਾ ਹੈ। ਫੇਰ ਉਸ ਨੂੰ ਸੁਕਾਇਆ ਜਾਂਦਾ ਹੈ। ਸੁੱਕੀ ਦੌਰੀ ਨੂੰ ਹੋਰ ਭਾਂਡਿਆਂ ਦੇ ਨਾਲ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਹੈ। ਪਹਿਲਾਂ ਦੇ ਮੁਕਾਬਲੇ ਕਾੜ੍ਹਨੀ ਨੂੰ ਢੱਕਣ ਲਈ ਦੌਰੀ ਦੀ ਹੁਣ ਘੱਟ ਵਰਤੋਂ ਹੁੰਦੀ ਹੈ। ਹੁਣ ਦੌਰੀ ਦੀ ਥਾਂ ਚੱਪਣ ਤੋਂ ਜ਼ਿਆਦਾ ਕੰਮ ਲਿਆ ਜਾਂਦਾ ਹੈ। ਚੱਪਣ ਨੂੰ ਕਾੜਨੀ ਉਪਰ ਦੇਣ ਸਮੇਂ ਥੋੜ੍ਹੀ ਜਿਹੀ ਵਿਰਲ ਰੱਖ ਲਈ ਜਾਂਦੀ ਹੈ ਜਿਸ ਵਿਚੋਂ ਦੀ ਭਾਫ ਨਿਕਲਦੀ ਰਹਿੰਦੀ ਹੈ ਤੇ ਦੁੱਧ ਉਬਾਲਾ ਖਾ ਕੇ ਬਾਹਰ ਨਹੀਂ ਨਿਕਲਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.