ਦ ਗੁੱਡ ਰੋਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਗੁੱਡ ਰੋਡ
ਤਸਵੀਰ:The Good Road Gujarati Movie Poster.jpg
Film poster
ਨਿਰਦੇਸ਼ਕ ਗਿਆਨ ਕੋਰਿਆ
ਨਿਰਮਾਤਾ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ
ਲੇਖਕ ਗਿਆਨ ਕੋਰਿਆ
ਸਿਤਾਰੇ ਅਜੈ ਗੇਹੀ
ਸੁਨਾਲੀ ਕੁਲਕਰਨੀ
ਸੰਗੀਤਕਾਰ ਰਜਤ ਢੋਲਕੀਆ
ਸਿਨੇਮਾਕਾਰ ਅਮਿਤਾਭ
ਸੰਪਾਦਕ ਪਰੇਸ਼ ਕਾਮਦਾਰ
ਰਿਲੀਜ਼ ਮਿਤੀ(ਆਂ)
  • 19 ਜੁਲਾਈ 2013 (2013-07-19)
ਮਿਆਦ 92 ਮਿੰਟ
ਦੇਸ਼ ਭਾਰਤ
ਭਾਸ਼ਾ ਗੁਜਰਾਤੀ

ਦ ਗੁੱਡ ਰੋਡ ਗਿਆਨ ਕੋਰਿਆ ਦੀ ਲਿਖੀ ਅਤੇ ਨਿਰਦੇਸ਼ਤ ਪਹਿਲੀ ਭਾਰਤੀ ਫਿਲਮ ਹੈ। 60ਵੇਂ ਰਾਸ਼ਟਰੀ ਫ਼ਿਲਮ ਇਨਾਮ ਜੇਤੂ ਇਸ ਗੁਜਰਾਤੀ ਫਿਲਮ ਨੂੰ ਇਸ ਸਾਲ ਭਾਰਤ ਵੱਲੋਂ 86ਵੇਂ ਅਕੈਡਮੀ ਪੁਰਸਕਾਰ ਲਈ ਭੇਜਿਆ ਗਿਆ ਹੈ। [1][2][3] ਇਹ ਫ਼ਿਲਮ ਹਾਈਪਰਲਿੰਕ ਫਾਰਮੈਟ ਵਿੱਚ ਬਣਾਈ ਗਈ ਹੈ, ਜਿਥੇ ਅਨੇਕ ਕਹਾਣੀਆਂ ਇੱਕ ਦੂਜੀ ਨਾਲ ਮਿਲਦੀਆਂ ਹਨ ਅਤੇ ਐਕਸ਼ਨ ਦਾ ਕੇਂਦਰ ਕਛ ਦੇ ਨੇੜੇ ਗੁਜਰਾਤ ਦੇ ਦਿਹਾਤੀ ਇਲਾਕਿਆਂ ਵਿੱਚੋਂ ਲੰਘਦੀ ਇੱਕ ਸੜਕ ਹੈ[4] ਆਸਕਰ ਲਈ ਨਾਮਜਦ ਇਹ ਪਹਿਲੀ ਗੁਜਰਾਤੀ ਫ਼ਿਲਮ ਹੈ।[5]

ਪਲਾਟ[ਸੋਧੋ]

ਇੱਕ ਗੁਜਰਾਤੀ ਕਹਾਣੀ ਉੱਤੇ ਆਧਾਰਿਤ ਹੈ। ਫਿਲਮ ਦੋ ਬੱਚਿਆਂ ਦੇ ਵਿੱਛੜਨ ਦੀ ਕਹਾਣੀ ਹੈ ਅਤੇ ਤਿੰਨ ਜਣਿਆਂ ਦੇ ਇਰਦ-ਗਿਰਦ ਘੁੰਮਦੀ ਹੈ। ਤਿੰਨੋਂ ਗੁਜਰਾਤ ਵਿੱਚ ਰਣ ਦੀ ਸੀਮਾ ਦੇ ਕੋਲ ਹਾਈਵੇ ਉੱਤੇ ਸਫਰ ਕਰ ਰਹੇ ਹਨ। 16 ਮੈਬਰਾਂ ਵਾਲੀ ਚੋਣ ਕਮੇਟੀ ਦੇ ਪ੍ਰਮੁੱਖ ਗੌਤਮ ਘੋਸ਼ ਦੇ ਸ਼ਬਦਾਂ ਵਿੱਚ, "ਦਿ ਗੁਡ ਰੋਡ ਇੱਕ ਨਵੀਂ ਲੇਕਿਨ ਹੈਰਾਨ ਕਰ ਦੇਣ ਵਾਲੀ ਫਿਲਮ ਹੈ। ਇਹ ਗੁਮਸ਼ੁਦਾ ਬੱਚਿਆਂ ਦੇ ਮਾਧਿਅਮ ਰਾਹੀਂ ਅਣਦੇਖੇ ਭਾਰਤ ਨਾਲ ਸਾਡੀ ਜਾਣ ਪਛਾਣ ਕਰਾਂਦੀ ਹੈ।"[6]

ਹਵਾਲੇ[ਸੋਧੋ]