ਦ ਰੈੱਡ ਵਨ (ਕਹਾਣੀ)
ਦਿੱਖ
"ਦ ਰੈੱਡ ਵਨ" | |
---|---|
ਲੇਖਕ ਜੈਕ ਲੰਡਨ | |
ਤਸਵੀਰ:TheRedOne.jpg | |
ਮੂਲ ਸਿਰਲੇਖ | The Red One |
ਭਾਸ਼ਾ | ਅੰਗਰੇਜ਼ੀ |
"ਦ ਰੈੱਡ ਵਨ" (The Red One), ਅਮਰੀਕੀ ਲੇਖਕ ਜੈਕ ਲੰਡਨ ਦੀ ਲਿਖੀ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਲੰਡਨ ਦੀ ਮੌਤ ਦੇ ਦੋ ਸਾਲ ਬਾਅਦ ਕਾਸਮੋਪੋਲੀਟਨ ਦੇ ਅਕਤੂਬਰ 1918 ਵਾਲੇ ਅੰਕ ਵਿੱਚ ਛਪੀ ਸੀ। ਉਸੇ ਸਾਲ ਮੈਕਮਿਲਨ ਪ੍ਰਕਾਸ਼ਨ ਨੇ ਇਹ, ਇਸੇ ਨਾਮ ਦੇ ਕਹਾਣੀ ਸੰਗ੍ਰਹਿ ਵਿੱਚ ਇਹ ਮੁੜ ਛਾਪੀ ਸੀ।[1]
ਕਹਾਣੀ ਦਾ ਪਰਿਪੇਖ ਗੁਆਡਲਕੈਨਾਲ ਦੇ ਜੰਗਲ ਵਿੱਚ ਤਿੱਤਲੀਆਂ ਫੜ੍ਹਨ ਦੀ ਮੁਹਿੰਮ ਤੇ ਨਿਕਲੇ ਬਾਸੈੱਟ ਨਾਮ ਦੇ ਇੱਕ ਵਿਗਿਆਨੀ ਦਾ ਦ੍ਰਿਸ਼ਟੀਕੋਣ ਹੈ। "ਰੈੱਡ ਵਨ" ਪਰਾ-ਧਰਤ ਮੂਲ ਵਾਲਾ ਇੱਕ ਵੱਡਾ ਲਾਲ ਗੋਲਾ ਹੈ। ਸਿਰ ਦੇ ਸ਼ਿਕਾਰੀ ਮੂਲ ਵਾਸੀ ਇਸ ਦੀ ਆਪਣੇ ਦੇਵਤੇ ਵਜੋਂ ਪੂਜਾ ਕਰਦੇ ਹਨ ਅਤੇ ਉਸਨੂੰ ਮਨੁੱਖਾਂ ਦੀ ਬਲੀ ਦਿੰਦੇ ਹਨ। ਬਾਸੈੱਟ ਰੈੱਡ ਵਨ ਤੇ ਮੋਹਿਤ ਹੋ ਜਾਂਦਾ ਹੈ, ਅਖੀਰ ਵਿੱਚ ਖੁਦ ਆਪਣੀ ਬਲੀ ਦੇ ਦਿੰਦਾ ਹੈ। ਕਹਾਣੀ ਦਾ ਥੀਮ ਲੰਡਨ ਨੂੰ ਉਹਦੇ ਮਿੱਤਰ ਜਾਰਜ ਸਟਰਲਿੰਗ ਨੇ ਸੁਝਾਇਆ ਸੀ: ਕਿਸੇ ਬੇਗਾਨੀ ਸਭਿਅਤਾ ਤੋਂ ਇੱਕ ਸੰਦੇਸ਼ ਭੇਜਿਆ ਗਿਆ ਹੈ ਪਰ ਜੰਗਲ ਵਿੱਚ ਗੁੰਮ ਜਾਂਦਾ ਹੈ। [2]
ਹਵਾਲੇ
[ਸੋਧੋ]- ↑ Suvin, Darko; Douglas, David. "Jack London and His Science Fiction: An Annotated Chronological Select Bibliography". Depauw.edu. Science Fiction Studies. Archived from the original on 2011-06-10. Retrieved 2011-08-29.
{{cite web}}
: Unknown parameter|dead-url=
ignored (|url-status=
suggested) (help) - ↑ Jeanne Campbell Reesman: Jack London's Racial Lives: A Critical Biography