ਦ ਵੇਸਟ ਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਵੇਸਟ ਲੈਂਡ
ਵੇਸਟ ਲੈਂਡ ਦਾ ਟਾਈਟਲ ਪੰਨਾ
ਲੇਖਕਟੀ ਐਸ ਈਲੀਅਟ
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਕਹੋਰੇਸ ਲਿਵਰਾਈਟ
ਪ੍ਰਕਾਸ਼ਨ ਦੀ ਮਿਤੀ
1922
ਮੀਡੀਆ ਕਿਸਮਪ੍ਰਿੰਟ
ਸਫ਼ੇ64
ਟੈਕਸਟਦ ਵੇਸਟ ਲੈਂਡ ਵਿਕੀਸਰੋਤ ਉੱਤੇ

ਦ ਵੇਸਟ ਲੈਂਡ ਟੀ ਐਸ ਈਲੀਅਟ ਦੁਆਰਾ ਲਿਖੀ ਗਈ 434 ਪੰਕਤੀਆਂ ਦੀ ਇੱਕ ਆਧੁਨਿਕਤਾਵਾਦੀ ਅੰਗਰੇਜ਼ੀ ਕਵਿਤਾ ਹੈ ਜੋ ਪਹਿਲੋਂ ਪਹਿਲ 1922 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸਨੂੰ 20ਵੀਂ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਕਵਿਤਾਵਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ।[1] ਆਪਣੀ ਅਸਪਸ਼ਟਤਾ ਦੇ ਬਾਵਜੂਦ[2] ਵਿਅੰਗ ਅਤੇ ਭਵਿੱਖਵਾਣੀ ਦੇ ਵਿੱਚ ਇਹਦੀ ਅਦਲਾ ਬਦਲੀ; ਵਕਤੇ, ਸਮੇਂ ਅਤੇ ਸਥਾਨ ਦੇ ਅਚਿੰਤੇ ਪਰਿਵਰਤਨ; ਸ਼ੋਕਪੂਰਣ ਸਾਹਿਤ ਦੇ ਨਾਲ ਨਾਲ ਅਜੋੜ ਸੰਸਕ੍ਰਿਤੀਆਂ ਅਤੇ ਸਾਹਿਤਾਂ ਦੀ ਵਿਸ਼ਾਲ ਰੇਂਜ ਦੇ ਖੌਫਜ਼ਦਾ ਇਸਤੇਮਾਲ ਕਰ ਕੇ - ਇਹ ਕਵਿਤਾ ਆਧੁਨਿਕ ਸਾਹਿਤ ਦੀ ਇੱਕ ਵਾਕਫ਼ ਕਸੌਟੀ ਬਣ ਗਈ ਹੈ।[3] ਇਸ ਦੇ ਮੁਹਾਵਰੇ ਬਣ ਚੁੱਕੇ ਵਾਕ ਹਨ, "ਐਪ੍ਰਿਲ ਇਜ ਦ ਕਰੂਅਲੈਸਟ ਮੰਥ" (ਇਸ ਦੀ ਪਹਿਲੀ ਸਤਰ); "ਆਈ ਵਿਲ ਸ਼ੋ ਯੂ ਫੀਅਰ ਇਸ ਅ ਹੈਂਡਫੁਲ ਆਫ ਡਸਟ"; ਅਤੇ (ਇਸ ਦੀ ਆਖਰੀ ਸਤਰ) ਸੰਸਕ੍ਰਿਤ ਭਾਸ਼ਾ ਦੇ ਸ਼ਾਂਤੀ ਮੰਤਰਾਂ ਵਾਂਗ "ਓਮ ਸ਼ਾਂਤੀ:, ਸ਼ਾਂਤੀ:, ਸ਼ਾਂਤੀ:"[ੲ] ਹੈ।

ਰਚਨਾ ਦਾ ਇਤਹਾਸ[ਸੋਧੋ]

ਲਿਖਾਈ[ਸੋਧੋ]

ਈਲੀਅਟ ਨੇ 1922 ਵਿੱਚ ਆਪਣੇ ਪਹਿਲਾਂ ਪ੍ਰਕਾਸ਼ਨ ਤੋਂ ਪਹਿਲਾਂ ਸ਼ਾਇਦ ਕਈ ਸਾਲਾਂ ਤੱਕ ਦ ਵੇਸਟ ਲੈਂਡ ਉੱਤੇ ਕੰਮ ਕੀਤਾ ਹੋਵੇਗਾ। ਨਿਊਯਾਰਕ ਦੇ ਇੱਕ ਵਕੀਲ ਅਤੇ ਆਧੁਨਿਕਤਾਵਾਦ ਦੇ ਸਰਪ੍ਰਸਤ ਜਾਨ ਕਵਿਨ ਨੂੰ 9 ਮਈ 1921 ਨੂੰ ਲਿਖੇ ਗਏ ਇੱਕ ਪੱਤਰ ਵਿੱਚ, ਈਲੀਅਟ ਨੇ ਲਿਖਿਆ ਕਿ ਮੇਰੇ ਕੋਲ ਇੱਕ ਲੰਬੀ ਕਵਿਤਾ ਹੈ, ਜੋ ਦਿਮਾਗ ਵਿੱਚ ਹੈ ਅਤੇ ਥੋੜੀ ਜਿਹੀ ਕਾਗਜ ਉੱਤੇ ਲਿਖੀ ਵੀ ਜਾ ਚੁੱਕੀ ਹੈ, ਮੈਂ ਪੂਰਾ ਕਰਨਾ ਚਾਹੁੰਦਾ ਹਾਂ।[4] ਰਿਚਰਡ ਏਲਡਿੰਗਟਨ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਈਲੀਅਟ ਨੇ ਲੰਦਨ ਵਿੱਚ ਦ ਵੇਸਟ ਲੈਂਡ ਦੀ ਪਾਂਡੂਲਿਪੀ ਦੇ ਮਸੌਦੇ ਨੂੰ ਇੱਕ ਸਾਲ ਜਾਂ ਇਸ ਤੋਂ ਵੀ ਪਹਿਲਾਂ ਪੜ੍ਹਿਆ, ਈਲੀਅਟ ਉਹਨਾਂ ਨੂੰ ਉਹਨਾਂ ਦੇ ਦੇਸ਼ ਮਿਲਣ ਆਏ।[5] ਇੱਕ ਕਬਰਿਸਤਾਨ ਵਿੱਚ ਚਲਦੇ ਚਲਦੇ ਉਹਨਾਂ ਨੇ ਥੋਮਸ ਗਰੇ ਦੀ "ਐਲੇਗੀ ਰਿਟਨ ਇਨ ਅ ਕੰਟਰੀ ਚਰਚਯਾਰਡ" ਉੱਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਏਲਡਿੰਗਟਨ ਲਿਖਦੇ ਹਨ: ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਈਲੀਅਟ ਨੇ ਇੰਨੀ ਲੋਕਪ੍ਰਿਯ ਚੀਜ਼ ਦੀ ਪ੍ਰਸ਼ੰਸਾ ਕੀਤੀ, ਅਤੇ ਫਿਰ ਉਸਨੇ ਕਿਹਾ ਕਿ ਜੇਕਰ ਇੱਕ ਸਮਕਾਲੀ ਕਵੀ, ਗਰੇ ਦੀ ਤਰ੍ਹਾਂ ਆਪਣੀਆਂ ਸੀਮਾਵਾਂ ਨੂੰ ਜਾਣਦਾ ਹੋਵੇ, ਤੇ ਫਿਰ ਉਹ ਅਜਿਹੀ ਇੱਕੋ ਕਵਿਤਾ ਤੇ ਆਪਣੇ ਸਾਰੇ ਵਰਦਾਨ ਕੇਂਦਰਤ ਕਰ ਦੇਵੇ, ਤਾਂ ਉਸਨੂੰ ਵੀ ਇਸ ਪ੍ਰਕਾਰ ਦੀ ਸਫਲਤਾ ਮਿਲ ਸਕਦੀ ਹੈ।[5]

ਈਲੀਅਟ, ਜਿਸ ਨੂੰ ਕਿਸੇ ਪ੍ਰਕਾਰ ਦਾ ਤੰਤੂ ਵਿਕਾਰ ਵੀ ਸੀ, ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਉਸ ਨੇ ਬੈਂਕ ਤੋਂ ਤਿੰਨ ਮਹੀਨੇ ਦੀ ਛੁੱਟੀ ਲਈ ਅਰਜ਼ੀ ਦਿੱਤੀ ਸੀ; ਜਿਸ ਵਿੱਚ ਉਸ ਦੇ ਸਟਾਫ-ਕਾਰਡ ਉੱਤੇ ਦਿੱਤਾ ਗਿਆ ਕਾਰਨ ਸੀ - ਨਰਵਸ ਬਰੇਕਡਾਊਨ। ਉਸ ਨੇ ਅਤੇ ਉਸ ਦੀ ਪਹਿਲੀ ਪਤਨੀ, ਵਿਵੀਏਨੇ ਹਾਈ-ਵੁਡ ਈਲੀਅਟ ਨੇ ਸਿਹਤ ਲਾਭ ਦੀ ਮਿਆਦ ਲਈ ਮਾਰਗਰੇਟ ਦੇ ਕਿਨਾਰੀ ਰਿਸੋਰਟ ਦੀ ਯਾਤਰਾ ਕੀਤੀ। ਉੱਥੇ ਰਹਿੰਦੇ ਹੋਏ, ਈਲੀਅਟ ਨੇ ਵੇਸਟ ਲੈਂਡ ਕਵਿਤਾ ਉੱਤੇ ਕੰਮ ਕੀਤਾ, ਅਤੇ ਸ਼ਾਇਦ ਉਦੋਂ ਐਜਰਾ ਪਾਉਂਡ ਨੂੰ ਅਰੰਭਕ ਸੰਸਕਰਨ ਵਿਖਾਇਆ, ਜਦੋਂ ਲੰਦਨ ਪਰਤਣ ਦੇ ਬਾਅਦ, ਈਲੀਅਟ ਨੇ ਨਵੰਬਰ 1921 ਵਿੱਚ ਪੈਰਿਸ ਦੀ ਯਾਤਰਾ ਕੀਤੀ ਸੀ ਅਤੇ ਉਹ ਪਾਉਂਡ ਦੇ ਮਹਿਮਾਨ ਸਨ। ਈਲੀਅਟ ਨੇ ਡਾਕਟਰ ਰੋਜਰ ਵਿਟੋਜ ਤੋਂ ਉਪਚਾਰ ਲੈਣ ਲਈ ਲਾਜੇਨ, ਸਵਿਟਜਰਲੈਂਡ ਦੀ ਯਾਤਰਾ ਕੀਤੀ, ਓਟੋਲਾਇਨ ਮੋਰੇਲ ਨੇ ਉਸਨੂੰ ਇਸ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਸੀ; ਵਿਵੀਏਨ ਨੂੰ ਉਸ ਸਮੇਂ ਪੈਰਿਸ ਦੇ ਬਾਹਰ ਸੈਨੇਟੋਰੀਅਮ ਦੇ ਬਾਹਰ ਰੁਕਣਾ ਪਿਆ। ਲਾਜੇਨ ਵਿੱਚ, ਈਲੀਅਟ ਨੇ ਕਵਿਤਾ ਦਾ 19 ਵਰਕੇ ਦਾ ਇੱਕ ਸੰਸਕਰਨ ਤਿਆਰ ਕੀਤਾ।[6] ਉਹ 1922 ਦੀ ਜਨਵਰੀ ਦੇ ਅਰੰਭ ਵਿੱਚ ਲਾਜੇਨ ਤੋਂ ਪਰਤ ਆਏ। ਪਾਉਂਡ ਨੇ ਉਦੋਂ ਇਸ ਉੱਤੇ ਸੰਪਾਦਕੀ ਟਿੱਪਣੀਆਂ ਕੀਤੀਆਂ ਅਤੇ ਪਾਂਡੂਲਿਪੀ ਵਿੱਚ ਕਈ ਕਟੌਤੀਆਂ ਕੀਤੀਆਂ। ਬਾਅਦ ਵਿੱਚ ਈਲੀਅਟ ਨੇ ਇਹ ਕਵਿਤਾ ਪਾਉਂਡ ਨੂੰ ਸਮਰਪਤ ਕੀਤੀ।

ਟਿੱਪਣੀਆਂ[ਸੋਧੋ]

 • ' ਸਿਰਲੇਖ ਨੂੰ ਗਲਤੀ ਨਾਲ ਕਈ ਵਾਰ The Waste land ਨੂੰ The Wasteland ਲਿਖਿਆ ਜਾਂਦਾ ਹੈ।
 • ^ ਸਤਰਾਂ ਗਿਣਨ ਦੀ ਗਲਤੀ ਕਾਰਨ ਅੰਤਮ [ਸਤਰਾਂ ਦਾ ਫੁੱਟਨੋਟ ਗਲਤ ਦੇ ਦਿੱਤਾ।(ਅੰਤਮ ਸਤਰ 433 ਲਿਖ ਦਿੱਤੀ ਗਈ)]। ਗਲਤੀ ਕਦੇ ਠੀਕ ਨਹੀਂ ਕੀਤੀ ਗਈ ਅਕਸਰ ਇਹ ਸਤਰ 433 ਦੱਸੀ ਹੁੰਦੀ ਹੈ।
 • ' ਇੱਥੇ ਈਲੀਅਟ ਦੀ ਟਿੱਪਣੀ ਹੈ "ਸ਼ਾਂਤੀ। ਇਸ ਨੂੰ ਦੁਹਰਾਇਆ ਗਿਆ ਹੈ, ਕਿਸੇ ਉਪਨਿਸ਼ਦ ਦੀ ਰਸਮੀ ਸਮਾਪਤੀ। 'ਉਹ ਸ਼ਾਂਤੀ ਜੋ ਕੁੱਲ ਸਮਝਾਂ ਤੋਂ ਪਾਰ ਹੈ' ('The Peace which passeth understanding'), ਇਸ ਸ਼ਬਦ ਲਈ ਸਾਡਾ ਸਮਤੁੱਲ ਹੈ।"
 • ਹਵਾਲੇ[ਸੋਧੋ]

  1. Bennett, Alan. "Margate's shrine to Eliot's muse". The Guardian.
  2. Forster, pp. 89-96
  3. Low, Valentine (9 October 2009). "Out of the waste land: TS Eliot becomes nation's favourite poet". Timesonline.
  4. Eliot 1988, p. 451
  5. 5.0 5.1 Aldington p. 261
  6. Eliot 1971 p. xxii