ਦ ਸੈਕੰਡ ਸੈਕਸ
ਦਿੱਖ
![]() ਦੂਜਾ ਅੰਗਰੇਜ਼ੀ ਅਨੁਵਾਦ (2009) | |
ਲੇਖਕ | ਸਿਮੋਨ ਦਾ ਬੋਵੁਆਰ |
---|---|
ਮੂਲ ਸਿਰਲੇਖ | Le Deuxième Sexe |
ਅਨੁਵਾਦਕ | Constance Borde and Sheila Malovany-Chevalier (ਅੰਗਰੇਜ਼ੀ) ਜਸਵੀਰ ਕੌਰ (ਪੰਜਾਬੀ) |
ਦੇਸ਼ | ਫ਼ਰਾਂਸ |
ਭਾਸ਼ਾ | ਫਰਾਂਸੀਸੀ |
ਵਿਧਾ | ਦਰਸ਼ਨ ਨਾਰੀਵਾਦ |
ਪ੍ਰਕਾਸ਼ਨ ਦੀ ਮਿਤੀ | 1949 |
ਮੀਡੀਆ ਕਿਸਮ | ਹਾਰਡਬੈਕ ਪੇਪਰਬੈਕ |
ਸਫ਼ੇ | 800 |
ਆਈ.ਐਸ.ਬੀ.ਐਨ. | 0-679-72451-6 |
ਓ.ਸੀ.ਐਲ.ਸੀ. | 20905133 |
ਦ ਸੈਕੰਡ ਸੈਕਸ (ਫ਼ਰਾਂਸੀਸੀ: Le Deuxième Sexe) ਫਰਾਂਸੀਸੀ ਹੋਂਦਵਾਦੀ ਦਾਰਸ਼ਨਕ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸਿਮੋਨ ਦਾ ਬੋਵੁਆਰ ਦੀ 1949 ਦੀ ਕਿਤਾਬ ਹੈ। ਇਹ ਨਾਰੀਵਾਦੀ ਚਿੰਤਨ ਦੀ ਸਭ ਤੋਂ ਅਹਿਮ ਪੁਸਤਕ ਅਤੇ ਨਾਰੀਵਾਦ ਦੀ ਦ੍ਦੂਜੀ ਲਹਿਰ ਦਾ ਆਰੰਭ-ਬਿੰਦੂ ਮੰਨੀ ਜਾਂਦੀ ਹੈ। ਬੋਵੁਆਰ ਨੇ ਇਹ ਪੁਸਤਕ ਉਦੋਂ ਲਿਖੀ ਜਦੋਂ ਉਸਦੀ ਉਮਰ 38 ਸਾਲ ਦੀ ਸੀ ਅਤੇ ਇਸਨੂੰ ਲਿਖਣ ਲਈ ਖੋਜ-ਭਰਪੂਰ ਲੱਗਪਗ 14 ਮਹੀਨੇ ਲੱਗੇ।[1][2] ਉਸਨੇ ਇਹ ਦੋ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤੀ ਅਤੇ ਕੁਝ ਕਾਂਡ ਪਹਿਲੋਂ ਲਾ ਟੈਂਪਸ ਮਾਡਰਨਸ ਵਿੱਚ ਛਪੇ।[3][4] ਵੈਟੀਕਨ ਨੇ ਇਸਨੂੰ ਵਰਜਿਤ ਪੁਸਤਕਾਂ ਦੀ ਸੂਚੀ ਵਿੱਚ ਚਾੜ੍ਹ ਦਿੱਤਾ।[1]
ਇਸ ਕਿਤਾਬ ਰਾਹੀਂ ਬੋਵੁਆਰ ਨੇ ਜੈਂਡਰ ਦੀ ਧਾਰਨਾ ਨੂੰ ਸਹੀ ਅਰਥਾਂ ਵਿੱਚ ਸੂਤਰਬੱਧ ਕਰਨ ਦੀ ਕੋਸਿ਼ਸ਼ ਕੀਤੀ। ਬੀਤੇ ਅੱਧੀ ਸਦੀ ਤੋਂ ਵੱਧ ਦੇ ਅਰਸੇ ਵਿੱਚ ਇਹ ਕਿਤਾਬ ਸੈਂਕੜੇ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
ਹਵਾਲੇ
[ਸੋਧੋ]![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |