ਧਰਮਿੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੌਬੀ, ਧਰਮਿੰਦਰ ਅਤੇ ਸੰਨੀ ਦਿਓਲ
ਧਰਮਿੰਦਰ (ਵਿਚਕਾਰ) ਆਪਣੇ ਬੇਟਿਆਂ ਬੌਬੀ ਦਿਓਲ (ਖੱਬੇ) ਅਤੇ ਸੰਨੀ ਦਿਓਲ (ਸੱਜੇ) ਨਾਲ਼

ਧਰਮਿੰਦਰ (ਹਿੰਦੀ: धर्मेन्द्र; ਜਨਮ 8 ਦਸੰਬਰ 1935) ਦੇ ਨਾਂ ਨਾਲ਼ ਜਾਣੇ ਜਾਂਦੇ ਧਰਮ ਸਿੰਘ ਦਿਓਲ ਇੱਕ ਉੱਘੇ ਭਾਰਤੀ ਅਦਾਕਾਰ ਅਤੇ ਸਿਆਸਤਦਾਨ ਹਨ। 2011 ਤੱਕ ਉਹ 247 ਤੋਂ ਵੱਧ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਸਨ। ਉਹਨਾਂ ਨੂੰ ਭਾਰਤੀ ਫ਼ਿਲਮਾਂ ਦਾ ਹੀ-ਮੈਨ ਜਾਂ ਐਕਸ਼ਨ ਕਿੰਗ ਆਖਿਆ ਜਾਂਦਾ ਹੈ। ਉਹ ਮਸ਼ਹੂਰ ਫ਼ਿਲਮ ਸ਼ੋਅਲੇ (1975) ਦੇ ਮੁੱਖ ਕਿਰਦਾਰਾਂ ਵਿਚੋਂ ਇੱਕ ਹਨ।

ਸਾਲ 2012 ਵਿੱਚ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਿਆਸਤ ਵਿੱਚ ਉਹ ਭਾਰਤੀ ਜਨਤਾ ਪਾਰਟੀ ਵੱਲੋਂ 14ਵੀਂ ਲੋਕ ਸਭਾ ਦੇ ਮੈਂਬਰ ਸਨ।

ਮੁੱਢਲੀ ਜ਼ਿੰਦਗੀ[ਸੋਧੋ]

ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ, ਬਤੌਰ ਧਰਮ ਸਿੰਘ ਦਿਓਲ, ਬਰਤਾਨਵੀ ਪੰਜਾਬ ਵਿੱਚ ਫਗਵਾੜਾ ਵਿਖੇ ਹੋਇਆ।

1980 ਵਿੱਚ ਉਹਨਾਂ ਦਾ ਵਿਆਹ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨਾਲ਼ ਹੋਇਆ।

ਇਹ ਵੀ ਵੇਖੋ[ਸੋਧੋ]