ਹੇਮਾ ਮਾਲਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੇਮਾ ਮਾਲਿਨੀ
ਹੇਮਾ ਮਾਲਿਨੀ

ਹੇਮਾ ਮਾਲਿਨੀ (ਤਾਮਿਲ: ஹேமா மாலினி; ਹਿੰਦੀ: हेमा मालिनी; ਜਨਮ ੧੬ ਅਕਤੂਬਰ ੧੯੪੮) ਇੱਕ ਭਾਰਤੀ ਅਦਾਕਾਰਾ, ਹਦਾਇਤਕਾਰਾ ਅਤੇ ਨਿਰਮਾਤਾ ਅਤੇ ਸਿਆਸਤਦਾਨ ਹੈ। ਉਹਨਾਂ ਨੂੰ ਡ੍ਰੀਮ ਗਰਲ ਕਿਹਾ ਜਾਂਦਾ ਹੈ। ਸਪਨੋਂ ਕਾ ਸੌਦਾਗਰ (੧੯੬੮) ਤੋਂ ਸ਼ੁਰੂਆਤ ਕਰ ਕੇ[1] ਇਹਨਾਂ ਨੇ ਅਣਗਿਣਤ ਭਾਰਤੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਫ਼ਿਲਮਾਂ ਧਰਮਿੰਦਰ ਅਤੇ ਰਾਜੇਸ਼ ਖੰਨਾ ਨਾਲ਼ ਹਨ।

ਆਪਣੇ ਚਾਲ਼ੀ ਸਾਲਾਂ ਦੇ ਫ਼ਿਲਮੀ ਸਫ਼ਰ ਵਿਚ ਉਹਨਾਂ ਨੇ ੧੫੦ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਗਿਆਰਾਂ ਵਾਰ ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰਾ ਇਨਾਮ ਵਾਸਤੇ ਨਾਮਜ਼ਦ ਹੋਈ ਜਿਹਨਾਂ ਵਿਚੋਂ ਇਕ ਵਾਰ ੧੯੭੨ ਉਹਨਾਂ ਇਹ ਇਨਾਮ ਜਿੱਤਿਆ। ਸਾਲ ੨੦੦੦ ਵਿਚ ਉਹਨਾਂ ਨੂੰ ਪਦਮ ਸ਼੍ਰੀ ਨਾਲ਼ ਸਨਮਾਨਤ ਕੀਤਾ ਗਿਆ ਅਤੇ ੨੦੧੨ ਵਿਚ ਭਾਰਤੀ ਸਿਨੇਮੇ ਵਿਚ ਉਹਨਾਂ ਦੇ ਯੋਗਦਾਨ ਲਈ ਸਰ ਪਦਮਪਤ ਸਿੰਘਾਨੀਆ ਯੂਨੀਵਰਸਿਟੀ ਨੇ ਉਹਨਾਂ ਨੂੰ ਅਦਬ ਵਜੋ ਡਾਕਟਰ ਦਾ ਖ਼ਿਤਾਬ ਦਿੱਤਾ। ਸਿਆਸਤ ਵਿਚ ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹਨ।

ਮੁੱਢਲਾ ਜੀਵਨ[ਸੋਧੋ]

ਮਾਲਿਨੀ ਦਾ ਜਨਮ ੧੬ ਅਕਤੂਬਰ ੧੯੪੮ ਨੂੰ[1] ਭਾਰਤੀ ਸੂਬੇ ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲੇ ਵਿਚ ਅੰਮਾਕੁੜੀ ਵਿਖੇ ਹੋਇਆ।

੧੯੮੦ ਵਿਚ ਉਹਨਾਂ ਦਾ ਵਿਆਹ ਬਾਲੀਵੁੱਡ ਅਦਾਕਾਰ ਧਰਮਿੰਦਰ ਨਾਲ਼ ਹੋਇਆ ਅਤੇ ਇਹਨਾਂ ਦੇ ਘਰ ਦੋ ਧੀਆਂ, ਏਸ਼ਾ ਦਿਓਲ ਅਤੇ ਅਹਾਨਾ ਦਿਓਲ, ਦਾ ਜਨਮ ਹੋਇਆ।

ਇਹ ਵੀ ਵੇਖੋ[ਸੋਧੋ]

ਬਹਾਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. 1.0 1.1 "Hema Malini". HindiLyrics.net. http://www.hindilyrics.net/profiles/hema-malini.html. Retrieved on ਨਵੰਬਰ ੧੦, ੨੦੧੨. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png