ਧਰੁਬਜਯੋਤੀ ਬੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਰੁਬਜਯੋਤੀ ਬੋਰਾ (ਉਰਫ ਧਰੁਬ ਜੋਤੀ (ਅਸਾਮੀ: ধ্ৰুৱজ্যোতি বৰা), ਪੇਸ਼ੇ ਦੁਆਰਾ ਇੱਕ ਮੈਡੀਕਲ ਡਾਕਟਰ, ਇੱਕ ਗੁਹਾਟੀ ਅਧਾਰਤ ਅਸਾਮੀ ਲੇਖਕ ਅਤੇ ਨਾਵਲਕਾਰ ਹੈ। ਲਗਭਗ ਤਿੰਨ ਦਹਾਕਿਆਂ ਦੇ ਸਾਹਿਤਕ ਜੀਵਨ ਵਿੱਚ ਉਸਨੇ ਗਲਪ ਅਤੇ ਗੈਰ-ਗਲਪ-ਸਾਹਿਤ ਦੀਆਂ ਅਲੋਚਨਾਤਮਕ ਪ੍ਰਸੰਸਾ ਖੱਟਣ ਵਾਲੀਆਂ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਹਨ ਜਿਨ੍ਹਾਂ ਵਿੱਚ ਚੌਵੀ ਤੋਂ ਵੱਧ ਕਿਤਾਬਾਂ ਹਨ - ਨਾਵਲ, ਇਤਿਹਾਸ ਉੱਤੇ ਮੋਨੋਗ੍ਰਾਫ, ਸਫ਼ਰਨਾਮੇ, ਲੇਖ ਸੰਗ੍ਰਹਿ ਆਦਿ। ਉਸ ਨੂੰ ਉਸਦੇ ਰਚਿਤ ਇੱਕ ਨਾਵਲ ਕਥਾ ਰਤਨਾਮਕਰ ਲਈ 2009 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

ਮੁਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

27 ਨਵੰਬਰ 1955 ਨੂੰ ਜਨਮੇ, ਧ੍ਰੁਬਾ ਜੋਤੀ ਦੀ ਪੜ੍ਹਾਈ ਜੋਰਹਾਟ, ਅਸਾਮ ਮੈਡੀਕਲ ਕਾਲਜ ਅਤੇ ਗੌਹਾਟੀ ਮੈਡੀਕਲ ਕਾਲਜਾਂ ਵਿੱਚ ਹੋਈ। ਉਸਨੇ 1972 ਵਿੱਚ ਹਾਇਰ ਸੈਕੰਡਰੀ ਪ੍ਰੀਖਿਆ ਵਿੱਚ ਆਸਾਮ ਰਾਜ ਵਿੱਚ ਪਹਿਲਾ ਸਥਾਨ, 1977 ਵਿੱਚ ਅਸਾਮ ਮੈਡੀਕਲ ਕਾਲਜ ਤੋਂ ਆਪਣੀ ਪਹਿਲੀ, ਦੂਜੀ ਅਤੇ ਅੰਤਮ ਐਮਬੀਬੀਐਸ ਦੀ ਪ੍ਰੀਖਿਆ ਵਿੱਚ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸਨੇ 1982 ਵਿੱਚ ਮੈਡੀਸਨ ਦੇ ਗੌਹਾਟੀ ਮੈਡੀਕਲ ਕਾਲਜ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਅੱਗੇ ਉਸਨੇ ਜੀਬੀ ਪੰਤ ਹਸਪਤਾਲ, ਨਵੀਂ ਦਿੱਲੀ ਤੋਂ 1986 ਵਿੱਚ ਕਾਰਡੀਓਲੌਜੀ, ਈਕੋਕਾਰਡੀਓਗ੍ਰਾਫੀ ਆਦਿ ਦੀ ਸਿਖਲਾਈ ਲਈ।[ਹਵਾਲਾ ਲੋੜੀਂਦਾ] [ <span title="This claim needs references to reliable sources. (May 2013)">ਹਵਾਲਾ ਲੋੜੀਂਦਾ</span> ]

ਕੈਰੀਅਰ[ਸੋਧੋ]

ਪ੍ਰੋਫੈਸਰ ਬੋਰਾ ਇਸ ਸਮੇਂ ਅਸਾਮ ਦੇ ਬਰਪੇਟਾ, ਫਖਰੂਦੀਨ ਅਲੀ ਅਹਿਮਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵਜੋਂ ਕੰਮ ਕਰ ਰਿਹਾ ਹੈ। ਉਹ ਅਸਮ ਦੇ ਡਿਫੂ ਅਸਾਮ ਹਿੱਲਜ਼ ਮੈਡੀਕਲ ਕਾਲਜ ਤੋਂ ਤਬਦੀਲ ਹੋਣ ਤੋਂ ਬਾਅਦ 27 ਜੂਨ 2019 ਨੂੰ ਇਥੇ ਨਿਯੁਕਤ ਹੋਇਆ ਸੀ।[1] ਉਹ 1996 ਤੋਂ ਗੌਹਾਟੀ ਮੈਡੀਕਲ ਕਾਲਜ, ਮੈਡੀਸਨ ਅਤੇ ਰਾਇਮੇਟੋਲੋਜੀ ਯੂਨਿਟ ਦੇ ਪ੍ਰੋਫੈਸਰ ਅਤੇ ਜੋਰਹਾਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਕਮ ਚੀਫ਼ ਸੁਪਰਡੈਂਟ ਸਨ। ਉਸਨੇ 12 ਸਾਲ ਜੁਆਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਵਜੋਂ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਪਹਿਲਾਂ ਉਸ ਦੇ ਕੁਝ ਹੋਰ ਅਹੁਦਿਆਂ ‘ਤੇ ਨੇਫਰੋਲੋਜੀ ਦੇ ਰਜਿਸਟਰਾਰ (23 ਨਵੰਬਰ 1982 - 29 ਮਾਰਚ 1984), ਰੈਜ਼ੀਡੈਂਟ ਫਿਜ਼ੀਸ਼ੀਅਨ, ਕਾਰਡੀਓਲਾਜੀ (29 ਮਾਰਚ 1984 - 03 ਨਵੰਬਰ 1988) ਹਨ, ਅਸਾਮ ਮੈਡੀਕਲ ਕਾਲਜ (04 ਨਵੰਬਰ 1988 - 1990) ਅਤੇ ਗੌਹਾਟੀ ਮੈਡੀਕਲ ਕਾਲਜ (1990–1995) ਵਿੱਚ ਡਾਕਟਰੀ ਦੇ ਸਹਾਇਕ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਆਫ਼ ਮੈਡੀਸਨ ਅਤੇ ਜੁਆਇੰਟ ਡੀਐਮਈ (1995–2007) ਰਿਹਾ।

ਉਸਦਾ ਨਵੀਨਤਮ ਨਾਵਲ ਅਜ਼ਾਰ ਮਹਾਂਮਾਰੀ ਅਤੇ ਉਸ ਸਮੇਂ ਦੀਆਂ ਸਮਾਜਿਕ ਬੁਰਾਈਆਂ ਦੇ ਪਿਛੋਕੜ ਵਿੱਚ ਹੈ ਜਿਸਨੇ ਬਸਤੀਵਾਦੀ ਜਮਾਨੇ ਵਿੱਚ ਅਸਾਮ ਨੂੰ ਤਬਾਹ ਕਰ ਦਿੱਤਾ ਸੀ। ਅੰਗਰੇਜ਼ੀ ਵਿੱਚ ਉਸਦਾ ਪਹਿਲਾ ਨਾਵਲ ਸਲੀਪਵਾਲਕਰ ਡੀਮ ਸੀ। ਉਸ ਦੀਆਂ ਲਿਖਤਾਂ ਦੇਸ਼ ਦੇ ਉੱਤਰ ਪੂਰਬੀ ਹਿੱਸੇ ਦੇ ਸਮਾਜ ਦੀਆਂ ਅਜੋਕੀ ਮੁਸ਼ਕਲਾਂ ਦੇ ਨਾਲ-ਨਾਲ ਖੇਤਰ ਦੇ ਭੁੱਲੇ ਹੋਏ, ਹਾਸ਼ੀਏ ਤੇ ਵਿਚਰ ਰਹੇ ਲੋਕਾਂ ਨੂੰ ਸਾਹਮਣੇ ਲਿਆਉਂਦੀਆਂ ਹਨ।

ਹਵਾਲੇ[ਸੋਧੋ]

  1. TI Trade. "Sahitya Akademi awards for Dr Dhrubajyoti Bora, Monoranjan Lahary". Assamtribune.com. Archived from the original on 1 ਅਪ੍ਰੈਲ 2012. Retrieved 21 May 2013. {{cite web}}: Check date values in: |archive-date= (help); Unknown parameter |dead-url= ignored (|url-status= suggested) (help)