ਸਫ਼ਰਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਫ਼ਰਨਾਮਾ ਕਿਸੇ ਲੇਖਕ ਦਾ ਉਸਦੇ ਕਿਸੇ ਸਫ਼ਰ ਬਾਰੇ ਤਜਰਬਿਆਂ ਦਾ ਰਿਕਾਰਡ ਹੁੰਦਾ ਹੈ। ਕਵਿਤਾ, ਨਾਵਲ ਆਦਿ ਵਾਂਗ ਇਹ ਵੀ ਸਾਹਿਤ ਦਾ ਇੱਕ ਰੂਪ ਅਤੇ ਕਿਸਮ ਹੈ। ਪੰਜਾਬੀ ਦੇ ਸਫ਼ਰਨਾਮਿਆਂ ਵਿੱਚ ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਅਤੇ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਜ਼ਿਕਰਯੋਗ ਹਨ।

ਸ਼ਬਦ ਨਿਰੁਕਤੀ[ਸੋਧੋ]

ਸਫ਼ਰਨਾਮੇ ਦਾ ਸ਼ਾਬਦਿਕ ਅਰਥ ਦੱਸਣ ਲਈ ਇਸਨੂੰ ਵਿਚਕਾਰੋ ਤੋੜਿਆ ਜਾਣਾ ਜਰੂਰੀ ਹੈ। ਭਾਵ ਸਫ਼ਰਨਾਮਾ ਸ਼ਬਦ ਦੀ ਵਿਉਤਪਤੀ ਦੋ ਸ਼ਬਦਾ ਦੋ ਮੇਲ `ਸਫਰ+ਨਾਮਾ` ਤੋ ਹੋਈ ਹੈ।ਸਫਰ ਸ਼ਬਦ ਅਰਬੀ ਭਾਸ਼ਾ ਦਾ ਹੈ। ਜਿਸਦਾ ਅਰਥ ਹੈ `ਯਾਤਰਾ`ਅਤੇ ਮੁਸਾਫਰੀ`। `ਨਾਮਾ` ਸ਼ਬਦ ਫਾਰਸੀ ਦਾ ਹੈ ਜਿਸਦਾ ਅਰਥ ਹੈੈ `ਚਿੱਠੀ ਜਾਂ `ਖਤ`,`ਪੱਤਰ`। ਇਸ ਤਰਾਂ ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਫ਼ਰਨਾਮਾ ਕਿਸੇ ਯਾਤਰੀ ਦਾ ਆਪਣੀ ਯਾਤਰਾਸਬੰਧੀ ਲਿਖਿਆ ਪੱਤਰ ਹੈ। ਜਿਸ ਨੂੰ ਯਾਤਰਾ ਸਾਹਿਤ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ।

ਪੰਜਾਬੀ ਵਿੱਚ ਸਫ਼ਰਨਾਮਾ[ਸੋਧੋ]

ਪੰਜਾਬੀ ਵਿੱਚ ਅਪਣਾਏ ਜਾਣ ਤੋ ਪਹਿਲਾਂ ਇਹ ਸ਼ਬਦ ਇਸੇ ਰੂਪ ਵਿੱਚ ਫਾਰਸੀ ਅਤੇ ਉਰਦੂ ਵਿੱਚ ਕਾਫੀ ਪ੍ਰਚੱਲਿਤ ਅਤੇ ਮਕਬੂਲ ਹੋ ਚੁੱਕਾ ਸੀ, ਸਫ਼ਰਨਾਮਾ ਪੰਜਾਬੀ ਸਾਹਿਤ ਦਾ ਇੱਕ ਸਾਹਿਤ ਰੂਪ ਹੈ ਜੋ ਛੋਟੀਆਂ ਘਟਨਾਵਾਂ ਦੇ ਵੱਡੇ ਅਰਥ ਕੱਢਦਾ ਉਹਨਾਂ ਦੇ ਅਮਰ ਚਿੱਤਰ ਪੇਸ਼ ਕਰਦਾ,ਸਾਹਿਤਕ ਦਸਤਾਵੇਜ ਸਿਰਜਦਾ ਹੈ। ਸਮੁੱਚੇ ਤੋਰ ਤੇ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਪੰਜਾਬੀ ਸਾਹਿਤ ਦਾ ਵਾਰਤਕ ਰੂਪ `ਸਫ਼ਰਨਾਮਾ` ਅੰਤਰਰਾਸ਼ਟਰੀ ਸਦਭਾਵਨਾ ਨੂੰ ਬਣਾਈ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਨਾਲ ਜਿੱਥੇ ਪੰਜਾਬੀ ਸਾਹਿਤ ਦਾ ਘੇਰਾ ਵਧਿਆ ਹੈ ਉੱਥੇ ਮਨੁੱਖੀ ਸੋਚ ਦਾ ਦਾਇਰਾ ਵੀ ਵਿਸਾਲ ਹੋਇਆ ਹੈ। ਇਹਨਾਂ ਸੌ ਸਾਲਾਂ ਵਿੱਚ ਕਰੀਬ ਸੱਠ ਮੁਲਕਾਂ ਦੀਆਂ ਧਰਤੀਆਂ ਨਾਲ ਡੂੰਆਂ ਰਿਸਤਾ ਕਾਇਮ ਕਰਦੇ ਸਫ਼ਰਨਾਮੇ ਹਾਜ਼ਰ ਹਨ।