ਧੀਰੂਬੇਨ ਪਟੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧੀਰੂਬੇਨ ਗੋਰਧਨਭਾਈ ਪਟੇਲ (ਗੁਜਰਾਤੀ: ધીરુબેન પટેલ) ਇੱਕ ਭਾਰਤੀ ਨਾਵਲਕਾਰ, ਨਾਟਕਕਾਰ ਅਤੇ ਅਨੁਵਾਦਕ ਹੈ।

ਜ਼ਿੰਦਗੀ[ਸੋਧੋ]

ਧੀਰੂਬੇਨ ਗੋਰਧਨਭਾਈ ਪਟੇਲ ਦਾ ਜਨਮ 25 ਮਈ 1926 ਨੂੰ ਬੜੌਦਾ (ਹੁਣ ਵਡੋਦਰਾ, ਗੁਜਰਾਤ) ਵਿੱਚ ਬੰਬੇ ਕ੍ਰੋਨੀਕਲ ਦੇ ਪੱਤਰਕਾਰ ਗੋਰਧਨਭਾਈ ਪਟੇਲ ਅਤੇ ਇੱਕ ਰਾਜਨੀਤਿਕ ਕਾਰਕੁਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਗੰਗਾਬੇਨ ਪਟੇਲ ਦੇ ਘਰ ਹੋਇਆ ਸੀ। ਉਸਦਾ ਪਰਿਵਾਰ ਅਨੰਦ ਦੇ ਨਜ਼ਦੀਕ ਧਰਮਜ ਪਿੰਡ ਨਾਲ ਸੰਬੰਧਤ ਹੈ। ਉਹ ਮੁੰਬਈ ਦੇ ਇੱਕ ਉਪਨਗਰ, ਸਾਂਤਾਕਰੂਜ਼ ਵਿੱਚ ਵੱਡੀ ਹੋਈ ਅਤੇ ਅਜੇ ਵੀ ਉਥੇ ਰਹਿੰਦੀ ਹੈ। ਉਸ ਦੀ ਪੜ੍ਹਾਈ ਮੁੰਬਈ ਦੇ ਪੋਦਾਰ ਸਕੂਲ ਵਿਚ ਹੋਈ ਸੀ। ਉਸਨੇ ਐਲਫਿਨਸਟਨ ਕਾਲਜ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਉਸਨੇ 1945 ਵਿਚ ਅੰਗ੍ਰੇਜ਼ੀ ਵਿਚ ਬੀਏ ਅਤੇ 1949 ਵਿਚ ਭਵਨ ਦੇ ਕਾਲਜ ਤੋਂ ਐਮ.ਏ. ਕੀਤੀ। ਉਸਨੇ 1963-64 ਵਿਚ ਦਹੀਸਰ ਵਿਖੇ ਕਾਲਜ ਵਿਚ ਅੰਗਰੇਜ਼ੀ ਪੜਾਈ ਅਤੇ ਬਾਅਦ ਵਿਚ ਭਾਰਤੀ ਵਿਦਿਆ ਭਵਨ ਵਿਖੇ ਅੰਗਰੇਜ਼ੀ ਸਾਹਿਤ ਪੜ੍ਹਾਇਆ। [1] [2] [3]

ਉਸਨੇ ਥੋੜ੍ਹੇ ਸਮੇਂ ਲਈ ਆਨੰਦ ਪਬਿਲਸ਼ਰਾਂ ਨਾਲ ਕੰਮ ਕੀਤਾ। ਇਸ ਤੋਂ ਬਾਅਦ, ਉਸਨੇ 1963-64 ਵਿਚ ਕਲਕੀ ਪ੍ਰਕਾਸ਼ਨ ਨਾਮ ਦੇ ਇੱਕ ਪਬਲਿਸ਼ਿੰਗ ਹਾਊਸ ਦੀ ਸਥਾਪਨਾ ਕੀਤੀ। 1966 ਤੋਂ 1975 ਤੱਕ ਉਸਨੇ ਸੁਦਾ ਨਾਮ ਦਾ ਗੁਜਰਾਤੀ ਰਸਾਲਾ ਸੰਪਾਦਿਤ ਕੀਤਾ। ਬਾਅਦ ਵਿਚ ਉਸਨੇ ਗੁਜਰਾਤ ਸਾਹਿਤ ਸਭਾ ਦੀ ਪ੍ਰਧਾਨ ਵਜੋਂ ਸੇਵਾ ਨਿਭਾਈ। ਉਸਨੇ 2003―2004 ਵਿੱਚ ਗੁਜਰਾਤੀ ਸਾਹਿਤ ਪ੍ਰੀਸ਼ਦ ਦੀ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਉਸਦੇ ਇੱਕ ਨਾਟਕ ਭਵਨੀ ਭਾਵਈ ਨੂੰ ਇੱਕ ਫਿਲਮ ਵਿੱਚਢਾਲਿਆ ਗਿਆ। [3] [4] [5]

ਸਾਹਿਤਕ ਕੰਮ[ਸੋਧੋ]

ਧੀਰੂਬੇਨ ਪਟੇਲ ਨੇ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਦੇ ਕਈ ਸੰਗ੍ਰਹਿਆਂ ਦੇ ਨਾਲ ਨਾਲ ਨਾਵਲ ਵੀ ਲਿਖੇ ਹਨ। ਉਸਨੇ ਰੇਡੀਓ ਨਾਟਕ ਅਤੇ ਸਟੇਜ ਨਾਟਕ ਲਿਖੇ ਹਨ। ਉਸ ਦਾ ਕੰਮ ਗਾਂਧੀਵਾਦੀ ਆਦਰਸ਼ਾਂ ਤੋਂ ਪ੍ਰਭਾਵਿਤ ਹੈ। ਆਲੋਚਕ ਸੂਸੀ ਥਾਰੂ ਅਤੇ ਕੇ ਲਲਿਤਾ ਨੇ ਲਿਖਿਆ ਹੈ, "ਹਾਲਾਂਕਿ ਧੀਰੂਬੇਨ, ਨਾਵਲਕਾਰ ਕੁੰਦਨਿਕਾ ਕਪਾਡੀਆ ਵਾਂਗ ਆਪਣੇ ਆਪ ਨੂੰ ਨਾਰੀਵਾਦੀ ਨਹੀਂ ਮੰਨਦੀ ਪਰ ਉਹ ਇਹ ਮੰਨਦੀ ਹੈ ਕਿ ਨਾਰੀ ਦੇ ਨੀਵੇਂ ਰੁਤਬੇ ਦੀ ਜੜ੍ਹਾਂ ਉਨ੍ਹਾਂ ਦੀ ਆਪਣੀ ਮਾਨਸਿਕ ਸਥਿਤੀ ਵਿੱਚ ਹਨ।" [4] ਉਸਦਾ ਮੁੱਢਲਾ ਕੰਮ, ਖ਼ਾਸਕਰ, ਔਰਤਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਸਬੰਧਾਂ ਬਾਰੇ ਦੱਸਦਾ ਹੈ, ਅਤੇ ਉਸ ਬਾਰੇ ਹੈ, ਜਿਸ ਨੂੰ ਥਾਰੂ ਅਤੇ ਲਲਿਤਾ ਨੇ "ਸਵੈ ਦੀ ਭਾਲ" ਦੱਸਿਆ ਹੈ। ਉਸਦਾ ਬਾਅਦ ਦਾ ਕੰਮ ਮੁੱਖ ਤੌਰ ਤੇ ਬੱਚਿਆਂ ਅਤੇ ਛੋਟੇ ਬਾਲਗਾਂ ਲਈ ਰਿਹਾ ਹੈ, ਅਤੇ ਉਸਨੇ ਇੰਟਰਨੈਟ ਤੇ ਜਾਣਕਾਰੀ ਦੀ ਅਸਾਨ ਉਪਲਬਧਤਾ ਦੇ ਬਾਵਜੂਦ ਬੱਚਿਆਂ ਲਈ ਸਾਹਿਤ ਦੀ ਵਕਾਲਤ ਕੀਤੀ।[6]

ਹਵਾਲੇ[ਸੋਧੋ]

  1. Vyas, Daksha. "સાહિત્યસર્જક: ધીરુબેન પટેલ" [Writer: Dhiruben Patel] (in Gujarati). Gujarati Sahitya Parishad. 
  2. Raikar-Mhatre, Sumedha (9 July 2014). "'Older people deserve their space, which is often denied to them,' noted writer Dhiruben Patel". Mid-Day. Retrieved 12 December 2014. 
  3. 3.0 3.1 Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 248–251. ISBN 978-93-5108-247-7. 
  4. 4.0 4.1 Tharu, Susie, Ke Lalita and (1993). "Dhiruben Patel" in Women Writing in India vol 1. Feminist Press at CUNY. pp. 224–226. ISBN 9781558610293. 
  5. "Dhiruben Patel". Muse India. Archived from the original on 15 June 2012. Retrieved 12 November 2011. 
  6. Iyer, Aruna V (16 May 2011). "Foray into English". The Hindu. Retrieved 12 December 2014.