ਨਤਾਸ਼ਾ ਫ਼ਤਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਤਾਸ਼ਾ ਫ਼ਤਹ ਇੱਕ ਕੈਨੇਡੀਅਨ ਪੱਤਰਕਾਰ ਅਤੇ ਟੀਵੀ ਪੇਸ਼ਕਾਰ ਹੈ। ਉਹ ਪ੍ਰਸਿੱਧ ਸ਼ਖ਼ਸੀਅਤ ਤਾਰਿਕ ਫ਼ਤਹ ਦੀ ਪੁੱਤਰੀ ਹੈ।[1] ਉਹ ਟੋਰਾਂਟੋ, ਕੈਨੇਡਾ ਵਿਖੇ ਰਹਿੰਦੀ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਫ਼ਤਹ ਦਾ ਜਨਮ ਕਰਾਚੀ, ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਸ ਨੇ ਆਪਣਾ ਜ਼ਿਆਦਾਤਰ ਬਚਪਨ ਸਾਊਦੀ ਅਰਬ ਵਿੱਚ ਰਿਆਦ ਅਤੇ ਜੇਦਾਹ ਵਿੱਚ ਬਿਤਾਇਆ; ਉਹ ਐਮਸਟਰਡਮ, ਮਾਂਟਰੀਅਲ ਅਤੇ ਮੈਕਸੀਕੋ ਸਿਟੀ ਵਿੱਚ ਵੀ ਰਹਿ ਚੁੱਕੀ ਹੈ। ਉਸ ਦੇ ਪਿਤਾ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਲੇਖਕ ਅਤੇ ਧਰਮ ਨਿਰਪੱਖ ਮੁਸਲਿਮ ਕਾਰਕੁਨ ਤਾਰੇਕ ਫ਼ਤਹ ਹਨ, ਜੋ ਕਿ ਪੰਜਾਬੀ ਹਨ। ਉਸਦੀ ਮਾਂ, ਨਰਗਿਸ ਟੱਪਲ, ਗੁਜਰਾਤੀ ਮੂਲ ਦੇ ਪ੍ਰਮੁੱਖ ਸ਼ੀਆ ਬੋਹਰਾ ਪਰਿਵਾਰਾਂ ਵਿੱਚੋਂ ਹੈ। ਫ਼ਤਹ ਨੇ ਟੋਰਾਂਟੋ ਯੂਨੀਵਰਸਿਟੀ, ਵਿੱਚ ਰਾਜਨੀਤੀ ਸ਼ਾਸਤਰ ਵਿੱਚ ਇੱਕ ਡਿਗਰੀ ਹਾਸਲ ਕੀਤੀ ਅਤੇ ਫਿਰ ਟੋਰਾਂਟੋ ਦੀ ਰਾਇਰਸਨ ਯੂਨੀਵਰਸਿਟੀ ਵਿੱਚ ਪੱਤਰਕਾਰੀ ਵਿੱਚ ਇੱਕ ਹੋਰ ਡਿਗਰੀ ਹਾਸਲ ਕੀਤੀ।

ਹਵਾਲੇ[ਸੋਧੋ]