ਨਮਸਤੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Namaskar.JPG
ਇੱਕ ਮੋਹਿਨੀਅੱਟਮ ਨਾਚੀ ਨਮਸਤੇ ਦੀ ਅਦਾ ਵਿੱਚ

ਨਮਸਤੇ ਸ਼ਬਦ ਭਾਰਤੀ ਅਤੇ ਖ਼ਾਸ ਕਾਰਕੇ ਹਿੰਦੂਆਂ ਵਲੋਂ ਕਿਸੇ ਨੂੰ ਮਿਲਣ ਦੇ ਵੇਲੇ ਵਰਤਿਆਂ ਜਾਂਦਾ ਹੈ। ਇਹ ਸ਼ਬਦ ਸੰਸਕ੍ਰਿਤ ਨਮਸ ਸ਼ਬਦ ਤੋਂ ਆਇਆ ਹੈ। ਇਸ ਭਵਮੁਦ੍ਰ ਦਾ ਭਾਵ ਹੈ ਇੱਕ ਰੂਹ ਦੀ ਦੂਸਰੀ ਪ੍ਰਤੀ ਸ਼ੁਕਰਗੁਜ਼ਾਰੀ। ਰੋਜ਼ਾਨਾ ਜ਼ਿੰਦਗੀ ਵਿਚ, ਨਮਸਤੇ ਸ਼ਬਦ ਕਿਸੇ ਨੂੰ ਮਿਲਣ ਲਈ ਜਾਂ ਛੁੱਟੀ ਲੈਂਦੇ ਸਮੇਂ ਸ਼ੁਭਕਾਮਨਾ ਕਹਿਣ ਜਾਂ ਆਦਰਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਨਮਸਤੇ ਤੋਂ ਇਲਾਵਾ, ਨਮਸਕਾਰ ਅਤੇ ਪ੍ਰਣਾਮ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਨਿਰੁਕਤੀ[ਸੋਧੋ]

ਨਮਸਤੇ ਦੇ ਪੋਜ਼ ਵਿੱਚ ਇੱਕ ਭਿਕਸ਼ੂ

ਸੰਸਕ੍ਰਿਤ ਵਿਆਕਰਣ ਦੇ ਦ੍ਰਿਸ਼ਟੀਕੋਣ ਤੋਂ, ਇਸ ਦਾ ਮੁੱਢ ਇਸ ਪ੍ਰਕਾਰ ਹੈ - “ਨਮਸਤੇ = ਨਮ:+ ਤੇ”। ਇਸਦਾ ਅਰਥ ਹੈ "ਤੁਹਾਨੂੰ ਸਲਾਮ"। ਸੰਸਕ੍ਰਿਤ ਵਿਚ, 'ਨਮ:' ਪ੍ਰਣਾਮ ਜਾਂ ਸਤਿਕਾਰ ਲਈ ਅਵਯਯ ਹੈ, ਜਿਵੇਂ "ਸੂਰਜ ਨਮ:" (ਸੂਰਜ ਨੂੰ ਪ੍ਰਣਾਮ)। ਇਸੇ ਤਰ੍ਹਾਂ ਇਥੇ, "ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ" ਲਈ, ਯੁਸ਼ਮਦ੍ (ਤੁਸੀਂ) ਦੀ ਚੌਥੀ ਵਿਭਕਤੀ ਨੂੰ ਵਰਤਿਆ ਜਾਂਦਾ ਹੈ। ਇਸੇ ਤਰੀਕੇ ਨਾਲ, "ਤੁਹਾਡੇ ਲਈ" ਸੰਸਕ੍ਰਿਤ ਦਾ ਪ੍ਰਯੋਗ "ਤੁਭਯਮ" ਹੈ, ਪਰ ਇਸੇ ਦਾ ਵਿਕਲਪੀ, ਸੰਖੇਪ ਰੂਪ "ਤੇ" ਵੀ ਬਹੁਤ ਵਰਤਿਆ ਜਾਂਦਾ ਹੈ।[1] ਉਹੀ ਇਥੇ ਪ੍ਰਯੋਗ ਕੀਤਾ ਗਿਆ ਹੈ। ਇਸ ਲਈ ਨਮਸਤੇ ਦਾ ਸ਼ਾਬਦਿਕ ਅਰਥ ਹੈ “ਤੁਹਾਡੇ ਲਈ ਪ੍ਰਣਾਮ”। ਇਸ ਨੂੰ "ਤੁਹਾਨੂੰ ਪ੍ਰਣਾਮ" ਵੀ ਕਿਹਾ ਜਾ ਸਕਦਾ ਹੈ। ਪਰੰਤੂ ਇਸਦਾ ਸੰਸਕ੍ਰਿਤ ਰੂਪ ਹਮੇਸ਼ਾ ਤੁਹਾਡੇ ਲਈ "ਨਮ:" ਰਹਿੰਦਾ ਹੈ, ਕਿਉਂਕਿ ਨਮ: ਅਵਯੇ ਹਮੇਸ਼ਾ ਚੌਥੀ ਵਿਭਕਤੀ ਦੇ ਨਾਲ ਆਉਂਦਾ ਹੈ।।[2]

ਹਵਾਲੇ[ਸੋਧੋ]

  1. http://www.thuvienkhoahoc.com/tusach/Gi%C3%A1o_tr%C3%ACnh_Ph%E1%BA%A1n_v%C4%83n_I%E2%80%94Ng%E1%BB%AF_ph%C3%A1p%E2%80%94B%C3%A0i_th%E1%BB%A9_20
  2. नमःस्वस्तिस्वाहास्वधालंवषट्योगाच्च। (पाणिनि, II.3.16)